Skip to content
Independent perspectives. Global stories.
BREAKING

10 ਸਾਲਾਂ ’ਚ ਮੈਨੂੰ ਜੇਲ ਕਿਉਂ ਨਹੀਂ ਭੇਜ ਸਕੀ ਕਾਂਗਰਸ : ਮੋਦੀ

Share this story

ਭਾਵਨਗਰ, 4 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਆਪਣੇ ਗੜ੍ਹ ਉਤਰ ਪ੍ਰਦੇਸ਼ ’ਚ ਸਫਾਏ ਤੋਂ ਬਾਅਦ ਕਾਂਗਰਸ ਹੁਣ 2019 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ’ਚ ਸਮਾਜਿਕ ਤਾਨਾ-ਬਾਨਾ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ।ਸ਼੍ਰੀ ਮੋਦੀ ਨੇ ਹਾਰਦਿਕ ਪਟੇਲ ਦੀ ਪਾਟੀਦਾਰ ਰਾਖਾਵਾਂਕਰਨ ਅੰਦੋਲਨ ਕਮੇਟੀ ਨੂੰ ਕਥਿਤ ਤੌਰ ‘ਤੇ 50 ਫੀਸਦੀ ਤੋਂ ਵਧ ਰਾਖਵੇਂਕਰਨ ਦਾ ਫਾਰਮੂਲਾ ਦੇਣ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ, ਵਕੀਲ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿਬਲ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਕਾਂਗਰਸ ਦੇ ਸਾਰੇ ਝੂਠੇ ਮੁਕਦਮਿਆਂ ਦੀ ਪੈਰਵੀ ਕਰਨ ਵਾਲਾ ਵਕੀਲ ਕਰਾਰ ਦਿਤਾ।
ਸ਼੍ਰੀ ਮੋਦੀ ਨੇ ਕਿਹਾ ਕਿ 2007 ਦੀਆਂ ਗੁਜਰਾਤ ਚੋਣਾਂ ਦੌਰਾਨ ਸ਼੍ਰੀ ਸਿਬਲ ਨੇ ਦਾਅਵਾ ਕੀਤਾ ਸੀ ਕਿ ਮੈਂ ਜੇਲ ਜਾਣ ਵਾਲਾ ਹਾਂ ਪਰ 10 ਸਾਲ ਬੀਤੇ ਜਾਣ ਦੇ ਬਾਵਜੂਦ ਅਜਿਹਾ ਨਹੀਂ ਹੋਇਆ। ਪੂਰੀ ਇਛਾ ਹੋਣ ਦੇ ਬਾਵਜੂਦ ਕਾਂਗਰਸ ਅਜਿਹਾ ਨਹੀਂ ਕਰ ਸਕੀ ਅਤੇ ਹੁਣ ਰਾਜ ‘ਚ ਇਕ ਵਾਰ ਫਿਰ ਝੂਠ ਫੈਲਾ ਰਹੀ ਹੈ। ਉਨ੍ਹਾਂ ਨੇ ਇਥੇ ਇਕ ਚੋਣਾਵੀ ਰੈਲੀ ‘ਚ ਸੋਮਵਾਰ ਨੂੰ ਕਿਹਾ,‘‘ਇਨ੍ਹਾਂ ਚੋਣਾਂ ‘ਚ ਇੰਨਾ ਝੂਠ।‘‘ ਕਾਂਗਰਸ ਦੇ ਸਾਰੇ ਝੂਠੇ ਮਾਮਲਿਆਂ ਦੀ ਵਕਾਲਤ ਕਰਨ ਵਾਲੇ ਸਿਬਲ ਨੇ 2007 ਚੋਣਾਂ ‘ਚ ਵੀਰਮਗਾਮ ‘ਚ ਕਿਹਾ ਸੀ ਕਿ ਮੋਦੀ ਜੇਲ ‘ਚ ਰਹੇਗਾ ਪਰ ਮੈਂ ਅਜੇ ਤਕ ਇਥੇ ਹਾਂ ਕਿ ਨਹੀਂ।‘‘ 2007 ਤੋਂ ਬਾਅਦ 2014 ਤਕ ਇਨ੍ਹਾਂ ਦੀ ਸਰਕਾਰ ਸੀ।
ਇਨ੍ਹਾਂ ਦਾ ਪਕਾ ਮਨ ਅਤੇ ਇਰਾਦਾ ਹੋਵੇਗਾ ਕਿ ਮੈਨੂੰ ਜੇਲ ‘ਚ ਪਾਇਆ ਜਾਵੇ ਪਰ ਜਦੋਂ ਤੁਸੀਂ 10 ਸਾਲ ਬਾਅਦ ਵੀ ਮੋਦੀ ਨੂੰ ਜੇਲ ‘ਚ ਨਹੀਂ ਭਜੇ ਸਕੇ ਤਾਂ ਫਿਰ ਗੁਜਰਾਤ ਦੇ ਲੋਕਾਂ ਨੂੰ ਹੁਣ ਉਲਟਾ ਪਾਠ ਕਿਉਂ ਪੜ੍ਹਾ ਰਹੇ ਹੋ। ਉਦੋਂ ਤੁਸੀਂ ਡਰ ਫੈਲਾਉਣ ਲਈ ਇਹ ਕਿਹਾ ਸੀ ਪਰ ਜੋ ਡਰ ਜਾਏ, ਉਹ ਗੁਜਰਾਤ ਹੀ ਨਹੀਂ। ਇਸ ਵਾਰ ਲਾਲਚ ਦੇ ਰਹੇ ਹੋ ਪਰ ਅਜਿਹੇ ਲਾਲੀਪਾਪ (ਪਾਟੀਦਾਰ ਭਾਈਚਾਰੇ ਨੂੰ ਰਾਖਵਾਂਕਰਨ ਦਿਵਾਉਣ ਦੇ ਵਾਅਦੇ ਵਲ ਇਸ਼ਾਰਾ) ਲੈ ਕੇ ਘੁੰਮਣ ਵਾਲਿਆਂ ਨੂੰ ਗੁਜਰਾਤ ਜੇਬ ‘ਚ ਲੈ ਕੇ ਘੁੰਮਦਾ ਹੈ। ਤੁਸੀਂ ਸਚੀ ਗਲ ਕਰੋ। 70 ਸਾਲ ‘ਚ ਤੁਸੀਂ ਜੋ ਨਹੀਂ ਕੀਤਾ, ਉਸ ਦਾ ਵਾਅਦਾ ਕਰਨ ਨਿਕਲੇ ਹੋ। ਸਮਾਜ ਨੂੰ ਵਹਿਮ ‘ਚ ਪਾਉਣ ਲਈ ਲਾਲਚ ਦੇ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਉਤਰ ਪ੍ਰਦੇਸ਼ ਕਾਂਗਰਸ ਦਾ ਗੜ੍ਹ ਸੀ ਪਰ ਉਥੇ ਹੀ ਇਸ ਦਾ ਸਫਾਇਆ ਹੋ ਗਿਆ।

WRITTEN BY