ਬੋਹਾ, 1 ਦਸੰਬਰ (ਸੰਤੋਖ ਸਾਗਰ)- ਅੱਜ ਸ਼੍ਰੀ ਰਵੀ ਕਮਾਰ ਜਿੰਦਲ ਨੇ ਬੋਹਾ ਦੀ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਦਾ ਅਹੁਦਾ ਸੰਭਾਲਿਆ। ਇਸ ਮੌਕੇ ਉਹਨਾਂ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਬੋਹਾ ਵਿੱਚ ਜੋ ਕੰਮ ਅਜੇ ਤੱਕ ਅਧੂਰੇ ਪਏ ਹਨ ਉਹ ਕੰਮ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੋਹਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੁਰ ਕਰਾਂਗੇ। ਉਨ੍ਹਾਂ ਕਿਹਾ ਕਿ ਬੋਹਾ ਦੀ ਹਰ ਇੱਕ ਗਲੀ ਪੱਕੀ ਕਰਕੇ ਉਨ੍ਹਾਂ ਵਿੱਚ ਸਟਰੀਟ ਲਾਇਟਾਂ ਲਗਾਈਆਂ ਜਾਣਗੀਆਂ। ਬੋਹਾ ਵਿੱਚ ਜੋ ਪੰਚਾਇਤੀ ਜਮੀਨਾਂ ਤੇ ,ਸ਼ਾਮਲਾਟ ਜਮੀਨਾਂ ਤੇ ਨਜਾਇਜ ਕਬਜੇ ਕੀਤੇ ਹੋਏ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹਟਾਵਾਂਗੇ। ਸਫਾਈ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਨਗਰ ਬੋਹਾ ਦੇ ਵਾਸੀ ਬੋਹਾ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਪੰਚਾਇਤ ਦਾ ਸਹਿਯੋਗ ਦੇਣ ਅਤੇ ਅਪਣੇ ਘਰਾ ਵਿੱਚ ਪਲਾਸਟਿਕ ਦੇ ਲਫਾਫਿਆਂ ਦੀ ਵਰਤੋਂ ਤੋਂ ਗੁਰੇਜ ਕਰਨ।
ਉਨ੍ਹਾਂ ਕਿਹਾ ਕਿ ਬੋਹਾ ਨਗਰ ਵਿੱਚ ਡੇਂਗੂ ਦੀ ਬੀਮਾਰੀ ਦੀ ਰੋਕਥਾਮ ਸਬੰਧੀ ਟੀਮਾ ਬਣਾਕੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ ਅਤੇ ਨਗਰ ਵਿੱਚ ਫੋਗਿੰਗ ਵੀ ਕਰਵਾਈ ਜਾਇਆ ਕਰੇਗੀ। ਕਾਰਜ ਸਾਧਕ ਅਫਸਰ ਸ਼੍ਰੀ ਰਵੀ ਕਮਾਰ ਜਿੰਦਲ ਦੇ ਬੋਹਾ ਪਹੁੰਚਣ ਤੇ ਉਨ੍ਹਾਂ ਦਾ ਦਫਤਰ ਦੇ ਸਮੁੱਚੇ ਮੁਲਾਜਮਾਂ ਡੀਸੀ ਚੋਪੜਾ, ਸਤਪਾਲ ਸ਼ਰਮਾਂ, ਧਰਮਪਾਲ ਬੁਢਲਾਡਾ, ਬਲਵੀਰ ਬੁਢਲਾਡਾ, ਰਿੰਪੀ ਗਰਚਾ ਅੁਾਦਿ ਅਤੇ ਪਿੰਡ ਦੇ ਪਤਵੰਤੇ ਸਮਾਜ ਸੇਵੀ ਸ਼ਿੰਦਰ ਸਿੰਘ ਗਾਦੜਪੱਤੀ, ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜੋਗਾ ਸਿੰਘ ਉਪਲ, ਗੁੱਲੂ ਸਿੰਘ ਬੋਹਾ, ਸਾਬਕਾ ਵਾਇਸ ਪ੍ਰਧਾਨ ਜਗਤਾਰ ਸਿੰਘ ਤਾਰੀ, ਸਾਬਕਾ ਵਾਇਸ ਪ੍ਰਧਾਨ ਸੁਨੀਲ ਗੋਇਲ, ਜੋਗਿੰਦਰ ਭੋਲਾ ਆਦਿ ਨੇ ਭਰਵਾਂ ਸਵਾਗਤ ਕੀਤਾ।
ਰਵੀ ਕਮਾਰ ਜਿੰਦਲ ਨੇ ਬੋਹਾ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਵਜੋਂ ਅਹੁਦਾ ਸੰਭਾਲਿਆ



