ਸਮਾਣਾ, 6 ਦਸੰਬਰ (ਪ੍ਰੇਮ ਵਧਵਾ)- ਪਿਛਲੇ ਕਾਫੀ ਟਾਈਮ ਤੋਂ ਸਮਾਣਾ ਪੁਲਿਸ ਨਾਲ ਅੱਖ ਮਚੋਲੀ ਖੇਡ ਰਿਹਾ ਸੱਟੇ ਦਾ ਸਰਗਣਾ ਅੱਛਰੂ ਰਾਮ ਪੁੱਤਰ ਵਲੈਤੀ ਰਾਮ ਸਮਾਣਾ ਸੀ.ਆਈ.ਏ ਸਟਾਫ ਨੇ ਕੀਤਾ ਕਾਬੂ ਐਸ. ਐਚ.ਓ. ਨਰੈਣ ਸਿੰਘ ਨੇ ਦੱਸਿਆ ਕਿ ਕੁਝ ਹੋਰ ਸੱਟੇ ਬਾਜ਼ ਪੁਲਿਸ ਦੀ ਗ੍ਰਿਫਤਾਰ ਤੋ ਬਾਹਰ ਹਨ ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਂਗਾ। ਹੋਲਦਾਰ ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਬੱਸ ਸਟੈਂਡ ਸਮਾਣਾ ਵਿਖੇ ਮੋਜੂਦ ਸੀ, ਜਦੋਂ ਉਸ ਨੂੰ ਇਤਲਾਹ ਮਿਲੀ ਕਿ ਦੋਸ਼ੀ ਟਰੱਕ ਯੂਨੀਅਨ ਸਮਾਣਾ ਪਾਸ ਦੜ੍ਹਾ ਸੱਟਾ ਲਗਾ ਰਿਹਾ ਹੈ, ਜਿਸ ਨੂੰ ਕਾਬੂ ਕਰਕੇ 4500 ਰੁਪਏ ਦੜ੍ਹਾ ਸੱਟਾ ਦੇ ਬ੍ਰਾਮਦ ਹੋਏੇ।



