ਸਰਦੂਲਗੜ੍ਹ, 3 ਦਸੰਬਰ (ਨਰਾਇਣ ਗਰਗ)- ਮੀਡੀਆ ਕਲੱਬ ਸਰਦੂਲਗੜ੍ਹ ਵੱਲੋਂ ਵਿਰਕ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕਲੱਬ ਪ੍ਰਧਾਨ ਬਲਜੀਤ ਪਾਲ ਨੇ ਦਸਿਆ ਕਿ ਸਮੂਹ ਪੱਤਰਕਾਰ ਭਾਈਚਾਰੇ ਵੱਲੋ ਐਚ.ਡੀ.ਐਫ.ਸੀ. ਬੈਂਕ, ਬਲੱਡ ਹੈਲਪਲਾਇਨ ਅਤੇ ਸਾਈਕਲ ਗਰੁੱਪ ਸਰਦੂਲਗੜ੍ਹ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ‘ਚ ਸ਼ਿਵ ਸਕਤੀ ਬਲੱਡ ਬੈਂਕ ਸਿਰਸਾ ਦੀ ਟੀਮ ਡਾ ਸ਼ੇਰ ਸਿੰਘ ਦੀ ਅਗਵਾਈ ਬਲੱਡ ਇਕੱਤਰ ਕਰਨ ਲਈ ਪਹੁੰਚੀ। ਕੈਂਪ ਦਾ ਉਦਘਾਟਨ ਸੰਧੂਰਾ ਸਿੰਘ ਤਹਿਸੀਲਦਾਰ ਸਰਦੂਲਗੜ੍ਹ ਨੇ ਕੀਤਾ। ਉਨਾਂ ਇਸ ਮੌਕੇ ਬੋਲਦਿਆ ਕਿਹਾ ਕਿ ਖੂਨਦਾਨ ਇਕ ਮਹਾਨ ਕਾਰਜ਼ ਹੈ। ਇਸ ਕਾਰਜ਼ ਨਾਲ ਜੁੜੀਆਂ ਸੰਸਥਾਵਾਂ ਅਤੇ ਸਵੈ-ਇੱਛਤ ਖੂਨਦਾਨੀ ਵਧਾਈ ਦੇ ਪਾਤਰ ਹਨ।ਉਨਾਂ ਕਿਹਾ ਕਿ ਗੰਭੀਰ ਬਿਮਾਰੀਆਂ ਅਤੇ ਵੱਖ-ਵੱਖ ਹਾਦਸਿਆ ‘ਚ ਜ਼ਖਮੀ ਵਿਅਕਤੀਆ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਦਾਨ ਕੀਤਾ ਖੂਨ ਬਹੁਤ ਅਹਿਮ ਭੂਮਿਕਾਂ ਨਿਭਾਉਦਾ ਹੈ। ਕੈਂਪ ‘ਚ 40 ਸਵੈ-ਇੱਛਤ ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ।ਕੈਂਪ ਦੌਰਾਨ ਖੂਨਦਾਨੀ ਮੁਨੀਸ਼ ਗਰਗ ਨੇ 31ਵੀਂ ਵਾਰ ਖੂਨਦਾਨ ਕੀਤਾ ਜਦ ਕਿ ਪੱਤਰਕਾਰ ਵਿਪਨ ਗੋਇਲ ਨੇ ਆਪਣੇ ਜਨਮ ਦਿਨ ਮੌਕੇ 9ਵੀਂ ਵਾਰ ਖੂਨਦਾਨ ਕੀਤਾ। ਇਸ ਮੌਕੇ ਡਾਂ ਗੁਰਵਿੰਦਰ ਸਿੰਘ ਵਿਰਕ, ਡਾਂ ਜੁਗਰਾਜ ਵਿਰਕ,ਬਿਕਰਜੀਤ ਸਿੰਘ ਸਾਧੂਵਾਲਾ, ਖੂਨਦਾਨੀ ਗੁਰਪ੍ਰੀਤ ਭੰਮਾਂ, ਜਤਿੰਦਰ ਸਿੰਘ ਸੋਢੀ, ਸੁਖਾ ਭਾਊ, ਗੁਰਲਾਲ ਸੋਨੀ, ਚਰਨ ਦਾਸ, ਰਮੇਸ਼ ਮੇਸ਼ੀ, ਮਨਜੀਤ ਸੋਨੀ, ਮਾਨਾ ਠੇਕੇਦਾਰ, ਅਮ੍ਰਿਤ ਜਟਾਣਾ, ਹੇਮਰਾਜ ਸ਼ਰਮਾ, ਐਚ.ਡੀ.ਐਫ.ਸੀ. ਵੱਲੋਂ ਯੋਗੇਸ ਕੁਮਾਰ, ਅਰਵਿੰਦ ਧੀਮਾਨ, ਗੁਰਨਾਮ ਸਿੰਘ, ਗੌਰਵ ਸਿੰਗਲਾ ਪੱਤਰਕਾਰ ਨਰਾਇਣ ਗਰਗ, ਪ੍ਰਕਾਸ਼ ਜੈਲਦਾਰ, ਵਿਨੋਦ ਜੈਨ, ਸੰਜੀਵ ਸਿੰਗਲਾ, ਗੁਰਜੀਤ ਸੰਧੂ, ਅਮਨਦੀਪ ਸੰਧੂ, ਅਵਤਾਰ ਜਟਾਣਾ, ਬਲਵਿੰਦਰ ਚੌਪੜਾ, ਆਦਿ ਹਾਜ਼ਰ ਸਨ।
ਮੀਡੀਆਂ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ



