Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀਆਂ ਸਕੀਮਾਂ ਦਾ ਹਰੇਕ ਲੋੜਵੰਦ ਨੂੰ ਲਾਭ ਮਿਲੇਗਾ : ਬਲਵਿੰਦਰ ਸਿੰਘ ਲਾਡੀ

Share this story

ਅੱਚਲ ਸਾਹਿਬ, 3 ਦਸੰਬਰ (ਬਲਜੀਤ ਸਿੰਘ)- ਪੰਜਾਬ ਸਰਕਾਰ ਸੂਬੇ ਦੇ ਲੋੜਵੰਦ ਪਰਿਵਾਰਾ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਇਹਨਾਂ ਸਕੀਮਾਂ ਦਾ ਹਰੇਕ ਲੋੜਵੰਦ ਨੂੰ ਲਾਭ ਮਿਲਦਾ ਰਹੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਨੇ ਪਿੰਡ ਬੱਦੋਵਾਲ ਵਿਖੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਮਿਲਣ ਵਾਲੀ ਕਣਕ ਦੀ ਵੰਡ ਦੀ ਸੁਰੂਆਤ ਕਰਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜੋ ਲੋਕ ਗਰੀਬੀ ਰੇਖਾ ਤੋਂ ਉਪਰ ਹਨ ਤੇ ਇਹਨਾਂ ਗਰੀਬ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਫਾਇਦਾ ਗਲਤ ਤਰੀਕੇ ਨਾਲ ਲੈ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕਰਨ ਲਈ ਸਬੰਧਤ ਵਿਭਾਗਾਂ ਨੂੰ ਪੜਤਾਲ ਕਰਨ ਦੇ ਹੁਕਮ ਦਿੱਤੇ ਹੋਏ ਨੇ ਤੇ ਜਲਦੀ ਇਹਨਾਂ ਪੜਤਾਲ ਕਰਕੇ ਦੂਸਰੇ ਹੋਰ ਲੋੜਵੰਦਾਂ ਨੁੰ ਇਹਨਾਂ ਸਕੀਮਾਂ ਦਾ ਫਾਇਦਾ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਨਾਲ ਲਖਵਿੰਦਰ ਸਿੰਘ ਢੱਡੇ, ਜਗੀਰ ਸਿੰਘ ਪੱਡਾ, ਮਾਸਟਰ ਅਜਮੇਰ ਸਿੰਘ, ਗੁਰਨਾਮ ਸਿੰਘ ਅਠਵਾਲ, ਭੁਪਿੰਦਰ ਸਿੰਘ ਸਦਾਰੰਗ, ਹਰਦੇਵ ਸਿੰਘ ਬੱਦੋਵਾਲ, ਜਗਤਾਰ ਸਿੰਘ ਸਰਪੰਚ ਬੱਦੋਵਾਲ, ਧਰਮਿੰਦਰ ਸਿੰਘ ਸਦਾਰੰਗ, ਗੁਰਦੀਪ ਸਿੰਘ ਬੁੱਝਿਆਵਾਲੀ, ਮਨਦੀਪ ਸਿੰਘ ਮਹਿਮਦਪੁਰ, ਸਰਵਣ ਸਿੰਘ, ਮਨਦੀਪ ਸਿੰਘ ਰੰਗੜ ਨੰਗਲ ਜਿਲ੍ਹਾ ਜਨਰਲ ਸਕੱਤਰ ਕਾਗਰਸ ਕਮੇਟੀ, ਹਰਚਰਨ ਸਿੰਘ ਆਦੋਵਾਲੀ, ਨਿਰਮਲ ਸਿੰਘ ਬੂੜੇਨੰਗਲ, ਗੁਰਦੀਪ ਸਿੰਘ ਪੀ.ਏ. ਹਲਕਾ ਵਿਧਾਇਕ ਆਦਿ ਹਾਜ਼ਰ ਸਨ।

WRITTEN BY