Skip to content
Independent perspectives. Global stories.
BREAKING

ਖੇਡਾਂ ਖਡਿਆਲ ਦੀਆਂ ਧੂਮ-ਧੜੱਕੇ ਨਾਲ ਸ਼ੁਰੂ

Share this story

ਦਿੜ੍ਹਬਾ ਮੰਡੀ, 3 ਦਸਬੰਰ (ਸਤਪਾਲ ਖਡਿਆਲ)-ਨੇੜਲੇ ਪਿੰਡ ਖਡਿਆਲ ਵਿਖੇ ਸ੍ਰੀ ਗੁਰੁ ਤੇਗ ਬਹਾਦਰ ਨੋਜਵਾਨ ਕਲੱਬ ਤੇ ਗ੍ਰਾਮ ਪੰਚਾਇਤ ਵਲੋਂ ਸਾਲਾਨਾ ਦੋ ਦਿਨਾ 31 ਵਾਂ ਪੈਂਡੂ ਖੇਡ ਮੇਲਾ ਅੱਜ ਤੋਂ ਪਿੰਡ ਦੇ ਸਟੇਡੀਅਮ ‘ਚ ਕਰਵਾਇਆ ਜਾ ਰਿਹਾ ਹੈ। ਨੋਜਵਾਨ ਆਗੂ ਕਲੱਬ ਦੇ ਸਰਪ੍ਰਸਤ ਅਤੇ ਡਾਇਰੈਕਟਰ ਪੰਜਾਬ ਬੀਜ ਰਾਜ ਨਿਗਮ ਪੰਜਾਬ ਹਰਪਾਲ ਸਿੰਘ ਖਡਿਆਲ ਨੇ ਖੇਡ ਪ੍ਰਬੰਧਾਂ ਦਾ ਜਾਇਜਾ ਲੈਦਿਆਂ ਦੱਸਿਆ ਕਿ ਅੱਜ ਤੋਂ ਸੁਰੂ ਹੋ ਰਹੇ ਇਸ ਖੇਡ ਮੇਲੇ ਵਿੱਚ ਕਬੱਡੀ ਦੇ 46, 57, 65, 75 ਕਿਲੋਗ੍ਰਾਮ ਅਤੇ ਓਪਨ ਦੇ ਮੁਕਾਬਲੇ ਹੋਣਗੇ ।ਉਹਨਾਂ ਕਿਹਾ ਕਿ ਇਸ ਖੇਡ ਮੇਲੇ ਦਾ ਉਦਘਾਟਨ ਸਵਾਮੀ ਚਿਤਾ ਨੰਦ ਕੀਤਾ ।ਉਹਨਾਂ ਦੱਸਿਆ ਕਿ ਇਨਾਮਾ ਦੀ ਵੰਡ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਪਰਮਿੰਦਰ ਸਿੰਘ ਢੀਂਸਾ ਸਾਬਕਾ ਵਿੱਤ ਮੰਤਰੀ ਪੰਜਾਬ ,ਬਲਦੇਵ ਸਿੰਘ ਮਾਨ , ਗੁਰਬਚਨ ਸਿੰਘ ਬਚੀ ਸਾਬਕਾ ਏ ਐਮ ਪਾਵਰ ਕਾਮ, ਅਮਨਵੀਰ ਚੈਰੀ ਅਤੇ ਬਾਬੂ ਪ੍ਰਕਾਸ਼ ਚੰਦ ਗਰਗ ਕਰਨਗੇ।ਇਸ ਸਮੇਂ ਭੁਪਿੰਦਰ ਸਿੰਘ ਮੌੜ ,ਹਰਵਿੰਦਰ ਸਿੰਘ ਭੁਟਾਲ ਬਸਪਾ ਆਗੂ, ਗੁਰਪਿਆਰ ਸਿੰਘ ਚੱਠਾ, ਗੁਰਸੇਵਕ ਸਿੰਘ ਬਿਗੜਵਾਲ, ਹਨੀ ਸਰਪੰਚ ਮਰਦਖੇੜਾ, ਮੇਘ ਸਿੰਘ ਸਰਪੰਚ ਬਿਗੜਵਾਲ, ਦਰਸਨ ਸਿੰਘ ਸਰਪੰਚ ਬਿਸਨਪੁਰਾ, ਪਾਲੀ ਸਰਪੰਚ ਨੀਲੋਵਾਲ, ਜੀਤ ਕਪਿਆਲ, ਤਰਸੇਮ ਸਿੰਘ ਕਾਲਾ ਸਰਪੰਚ ਨਾਗਰਾ, ਮਾ. ਬਲਵਿੰਦਰ ਸਿੰਘ ਕੌਹਰੀਆਂ, ਰਣ ਸਿੰਘ ਐਸਡੀਓ, ਸਾਬਕਾ ਸਰਪੰਚ ਹਰਬੰਸ ਸਿੰਘ ,ਪ੍ਰਧਾਨ ਰਣਜੀਤ ਰਾਣਾ, ਸੁਖਪਾਲ ਕਾਲਾ, ਸੰਦੀਪ ਸਿੰਘ, ਗੁਰਲਾਲ ਨੰਬਰਦਾਰ, ਗੁਰਤੇਜ ਮੋਠੀ, ਭੁਪਿੰਦਰ ਕਾਲਾ, ਬਲਜੀਤ ਸਿੰਘ ਸੈਕਟਰੀ , ਅਤੇ ਪੱਪੂ ਮੰਡੇਰ ਆਦਿ ਮੌਜੂਦ ਸਨ ।

WRITTEN BY