ਫ਼ਤਿਹਗੜ੍ਹ ਸਾਹਿਬ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਸਰਕਾਰੀ ਮਿਡਲ ਸਕੂਲ, ਬਹਿਰਾਮਪੁਰ ਵਿਖੇ ਪੰਜਾਬ ਸਰਕਾਰ ਦੇ ਪ੍ਰੋਜੈਕਟ ਠਪੜ੍ਹੋ ਪੰਜਾਬ ਪੜਾਉ ਪੰਜਾਬੂ ਦੇ ਤਹਿਤ ਜਿਲ੍ਹਾ ਸਿੱਖਿਆ ਅਫਸਰ(ਸੈਂ) ਸ੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸਾਇੰਸ ਮੇਲਾ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।ਸਮਾਗਮ ਦਾ ਸੰਚਾਲਨ ਡੀ.ਐਮ ਸ: ਅਮਰਜੀਤ ਸਿੰਘ ਅਤੇ ਬੀ.ਐਮ ਸ਼੍ਰੀ ਸੰਦੀਪ ਸ਼ਰਮਾ ਜੀ ਦੇ ਸਹਿਯੋਗ ਨਾਲ ਕੀਤਾ ਗਿਆ। ਸਾਇੰਸ ਮੇਲੇ ਵਿੱਚ ਬੱਚਿਆਂ ਵੱਲੋਂ ਸਾਇੰਸ ਦੀਆਂ ਸਾਰੀਆਂ 39 ਕ੍ਰਿਆਵਾਂ ਪਿੰਡ ਦੇ ਸਰਪੰਚ, ਹੋਰ ਪਤਵੰਤੇ ਸੱਜਣ ਅਤੇ ਮਾਪਿਆਂ ਦੇ ਸਾਹਮਣੇ ਬੜੀ ਦਿਲਚਸਪੀ ਨਾਲ ਪੇਸ਼ ਕੀਤੀਆਂ ਗਈਆਂ। ਜਿਸ ਤੇ ਮੇਲੇ ਵਿੱਚ ਆਏ ਲੋਕਾਂ ਵੱਲੋਂ ਵੀ ਇਨ੍ਹਾਂ ਕ੍ਰਿਆਵਾਂ ਦੇ ਸੰਬੰਧ ਵਿੱਚ ਸੰਤੁਸ਼ਟੀ ਪ੍ਰਗਟਾਈ ਗਈ ।ਇਸ ਮੌਕੇ ਡੀ.ਐਮ ਸ: ਅਮਰਜੀਤ ਸਿੰਘ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ ਅਤੇ ਹਰ ਖੇਤਰ ਵਿੱਚ ਵਿਗਿਆਨਿਕ ਢੰਗਾਂ ਨਾਲ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਸਕੂਲ ਦੇ ਇੰਚਾਰਜ ਮੈਡਮ ਗੁਰਪ੍ਰੀਤ ਕੌਰ, ਸਾਇੰਸ ਅਧਿਆਪਕ ਮਿਸ ਰੁਪਿੰਦਰ ਕੌਰ, ਸ੍ਰੀਮਤੀ ਮਨਪ੍ਰੀਤ ਕੌਰ( ਪੰਜਾਬੀ ਅਧਿਆਪਕਾ) ਅਤੇ ਸ੍ਰੀਮਤੀ ਚਰਨਜੀਤ ਕੌਰ( ਅਧਿਆਪਕਾ ਸਮਾਜਿਕ ਸਿੱਖਿਆ) ਵੀ ਸ਼ਾਮਿਲ ਸਨ। ਇਸ ਮੌਕੇ ਪਿੰਡ ਦੇ ਹੀ ਫੁੱਟਬਾਲ ਦੇ ਰਾਸ਼ਟਰੀ ਖਿਡਾਰੀ ਬਹਾਦਰ ਸਿੰਘ ਵੀ ਮੌਜੂਦ ਸੀ।



