ਬਾਦਸ਼ਾਹਪੁਰ, 4 ਦਸੰਬਰ (ਗੁਰਪ੍ਰਕਾਸ਼ ਸਿੰਘ ਧੰਜੂ)- ਚੋਂਕੀ ਇੰਚਾਰਜ ਬਾਦਸ਼ਾਹ ਪੁਰ ਬਲਜੀਤ ਸਿੰਘ ਵੱਲੋਂ ਪਿਛਲੇ ਦਿਨੀਂ ਬਾਦਸ਼ਾਹਪੁਰ ਦੇ ਦੁਕਾਨਦਾਰਾਂ ਨਾਲ ਇਕ ਸਪੈਸ਼ਲ ਮੀਟਿੰਗ ਕੀਤੀ ਗਈ ਸੀ।ਜਿਸ ਵਿਚ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਜੋ ਸੜਕ ਤੇ ਨਜਾਇਜ ਕਬਜੇ ਕੀਤੇ ਹੋਏ ਹਨ ਉਨ੍ਹਾਂ ਨੂੰ ਜਲਦੀ ਹਟਾਇਆ ਜਾਵੇ ਕਿਉ ਕਿ ਰੋੜ ਤੇ ਨਜਾਇਜ ਕਬਜੇ ਹੋਣ ਕਾਰਣ ਟ੍ਰੈਫਿਕ ਦੀ ਕਾਫੀ ਸਮਸਿਆ ਰਹਿੰਦੀ ਸੀ।ਪਰ ਦੁਕਾਨਦਾਰਾਂ ਵਲੋਂ ਇਹਨਾਂ ਹਦਾਇਤਾਂ ਨੂੰ ਟਿਚ ਨਾ ਸਮਝਦੇ ਹੋਏ ਕਬਜੇ ਨਹੀਂ ਹਟਾਏ ਗਏ। ਇੰਚਾਰਜ ਬਲਜੀਤ ਸਿੰਘ ਨੇ ਅਜ ਸਮੇਤ ਪੁਲਸ ਪਾਰਟੀ ਸਖਤੀ ਨਾਲ ਦੁਕਾਨਾਂ ਦੇ ਅਗਿਓਂ ਨਜਾਇਜ ਕਬਜ਼ਿਆਂ ਨੂੰ ਹਟਾਇਆ ਅਤੇ ਕਿਹਾ ਜੇਕਰ ਕਿਸੇ ਨੇ ਹੁਣ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋਂ ਇਸ ਸਬੰਧੀ ਇਲਾਕੇ ਦੇ ਲੋਕਾਂ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੰਚਾਰਜ ਬਾਦਸ਼ਾਹ ਪੁਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਟ੍ਰੈਫਿਕ ਦੀ ਸਮਸਿਆ ਬਹੁਤ ਪੁਰਾਣੀ ਸੀ ਟ੍ਰੈਫਿਕ ਹੋਣ ਕਾਰਨ ਸਕੂਲਾਂ ਦੀਆਂ ਬਸਾਂ ਲੇਟ ਹੋ ਜਾਂਦੀਆਂ ਸਨ ਅਤੇ ਬਸਾਂ ਵਾਲੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਦੇ ਸਨ।
ਬਾਦਸ਼ਾਹਪੁਰ ਵਿੱਚ ਸੜਕਾਂ ਦੇ ਨਾਜਾਇਜ਼ ਕਬਜ਼ੇ ਹਟਾਏ ਜਾਣਗੇ : ਬਲਜੀਤ ਸਿੰਘ



