ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਲਾਕੇ ਦੀ ਸੰਗਤਾਂ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਇਲਾਕੇ ਦੇ ਵੱਖ ਵੱਖ ਪਤਵੰਤੇ ਸੱਜਣਾਂ ਨੇ ਆਪੋ ਆਪਣੇ ਵਿਚਾਰ ਰੱਖੇ। ਇਸ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ-ਛਾਇਆ ਹੇਠ ਮਿਤੀ 24 ਦਸੰਬਰ ਨੂੰ ਵੱਖ ਵੱਖ ਅਸਥਾਨਾਂ ਜਿਵੇਂ ਕਿ ਗੁ. ਨਾਨਕ ਦਰਬਾਰ ਬ੍ਰਾਹਮਣ ਮਾਜਰਾ, ਗੁ. ਸਾਹਿਬ ਲਾਲਪੁਰ ਬੜਵਾ, ਗੁ. ਸਾਹਿਬ ਪਿੰਡ ਬਹਿਲੀ(ਹਿ.ਪ੍ਰ.) ਗੁ. ਸਾਹਿਬ ਪਿੰਡ ਚੰਦਪੁਰ ਬੇਲਾ, ਗੁ. ਕੋਟ ਸਾਹਿਬ ਸ੍ਰੀ ਕੀਰਤਪੁਰ ਸਾਹਿਬ, ਗੁ. ਸਾਹਿਬ ਭਾਤਪੁਰ ਦੜੌਲੀ, ਗੁ. ਬਿਭੌਰ ਸਾਹਿਬ ਨੰਗਲ, ਗੁ. ਥੜ੍ਹਾ ਸਾਹਿਬ ਪਿੰਡ ਲੋਦੀਪੁਰ, ਗੁ. ਪ੍ਰੀਵਾਰ ਵਿਛੋੜਾ ਸਾਹਿਬ, ਸਰਸਾ ਨੰਗਲ ਅਤੇ ਐਸ.ਜੀ.ਐਸ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਤੋਂ ਸਵੇਰੇ 10 ਵਿਸ਼ਾਲ ਨਗਰ ਕੀਰਤਨ ਆਰੰਭ ਹੋ ਕੇ ਪੜਾਅ ਦਰ ਪੜਾਅ ਹੁੰਦੇ ਹੋਏ ਸ਼ਾਮ ਨੂੰ 5 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ। ਮਿਤੀ 24-12-17 ਨੂੰ ਤਖ਼ਤ ਸਾਹਿਬ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ ਤੀਕ ਢਾਡੀ ਸਮਾਗਮ ਹੋਵੇਗਾ। ਇਸੇ ਤਰ੍ਹਾਂ 25 ਦਸੰਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਸਵੇਰੇ ਅਤੇ ਸ਼ਾਮ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਮਤਿ ਸਮਗਾਮ ਹੋਵੇਗਾ ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਜਥੇ ਇਲਾਹੀ ਕੀਰਤਨ ਰਾਹੀਂ ਅਤੇ ਕਵੀ ਸੱਜਣ ਕਵੀਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਹ ਜਾਣਕਾਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ੍ਰੋ:ਕਮੇਟੀ ਨੇ ਦਿੱਤੀ। ਇਸ ਸਮੇਂ ਰਣਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਹੈਡਗ੍ਰੰਥੀ ਗਿਆਨੀ ਫੂਲਾ ਸਿੰਘ, ਮੀਤ ਮੈਨੇਜਰ ਲਖਵਿੰਦਰ ਸਿੰਘ, ਅਮਰਜੀਤ ਸਿੰਘ, ਸੂਚਨਾ ਅਧਿਕਾਰੀ ਹਰਦੇਵ ਸਿੰਘ ਐਡਵੋਕੇਟ, ਭੁਪਿੰਦਰ ਸਿੰਘ ਗਾਈਡ, ਬਾਬਾ ਤੀਰਥ ਸਿੰਘ, ਮਨਜਿੰਦਰ ਸਿੰਘ ਬਰਾੜ, ਮਨਜੀਤ ਸਿੰਘ ਬਾਸੋਵਾਲ, ਹਰਜੀਤ ਸਿੰਘ ਅਚਿੰਤ, ਖੁਸ਼ਹਾਲ ਸਿੰਘ ਬਰੂਵਾਲ, ਜਸਵਿੰਦਰ ਸਿੰਘ ਮੀਰਪੁਰ, ਅਮਰੀਕ ਸਿੰਘ ਬਿਭੋਰ ਸਾਹਿਬ, ਜਗਤ ਸਿੰਘ ਸਾਬਕਾ ਸਰਪੰਚ ਲੋਦੀਪੁਰ, ਸੰਮਤੀ ਮੈਂਬਰ ਗੁਰਬਚਨ ਸਿੰਘ ਲੋਦੀਪੁਰ, ਮਾਤਾ ਗੁਰਚਰਨ ਕੌਰ, ਬੀਬੀ ਰਜਿੰਦਰ ਕੌਰ, ਬੀਬੀ ਕੁਲਵਿੰਦਰ ਕੌਰ, ਹਰਦੇਵ ਸਿੰਘ ਦੇਬੀ, ਰਣਬੀਰ ਸਿੰਘ ਕਲੌਤਾ, ਤਾਰਾ ਸਿੰਘ ਬੁਰਜ, ਸੁਰਿੰਦਰ ਸਿੰਘ ਮਟੌਰ ਆਦਿ ਸ਼ਾਮਲ ਹੋਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਨਗਰ ਕੀਰਤਨ 24 ਨੂੰ : ਗਿਆਨੀ ਰਘਬੀਰ ਸਿੰਘ



