Skip to content
Independent perspectives. Global stories.
BREAKING

ਕੈਪਟਨ ਦੀ ਪੰਜਾਬ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ : ਮੋਫਰ

Share this story

ਬਰੇਟਾ, 3 ਦਸੰਬਰ- ਪਿਛਲੇ ਦਸ ਸਾਲਾਂ ਦੇ ਰਾਜ ਵਿੱਚ ਅਕਾਲੀ ਭਾਜਪਾ ਦੀ ਪੰਜਾਬ ਸਰਕਾਰ ਹਰ ਖੇਤਰ ਵਿੱਚ ਵਿਕਾਸ ਦੀ ਥਾਂ ਵਿਨਾਸ਼ ਹੀ ਕਰਦੀ ਰਹੀ ਹੈ। ਜਿਸ ਕਰਕੇ ਪੰਜਾਬ ਹਰ ਖੇਤਰ ਵਿਚ1ਚ ਪਛੜ ਗਿਆ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਿਰਮੌਰ ਆਗੂ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਵਿਖੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ। ਅੱਜ ਮੋਫਰ ਜਥੇਦਾਰ ਗੁਰਮੇਲ ਸਿੰਘ ਖੁਡਾਲ ਦੇ ਘਰ ਉਨਾਂ ਦੀ ਪੋਤਰੀ ਦੇ ਵਿਆਹ ਸਮੇਂ ਬਰੇਟਾ ਇਲਾਕੇ ਦੇ ਪਿੰਡ ਸ਼ੇਖੂਪੁਰ ਖੁਡਾਲ ਪਹੁਚੇ ਜਿਥੇ ਉਨਾਂ ਪਹੁੰਚੇ ਕੁਝ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਪੰਜਾਬ ਸਰਕਾਰ ਸਮੇਂ ਲੀਡਰ ਜਨਤਾ ਨੂੰ ਵਿਸਾਰ ਕੇ ਆਪਣੇ ਨਿਜੀ ਹਿਤਾਂ ਦੀ ਪੂਰਤੀ ਵੱਲ ਦੌੜ ਰਹੇ ਸਨ ਜਿਸ ਕਰ ਕੇ ਪੰਜਾਬ ਦੇ ਵਿੱਚ ਕਿਸਾਨ, ਮਜ਼ਦੂਰ, ਅਤੇ ਛੋਟਾ ਵਰਗ ਵਪਾਰੀ ਹਰ ਦਿਨ ਪਛੜ ਰਿਹਾ ਸੀ ਅਤੇ ਇਨ੍ਹਾਂ ਜਿਆਦਾ ਪਛੜ ਗਿਆ ਹੈ ਕਿ ਖੁਦ ਕਸੀਆਂ ਦੇ ਰਾਹ ਪੈ ਗਿਆ ਹੈ। ਨੌਜਵਾਨ ਵਰਗ ਬੇਰੁਜ਼ਗਾਰ ਹੋ ਕੇ ਨਸ਼ਿਆਂ ਦੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ। ਜਿਨ੍ਹਾਂ ਨੂੰ ਪਛੜੇ ਪਤ, ਬੇਰੁਜ਼ਗਾਰੀ ,ਅਤੇ ਨਸ਼ਿਆਂ ਵਿੱਚ ਫਸਣ ਲਈ ਪਿਛਲੀ ਅਕਾਲੀ ਭਾਜਪਾ ਦੀ ਪੰਜਾਬ ਸਰਕਾਰ ਅਤੇ ਅਕਾਲੀ ਭਾਜਪਾ ਲੀਡਰ ਸਿਧੇ ਤੌਰ ਤੇ ਜ਼ਿੰਮੇਵਾਰ ਹਨ। ਉਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕਿਸਾਨ, ਮਜ਼ਦੂਰ ਅਤੇ ਛੋਟੇ ਵਰਗ ਨੂੰ ਮੰਦਹਾਲੀ ਵਿੱਚੋਂ ਕੱਢਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਆਪ ਨੂੰ ਪਤਾ ਹੈ ਕਿ ਇਸ ਲਈ ਕੁੱਝ ਹੋਰ ਸਮੇਂ ਦੀ ਜਰੂਰਤ ਹੈ। ਪਰ ਕੈਪਟਨ ਦੀ ਪੰਜਾਬ ਸਰਕਾਰ ਯਕੀਨਨ ਇਸ ਦਾ ਯੋਗ ਹੱਲ ਕਰੇਗੀ। ਇਸ ਸਮੇਂ ਉਨਾਂ ਦੇ ਨਾਲ ਸਰਦਾਰ ਗੁਰਬਿੰਦਰ ਸਿੰਘ ਸਰਾਂਓ ਏ.ਡੀ.ਸੀ., ਕਾਂਗਰਸੀ ਆਗੂ ਸੁਰਜੀਤ ਸਿੰਘ ਕਾਹਨਗੜ੍ਹ, ਸਵਰਨ ਸਿੰਘ ਸਾਬਕਾ ਸਰਪੰਚ, ਸ੍ਰੀ ਪ੍ਰਕਾਸ਼ ਚੰਦ ਕੁਲਰੀਆਂ ਵਾਲੇ ਜਿੱਲ੍ਹਾ ਖਜਾਨਚੀ ਕਾਂਗਰਸ ਕਮੇਟੀ ਮਾਨਸਾ, ਜਥੇਦਾਰ ਅਜੀਤ ਸਿੰਘ ਬਖਸੀਵਾਲਾ, ਧੰਨਾ ਸਿੰਘ ਬਖਸੀਵਾਲਾ, ਗੁਰਤੇਜ ਸਿੰਘ ਭੋਲਾ ਖੁਡਾਲ ਮੌਜੂਦ ਸਨ।

WRITTEN BY