Skip to content
Independent perspectives. Global stories.
BREAKING

ਬਲੈਕਮੇਲਰ ਗਿਰੋਹ ਦੀ ਇੱਕ ਔਰਤ ਕਾਬੂ

Share this story

ਰਾਮਪੁਰਾ ਫੂਲ, 3 ਦਸੰਬਰ (ਮਨਪ੍ਰੀਤ ਸਿੰਘ ਗਿੱਲ)- ਜ਼ਿਲ੍ਹੇ ਦੇ ਸਭ ਤੋ ਵੱਡੇ ਸ਼ਹਿਰ ਰਾਮਪੁਰਾ ਅੰਦਰ ਇਕ ਅਨੋਖੇ ਢੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਸ਼ਹਿਰ ਅੰਦਰ ਬਿਮਾਰ ਹੋਣ ਦਾ ਬਹਾਨਾ ਲਗਾ ਕੇ ਘਰ ਛੱਡਣ ਗਏ ਵਿਅਕਤੀ ਉਪਰ ਔਰਤ ਨਾਲ ਛੇੜਛਾੜ ਦਾ ਬਹਾਨਾ ਲਾ ਕੇ ਹਜਾਰਾਂ ਰੁਪੈ ਠੱਗਣ ਕਾਰਨ ਇਕ ਔਰਤ ਅਤੇ ਮਰਦ ਸਣੇ ਕਈ ਹੋਰਨਾਂ ਉਪਰ ਪੁਲਿਸ ਵੱਲੋ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਚਾਉਕੇ ਦੇ ਜਵਾਹਰ ਲਾਲ ਪੁੱਤਰ ਸੁਰਿੰਦਰ ਕੁਮਾਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਬੀਤੇ ਕੱਲ ਸ਼ਹਿਰ ਅੰਦਰ ਬਲਵੀਰ ਸਿੰਘ ਨਾਮਕ ਵਿਅਕਤੀ ਨੇ ਰਾਹ ਵਿਚ ਉਸ ਨੂੰ ਰੋਕ ਬਿਮਾਰ ਹੋਣ ਦਾ ਬਹਾਨਾ ਲਾ ਕੇ ਘਰ ਛੱਡ ਕੇ ਆਉਣ ਲਈ ਅਰਜ ਕੀਤੀ, ਘਰ ਛੱਡ ਕੇ ਮੁੜ ਜਾਣ ’ਤੇ ਚਾਹ ਪੀ ਕੇ ਜਾਣ ਦਾ ਜੋਰ ਦੇ ਕੇ ਬਿਮਾਰ ਵਿਅਕਤੀ ਰਾਹਗੀਰ ਨੂੰ ਅਪਣੇ ਘਰ ਅੰਦਰ ਲੈ ਗਿਆ, ਜਿੱਥੇ ਪਹਿਲਾ ਹੀ ਵਿਉਤਬੰਦੀ ਬਣਾ ਕੇ ਬੈਠੀ ਔਰਤ ਨੇ ਉਸ ਉਪਰ ਛੇੜਛਾੜ ਦਾ ਦੋਸ਼ ਲਗਾ ਕੇ 39 ਹਜਾਰ ਰੁਪੈ ਦੇ ਕਰੀਬ ਬਟੋਰ ਲਏ, ਜਦਕਿ ਪੈਸੇ ਨਾ ਦੇਣ ਦੀ ਸੂਰਤ ਵਿਚ ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਦਾ ਦਬਾਅ ਬਣਾਇਆ। ਪੀੜਿਤ ਨੇ ਉਕਤ ਸਮੁੱਚੀ ਘਟਨਾ ਤੋ ਪੁਲਿਸ ਨੂੰ ਜਾਣੂ ਕਰਵਾਇਆ। ਜਿਸ ਦੇ ਸਬੰਧ ਵਿਚ ਪੜਤਾਲੀਆਂ ਅਧਿਕਾਰੀ ਨੇ ਦੱਸਿਆਂ ਕਿ ਪੀੜਿਤ ਜਵਾਹਰ ਲਾਲ ਦੇ ਬਿਆਨਾਂ ਉਪਰ ਪਰਮਜੀਤ ਕੌਰ ਵਿਧਵਾ ਬਲਵਿੰਦਰ ਸਿੰਘ ਵਾਸੀਅਨ ਰਾਮਪੁਰਾ, ਬਲਵੀਰ ਸਿੰਘ ਵਾਸੀਅਨ ਫੁੱਲੋ ਮਿੱਠੀ ਸਣੇ ਕੁਝ ਨਾਮਾਲੂਮ ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਬਲੈਕਮੇਲਰ ਪਰਮਜੀਤ ਕੌਰ ਨੂੰ ਕਾਬੂ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।

WRITTEN BY