Skip to content
Independent perspectives. Global stories.
BREAKING

ਏਸ਼ੀਆ ਦੇ ਸਭ ਤੋਂ ਅਮੀਰ ਅੰਬਾਨੀ ਨੇ ਕਦੇ ਜੇਬ ’ਚ ਪੈਸੇ ਨਹੀਂ ਰਖੇ

Share this story

ਮੁੰਬਈ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਕਦੇ ਤੁਸੀਂ ਸੋਚਿਆ ਹੈ ਕਿ ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨ ਮੁਕੇਸ਼ ਅੰਬਾਨੀ ਦਿਨ ‘ਚ ਕਿੰਨੇ ਰੁਪਏ ਖਰਚ ਕਰਦੇ ਹੋਣਗੇ? ਜਦੋਂ ਉਹ ਕੁਝ ਖਰੀਦਦੇ ਹੋਣਗੇ ਤਾਂ ਪੇਮੈਂਟ ਕਿਵੇਂ ਕਰਦੇ ਹੋਣਗੇ? ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਨਾਲ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਖੁਦ ਮੁਕੇਸ਼ ਅੰਬਾਨੀ ਨੇ ਦਿਤਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅੰਬਾਨੀ ਨੇ ਦਸਿਆ ਕਿ ਉਹ ਕਦੇ ਆਪਣੇ ਨਾਲ ਕੈਸ਼ ਜਾਂ ਕੋਈ ਕਾਰਡ ਲੈ ਕੇ ਨਹੀਂ ਤੁਰਦੇ। ਮੁਕੇਸ਼ ਅੰਬਾਨੀ ਨੇ ਇਕ ਪ੍ਰੋਗਰਾਮ ‘ਚ ਦਸਿਆ ਕਿ ਬਚਪਨ ਤੋਂ ਲੈ ਕੇ ਅਜ ਤਕ ਮੈਂ ਕਦੇ ਕੈਸ਼ ਜਾਂ ਕਾਰਡ ਆਪਣੀ ਜੇਬ ‘ਚ ਨਹੀਂ ਰਖਿਆ। ਉਨ੍ਹਾਂ ਕਿਹਾ ਮੈਨੂੰ ਕਦੇ ਕਾਰਡ ਜਾਂ ਕੈਸ਼ ਦੀ ਲੋੜ ਹੀ ਨਹੀਂ ਪਈ, ਜਦ ਵੀ ਮੈਂ ਕਿਤੇ ਪੈਸੇ ਦੇਣੇ ਹੁੰਦੇ ਸੀ ਤਾਂ ਮੇਰੇ ਨਾਲ ਕੋਈ ਨਾ ਕੋਈ ਹੁੰਦਾ ਸੀ, ਉਹ ਹੀ ਮੇਰੀ ਪੇਮੈਂਟ ਕਰ ਦਿੰਦਾ ਸੀ।

WRITTEN BY