ਪੰਜਾਬ ਵਿੱਚ ਪੱਤਰਕਾਰੀ ਦੇ ਨਜ਼ਰੀਏ ਤੋਂ ਜਲੰਧਰ ਸ਼ਹਿਰ ਦਾ ਪ੍ਰਮੁੱਖ ਸਥਾਨ ਹੈ। ਕਿਸੇ ਸਮੇਂ 1947 ਤੋਂ ਪਹਿਲਾਂ ਲਾਹੌਰ ਅਤੇ ਅੰਮ੍ਰਿਤਸਰ ਪੱਤਰਕਾਰੀ ਦੇ ਕੇਂਦਰ ਸਨ। ਅਜ਼ਾਦੀ ਤੋਂ ਬਾਅਦ ਜਲੰਧਰ ਅਤੇ ਪਟਿਆਲਾ ਪੱਤਰਕਾਰੀ ਦੇ ਕੇਂਦਰ ਸਥਾਨ ਬਣ ਗਏ। ਅੱਜ ਰੋਜ਼ਾਨਾ ‘ਚੜ੍ਹਦੀ ਕਲਾ’ ਨੂੰ ਪਟਿਆਲੇ ਪੱਤਰਕਾਰੀ ਵਿੱਚ ਮੋਹਰੀ ਅਤੇ ਅਹਿਮ ਸਥਾਨ ਪ੍ਰਾਪਤ ਹੈ। ਕਿਸੇ ਸਮੇਂ ਗਿਣਾਤਮਕ ਪੱਖੋਂ ਪਟਿਆਲੇ ਵਿੱਚ ਰੋਜ਼ਾਨਾ ਅਤੇ ਸਪਤਾਹਿਕ ਪੱਤਰਾਂ ਦੀ ਗਿਣਤੀ ਪੰਜਾਬੀ ਸਾਰੇ ਸ਼ਹਿਰਾਂ ਤੋਂ ਵੱਧ ਰਹੀ ਹੈ। 1990-91 ਵਿੱਚ ਪਟਿਆਲਾ ਵਿੱਚੋਂ 25 ਰੋਜ਼ਾਨਾ ਅਤੇ 70 ਸਪਤਾਹਿਕ ਅਖਬਾਰ ਪ੍ਰਕਾਸ਼ਿਤ ਹੁੰਦੇ ਸਨ। ਹਰਮਿੰਦਰ ਸਿੰਘ ਨੇ ਪਟਿਆਲੇ ਦੀ ਪੰਜਾਬੀ ਪੱਤਰਕਾਰੀ ਬਾਰੇ ਆਪਣੇ ਖੋਜ ਪੱਤਰ ਵਿੱਚ ਪਟਿਆਲੇ ਦੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਦੇ ਹਵਾਲੇ ਨਾਲ ਜਿਨ੍ਹਾਂ ਰੋਜ਼ਾਨਾ ਅਖਬਾਰਾਂ ਬਾਰੇ ਜ਼ਿਕਰ ਕੀਤਾ ਹੈ, ਉਨ੍ਹਾਂ ਵਿੱਚ ਰਣਜੀਤ (1947) ਚੜ੍ਹਦੀ ਕਲਾ (1970) ਸੈਨਾਪਤੀ (1983) ਪਹੁ ਫੁੱਟੀ (1947) ਨਵੀਂ ਸਵੇਰ (1973), ਧੱੜਲੇਦਾਰ (1982), ਗਿਆਨਵਾਨ (1974), ਤੀਰ ਕਮਾਨ (1978), ਸਵਰਨ (1987), ਹਜ਼ਾਰਾਂ ਪੱਤਰਕਾ (1988), ਆਸ਼ਿਆਨਾ (1989) ਅਤੇ ਦੇਸ਼ ਪ੍ਰਦੇਸ਼ (1982) ਆਦਿ ਸ਼ਾਮਲ ਹਨ। ਇਸ ਤਰ੍ਹਾਂ ਸਪਤਾਹਿਕ ਅਖ਼ਬਾਰਾਂ ਦੀ ਸੂਚੀ ਵਿੱਚ ਇੰਤਕਾਮ, ਗੈਰਤ, ਰੂਪ, ਪੰਚਾਇਤ ਆਵਾਜ਼, ਸੁਮਸ਼ੀਰ-ਏ-ਹਿੰਦ, ਪਹੁਫੁੱਟੀ, ਚੜ੍ਹਦੀ ਕਲਾ ਮਾਰਗ, ਸਮੇਂ ਦੀ ਵੰਗਾਰ, ਚੜ੍ਹਦਾ ਸੂਰਜ, ਸੱਚਾ ਹਮਦਰਦ, ਪਲਕ ਸਿੱਪੀਆਂ ਖਿਦਮਤ, ਦਲੇਰ ਪੰਜਾਬ, ਲੋਕ ਯੁੱਗ, ਜਸਵਿੰਦਰ, ਦੇਸ਼-ਪ੍ਰਦੇਸ਼, ਪੰਜਾਬ ਪ੍ਰੈ¤ਸ, ਪਿਆਸ, ਪੇਂਡੂ ਦਰਪਨ, ਕੌਮੀ ਸੰਪਰਕ, ਇੰਤਜਾਰ, ਪਟਿਆਲਾ ਮੇਲ, ਜੋਗਿੰਦਰ, ਦਰਸ਼ਨਮੀਤ, ਸ਼ਹੀਦ-ਏ-ਆਜ਼ਮ, ਪਟਿਆਲਾ ਐਕਸਪ੍ਰੈਸ, ਖੇਤੀ ਦੁਨੀਆਂ, ਇੰਟਰਨੈਸ਼ਨਲ, ਪਟਿਆਲਾ ਬਾਣੀ, ਜਮਹੂਰੀਅਤ, ਸਜਰੇ ਫੁੱਲ, ਪੰਜਾਬੀ ਜਗਤ, ਪਾਹੁਲ, ਖੰਡੇਧਾਰ, ਨੂਰੀਪ੍ਰੀਤ, ਵਰਲਡ ਐਕਸਪ੍ਰੈ¤ਸ, ਪੰਥਕ ਜੀਵਨ ਅਤੇ ਪਟਿਆਲਾ ਖ਼ਬਰਨਾਮਾ ਆਦਿ ਸ਼ਾਮਲ ਹਨ।
ਪਟਿਆਲੇ ਦੀ ਪੰਜਾਬੀ ਪੱਤਰਕਾਰੀ ਵਿੱਚ ਗਿਆਨੀ ਗੁਰਦਿੱਤ ਸਿੰਘ ਦਾ ‘ਪ੍ਰਕਾਸ਼’ ਅਹਿਮ ਸਥਾਨ ਰੱਖਦਾ ਹੈ। ਭਾਵੇਂ ਇਹ ਸਪਤਾਹਿਕ ਦੇ ਤੌਰ ’ਤੇ ਸ਼ੁਰੂ ਹੋਇਆ ਸੀ ਪਰ 1951 ਵਿੱਚ ਰੋਜ਼ਾਨਾ ਹੋ ਗਿਆ ਸੀ। ਇਸ ਅਖ਼ਬਾਰ ਦਾ ਪੈਪਸੂ ਦੀ ਸਿਆਸਤ ’ਤੇ ਕਾਫੀ ਪ੍ਰਭਾਵ ਸੀ। ਗਿਆਨ ਸਿੰਘ ਰਾੜੇਵਾਲਾ ਦੀ ਸਰਪ੍ਰਸਤੀ ਵਾਲੇ ਇਸ ਅਖ਼ਬਾਰ ਨੂੰ ਪੈਪਸੂ ਦੇ ਮੁੱਖ ਮੰਤਰੀ ਕਰਨਲ ਰਘਵੀਰ ਸਿੰਘ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ। ਪੈਪਸੂ ਦੇ ਖਾਤਮੇ ਉਪ੍ਰੰਤ ‘ਪ੍ਰਕਾਸ਼’ ਚੰਡੀਗੜ੍ਹ ਚਲਾ ਗਿਆ। ਐਚਐਸ ਮੇਹਰ ਸਿੰਘ ਵੱਲੋਂ 1947 ’ਚ ਸ਼ੁਰੂ ਕੀਤਾ ਗਿਆ ‘ਰਣਜੀਤ’ ਵੀ ਪੈਪਸੂ ਦੀ ਰਾਜਨੀਤੀ ਵਿੱਚ ਰਿਆਸਤੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਸੰਪੂਰਨ ਸਿੰਘ ਰਾਮਾ ਰਾਹੀਂ ਸਰਕਾਰ ਪੱਖੀ ਅਖ਼ਬਾਰ ਰਿਹਾ ਹੈ। ‘ਰਣਜੀਤ’ ਪਟਿਆਲੇ ਵਿੱਚ ਸਭ ਤੋਂ ਲੰਬੀ ਉਮਰ ਵਾਲਾ ਰੋਜ਼ਾਨਾ ਅਖ਼ਬਾਰ ਹੈ। ਪਟਿਆਲਾ ਦੀ ਪੱਤਰਕਾਰੀ ਨੂੰ ਜਲੰਧਰ ਅਤੇ ਚੰਡੀਗੜ੍ਹ ਦੀ ਪੱਤਰਕਾਰੀ ਦੇ ਹਾਣ ਦਾ ਬਣਾਉਣ ਵਿੱਚ ‘ਚੜ੍ਹਦੀ ਕਲਾ’ ਦਾ ਆਪਣਾ ਵੱਖਰਾ ਸਥਾਨ ਹੈ। ਇਹ ਅਖ਼ਬਾਰ ਮੌਜੂਦਾ ਸੰਪਾਦਕ ਸ. ਜਗਜੀਤ ਸਿੰਘ ਦਰਦੀ ਦੇ ਪਿਤਾ ਗਿਆਨੀ ਸ. ਹਰਨਾਮ ਸਿੰਘ ਨੇ 1971 ਵਿੱਚ ਸਪਤਾਹਿਕ ਦੇ ਤੌਰ ’ਤੇ ਸ਼ੁਰੂ ਕੀਤਾ ਜੋ 1977 ਵਿੱਚ ਰੋਜ਼ਾਨਾ ਅਖ਼ਬਾਰ ਬਣ ਗਿਆ ਸੀ। ਇਹ ਨਵੀਂ ਤਕਨਾਲੋਜੀ ਅਪਣਾਉਣ ਵਾਲਾ ਪਟਿਆਲਾ ਦਾ ਪਹਿਲਾ ਅਖ਼ਬਾਰ ਹੈ। ਇਨ੍ਹਾਂ ਰੋਜ਼ਾਨਾ ਅਖ਼ਬਾਰਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਹੁੰਦੇ ਮਾਸਿਕ ਪੱਤਰ ‘ਪੰਜਾਬੀ ਦੁਨੀਆਂ’ ਅਤੇ ‘ਜਨ ਸਾਹਿਤ’ ਸਾਹਿਤਕ ਪੱਤਰਕਾਰੀ ਵਿੱਚ ਮਾਨਯੋਗ ਸਥਾਨ ਬਣਾਉਣ ਵਿੱਚ ਕਾਮਯਾਬ ਰਹੇ। ਪਟਿਆਲੇ ਦੀ ਪੰਜਾਬੀ ਪੱਤਰਕਾਰੀ ਗਿਣਾਤਮਕ ਪੱਖੋਂ ਤਾਂ ਬਹੁਤ ਅੱਗੇ ਰਹੀ ਪਰ ਗੁਣਾਤਮਕ ਪੱਖੋਂ ਹਮੇਸ਼ਾਂ ਪੱਛੜੀ ਰਹੀ ਹੈ। ਵੱਡੀ ਗਿਣਤੀ ਵਿੱਚ ਅਖਬਾਰਾਂ ਨੇ ਪੇਸ਼ਾਵਰ ਪਹੁੰਚ ਨਹੀਂ ਅਪਣਾਈ। ਛੱਪਣ ਸਮੱਗਰੀ ’ਤੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਬਹੁਤੇ ਅਖਬਾਰਾਂ ਦਾ ਜ਼ਿਆਦਾ ਧਿਆਨ ਇਸ਼ਤਿਹਾਰਾਂ ਅਤੇ ਨਿਊਜ਼ ਪ੍ਰਿੰਟ ਤੋਂ ਕਮਾਈ ਕਰਨ ਵੱਲ ਹੀ ਰਿਹਾ। ਇਕ ਹੋਰ ਗੱਲ ਵੀ ਸਪੱਸ਼ਟ ਹੁੰਦੀ ਹੈ ਕਿ ਪਟਿਆਲਾ ਵਿੱਚ ਪੈਪਸੂ ਦੀ ਰਾਜਧਾਨੀ ਹੋਣ ਕਾਰਨ ਅਤੇ ਬਿਜਲੀ ਬੋਰਡ, ਪੈਪਸੂ ਰੋਡਵੇਜ਼ ਆਦਿ ਅਦਾਰਿਆਂ ਦੀ ਭਰਮਾਰ ਹੋਣ ਕਾਰਨ ਛਪਾਈ ਮਸ਼ੀਨਾਂ ਦੀ ਕਾਫੀ ਮੰਗ ਰਹੀ ਹੈ। ਜੋ ਪ੍ਰਿਟਿੰਗ ਪ੍ਰੈ¤ਸ ਲਗਾ ਲੈਂਦੇ ਸਨ ਉਹ ਅਖ਼ਬਾਰ ਵੀ ਸ਼ੁਰੂ ਕਰ ਲੈਂਦੇ ਸਨ। ਇਉਂ ਅਖ਼ਬਾਰਾਂ ਦੀ ਗਿਣਤੀ ਤਾਂ ਵੱਧਦੀ ਗਈ ਪਰ ਪੇਸ਼ੇਵਰ ਪਹੁੰਚ ਵਾਲੇ ਪੱਤਰਕਾਰ ਨਹੀਂ ਪੈਦਾ ਹੋ ਸਕੇ। ਨਵੀਂ ਪ੍ਰਿੰਟਿੰਗ ਤਕਨਾਲੋਜੀ ਆਉਣ ਕਾਰਨ ਜਲੰਧਰ ਦੇ ਅਖ਼ਬਾਰ ਦਿੱਖ ਅਤੇ ਸਮੱਗਰੀ ਪੱਖੋਂ ਬਹੁਤ ਸੋਹਣੇ ਹੋ ਗਏ ਅਤੇ ਪਟਿਆਲੇ ਦੇ ਅਖ਼ਬਾਰ ਆਰਥਿਕ ਥੁੜ੍ਹਾਂ ਕਾਰਨ ਇਸ ਦੌੜ ਵਿੱਚ ਕਾਫੀ ਪਿੱਛੇ ਰਹਿ ਗਏ। ਸਿਰਫ ‘ਚੜ੍ਹਦੀ ਕਲਾ’ ਹੀ ਅਜਿਹਾ ਅਖ਼ਬਾਰ ਹੈ ਜਿਸ ਨੇ ਨਾ ਸਿਰਫ ਆਪਣੇ ਆਪ ਨੂੰ ਤਕਨਾਲੋਜੀ ਪੱਖੋਂ ਸਮੇਂ ਦਾ ਹਾਣੀ ਬਣਾਇਆ ਬਲਕਿ ਜਲੰਧਰ ਅਤੇ ਚੰਡੀਗੜ੍ਹ ਦੇ ਅਖ਼ਬਾਰਾਂ ਨਾਲ ਮੁਕਾਬਲਾ ਕਰਨ ਦਾ ਹੌਂਸਲਾ ਕੀਤਾ ਹੈ। ਪਟਿਆਲੇ ਦੀ ਪੰਜਾਬੀ ਪੱਤਰਕਾਰੀ ਜਿਹੜੀ ਕਿ ਕਿਸੇ ਸਮੇਂ ਗਿਣਤੀ ਪੱਖੋਂ ਕਾਫੀ ਅਹਿਮ ਮੰਨੀ ਜਾਂਦੀ ਸੀ ਅੱਜ ਕੱਲ੍ਹ ਇਸ ਪੱਖੋਂ ਵੀ ਪਿੱਛੇ ਜਾ ਰਹੀ ਹੈ, ਕਿਉਂਕਿ ਬਹੁਤ ਸਾਰੇ ਰੋਜ਼ਾਨਾ ਅਖ਼ਬਾਰ ਅਤੇ ਸਪਤਾਹਿਕ ਤਾਂ ਬੰਦ ਹੋ ਗਏ ਹਨ ਜਾਂ ਬੰਦ ਹੋਣ ਦੀ ਕਗਾਰ ਉ¤ਤੇ ਹਨ। ਇਕ ਕਾਰਨ ਹੋਰ ਵੀ ਹੈ ਕਿ ਵਰਤਮਾਨ ਯੁੱਗ ਸਿੱਖਿਅਕ ਪੱਤਰਕਾਰੀ ਦਾ ਯੁੱਗ ਹੈ ਹੁਣ ਅੱਧਪੜ੍ਹ ਜਾਂ ਅਨਪੜ੍ਹ ਪੱਤਰਕਾਰਾਂ ਲਈ ਕੋਈ ਥਾਂ ਨਹੀਂ। ਜੇ ਸਚਮੁੱਚ ਹੀ ਪਟਿਆਲੇ ਨੇ ਪੱਤਰਕਾਰੀ ਵਿੱਚ ਚੰਗਾ ਸਥਾਨ ਬਣਾਉਣਾ ਹੈ ਤਾਂ ਉਨ੍ਹਾਂ ਨੂੰ ਸਾਰਥਕ ਪੱਤਰਕਾਰੀ ਕਰਨੀ ਪਵੇਗੀ।
ਵਰਤਮਾਨ ਸਮੇਂ ਵਿੱਚ ਪਟਿਆਲੇ ਦੀ ਪੰਜਾਬੀ ਪੱਤਰਕਾਰੀ



