ਸਾਦਿਕ, 4 ਦਸੰਬਰ (ਗੁਰਵਿੰਦਰ ਔਲਖ, ਗੁਲਜ਼ਾਰ ਮਦੀਨਾ)- ਸਾਦਿਕ ਗੁਰਹਰਸਹਾਏ ਰੋਡ ਤੇ ਸਵਾਰੀਆ ਨਾਲ ਭਰੀ ਬਸ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮਿਲੀ ਜਾਣਕਾਰੀ ਅਨੁਸਾਰ ਸਵੇਰੇ ਗੁਰੂਹਰਸਹਾਏ ਤੋ ਸਾਦਿਕ ਆ ਰਹੀ ਰੋਡਵੇਜ਼ ਬਸ ਨੰਬਰ ਪੀ. ਬੀ 04 ਅੱੈਮ 0372 ਜੋ ਸਵਾਰੀਆ ਨਾਲ ਭਰੀ ਸੀ ਜੋ ਸਾਦਿਕ ਪਹੁੰਚੀ ਤਾ ਅਗੋ ਅਚਾਨਕ ਮੋਟਰਸਾਇਕਲ ਸਵਾਰ ਸੜਕ ਪਾਰ ਕਰਨ ਲਗਿਆ ਜਿਸ ਨੂੰ ਬਚਾਉਣ ਦੇ ਚਕਰ ਵਿਚ ਤੇਜ ਰਫ਼ਤਾਰ ਨਾਲ ਆ ਰਹੀ ਬਸ ਬੇਕਾਬੂ ਹੋ ਕੇ ਪਲਟ ਗਈ । ਜਿਸ ਵਿਚ 40-45 ਦੇ ਕਰੀਬ ਸਵਾਰੀਆ ਸਵਾਰ ਸਨ। ਜਾਨੀ ਨੁਕਸਾਨ ਤੋ ਬਚਾਅ ਹੋ ਗਿਆ।ਮੌਕੇ ’ਤੇ ਪਹੁੰਚੇ ਸਾਦਿਕ ਦੇ ਥਾਨਾ ਮੁਖੀ ਸ:ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਨੇ ਜਖਮੀਆ ਨੂੰ ਇਲਾਜ ਲਈ ਗੁਰੁ ਗੋਬਿੰਦ ਮੈਡੀਕਲ ਕਾਲਜ ਭੇਜ ਦਿਤਾ।ਇਸ ਮੌਕੇ ਰਵਿੰਦਰ ਸਿੰਘ ਬਾਵਾ ਪਟਵਾਰੀ, ਰਾਜਨ ਬਜਾਜ ਪਟਵਾਰੀ ਵੀ ਹਾਜ਼ਰ ਸੀ ।ਜ਼ਿਕਰਯੋਗ ਹੈ ਕਿ ਸਾਦਿਕ ਇਲਾਕੇ ਦੇ ਚਾਰ-ਚੁਫੇਰੇ ਨਜਾਇਜ਼ ਕਬਜ਼ਿਆ ਦੀ ਭਰਮਾਰ ਹੈ ਜਿਸ ਦੀਆ ਖਬਰਾਂ ਵੀ ਕਾਫੀ ਲਗ ਚੁਕੀਆ ਹਨ। ਜਿਸ ਦਾ ਪ੍ਰਸ਼ਾਸਨ ਤੇ ਕੋਈ ਅਸਰ ਨਹੀ ਹੋਇਆ। ਚਾਰ-ਚੁਫੇਰੋ ਸੜਕਾ ਦੇ ਕਿਨਾਰੇ ਭਾਰੀ ਵਹੀਕਲ ਨੂੰ ਸਾਈਡ ਦੇਣ ਵਾਸਤੇ ਜਗ੍ਹਾ ਨਹੀ ਬਚਦੀ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਨੂੰ ਇਨਾਂ ਲੋਕਾ ਤੇ ਸਖਤੀ ਕਰਨੀ ਚਾਹੀਦੀ ਹੈ ਤਾ ਜੋ ਅਗੇ ਤੋ ਅਜਿਹੇ ਹਾਦਸੇ ਹੋਣ ਤੋ ਬਚਾਅ ਹੋ ਸਕੇ।
ਸਾਦਿਕ ਗੁਰਹਰਸਹਾਏ ਰੋਡ ’ਤੇ ਸਵਾਰੀਆ ਨਾਲ ਭਰੀ ਬੱਸ ਪਲਟੀ-ਜਾਨੀ ਨੁਕਸਾਨ ਤੋਂ ਬਚਾਅ



