ਜੰਮੂ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਸਥਿਤ ਸਰਹਦ ’ਤੇ ਪਾਕਿਸਤਾਨ ਫੌਜ ਨੇ ਅਜ ਫਿਰ ਜੰਗਬੰਦੀ ਦੀ ਉਲੰਘਣਾ ਕਰ ਗੋਲੀਬਾਰੀ ਕੀਤੀ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਰਹਦ ਖਾਰੀ ਕਰਮਾਨਾ ਖੇਤਰ ‘ਚ ਸਵੇਰੇ ਪਾਕਿਸਤਾਨੀ ਸੈਨਾ ਨੇ ਗੋਲੀਬਾਰੀ ਸ਼ੁਰੂ ਕੀਤੀ। ਇਸ ਸਾਲ ਜੰਮੂ ਕਸ਼ਮੀਰ ‘ਚ ਸੁਰਖਿਆ ਬਲਾਂ ਨੇ 200 ਅਤਵਾਦੀਆਂ ਨੂੰ ਮਾਰਿਆ। ਉਹਨਾਂ ਦਸਿਆ ਕਿ ਸਰਹਦ ‘ਤੇ ਤਾਇਨਾਤ ਜਵਾਨਾ ਨੂੰ ਵੀ ਗੋਲੀਬਾਰੀ ਦਾ ਪ੍ਰਭਾਵੀ ਤਰੀਕੇ ਨਾਲ ਜਵਾਬ ਦਿਤਾ।ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਸਥਿਤ ਹਾਜਿਨ ਵਿਚ ਸੁਰਖਿਆ ਬਲਾਂ ਵਲੋਂ ਮੁਠਭੇੜ ਵਿਚ ਲਸ਼ਕਰ ਏ ਤਇਬਾ ਦਾ ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਸੀ।ਉਥੇ ਹੀ ਇਸ ਮੁਠਭੇੜ ਵਿੱਚ ਇੱਕ ਪੁਲਿਸ ਕਾਂਸਟਬੇਲ ਦੇ ਵੀ ਸ਼ਹੀਦ ਹੋਣ ਦੀ ਖਬਰ ਸੀ।



