Skip to content
Independent perspectives. Global stories.
BREAKING

ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਸੁਣੀਆਂ ਮੁਸ਼ਕਿਲਾਂ

Share this story

ਫਰੀਦਕੋਟ, 29 ਨਵੰਬਰ (ਗੁਰਜੀਤ ਰੋਮਾਣਾ)- ਮਾਨਯੋਗ ਜਿਲ੍ਹਾ ਅਤੇ ਸੈਸ਼ਨਜ ਜਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸਤਵਿੰਦਰ ਸਿੰਘ ਚਹਿਲ ਅਤੇ ਚੀਫ ਜੂਡੀਸ਼ਿਅਲ ਮੇਜਿਸਟ੍ਰੇਟ-ਕਮ-ਸਕਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਸ਼੍ਰੀ ਕਪਿਲ ਦੇਵ ਸਿੰਗਲਾ ਵਲੋ ਅਜ ਮਾਡਰਨ ਸੁਧਾਰ ਘਰ ਦੌਰਾ ਕੀਤਾ ਅਤੇ ਬੰਦ ਹਵਾਲਾਤੀ/ਕੈਦੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਲੋੜਵੰਦਾਂ ਨੂੰ ਵਕੀਲ ਦੀਆਂ ਸੇਵਾਵਾਂ ਮੁਫਤ ਦਿਤੀਆਂ ਜਾਦੀਆਂ ਹਨ।ਉਨ੍ਹਾਂ ਇਸ ਮੌਕੇ ਮਾਡਰਨ ਜੇਲ੍ਹ ਦੇ ਹਸਪਤਾਲ ਅਤੇ ਔਰਤਾ ਦੇ ਰਿਹਾਇਸ਼ੀ ਵਾਰਡਾ ਦਾ ਵੀ ਮੁਆਇਨਾ ਕੀਤਾ ਗਿਆ।ਇਸ ਮੌਕੇ ਤੇ ਸੁਪਰਡੈਂਟ ਸ਼੍ਰੀ ਬਲਕਾਰ ਸਿੰਘ ਭੁਲਰ, ਡਿਪਟੀ ਸੁਪਰਡੈਂਟ ਸ਼੍ਰੀ ਇਕਬਾਲ ਸਿੰਘ ਬਰਾੜ੍ਹ, ਸ਼੍ਰੀ ਦਿਲਦੀਪ ਸਿੰਘ, ਵਕੀਲ ਤੇ ਹੋਰ ਹਾਜ਼ਰ ਸਨ।

WRITTEN BY