Skip to content
Independent perspectives. Global stories.
BREAKING

ਪੱਤਰਕਾਰ ਜਰਨੈਲ ਸਿੰਘ ਚੌਹਾਨ ਨਹੀਂ ਰਹੇ

Share this story

ਲੌਂਗੋਵਾਲ, 1 ਦਸੰਬਰ (ਕੁਲਵੰਤ ਸਿੰਘ ਦੇਹਲਾ)- ਕਈ ਪੰਜਾਬੀ ਅਖਬਾਰਾਂ ’ਚ ਕੰਮ ਕਰ ਚੁੱਕੇ ਅਤੇ ਪੰਜਾਬ ਟਾਇਮਜ਼ ਦੇ ਚੀਮਾ ਮੰਡੀ ਤੋਂ ਵਿਸ਼ੇਸ਼ ਪ੍ਰਤੀਨਿਧ ਸੀਨੀਅਰ ਪੱਤਰਕਾਰ ਜਰਨੈਲ ਸਿੰਘ ਚੌਹਾਨ ਕੱਲ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਪਿੱਛੇ ਦੋ ਧੀਆਂ ਤੇ ਇੱਕ ਪੁੱਤਰ ਛੱਡ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪਰਮਿੰਦਰ ਸਿੰਘ ਢੀਂਡਸਾ, ਅਮਨਬੀਰ ਸਿੰਘ ਚੈਰੀ, ਦਾਮਨ ਥਿੰਦ ਬਾਜਵਾ, ਰਾਜਿੰਦਰ ਸਿੰਘ ਰਾਜਾ, ਮੱਖਣ ਸਿੰਘ ਸ਼ਾਹਪੁਰ, ਕਰਮਜੀਤ ਕੌਰ ਮਾਡਲ ਟਾਊਨ, ਅਵਤਾਰ ਸਿੰਘ ਸ਼ੇਰੋਂ, ਸਰਪੰਚ ਨਿਹਾਲ ਸਿੰਘ ਅਤੇ ਪੱਤਰਕਾਰ ਭਾਈਚਾਰੇ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੱਤਰਕਾਰ ਚੌਹਾਨ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਸ਼ੇਰੋਂ ਵਿਖੇ ਧਾਰਮਿਕ ਰਹੁ ਰੀਤਾਂ ਨਾਲ ਕਰ ਦਿੱਤਾ ਗਿਆ ਹੈ।

WRITTEN BY