ਬਰੇਟਾ, 29 ਨਵੰਬਰ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਮੌਜੂਦਾ ਸਰਕਾਰ ਦੀ ਸਥਿਤੀ ਅੱਗਾ ਦੌੜ ਪਿੱਛਾ ਚੌੜ ਵਾਲੀ ਬਣੀ ਹੋਈ ਹੈ । ਜੋ ਆਏ ਦਿਨ ਲੋਕਾਂ ਨੂੰ ਨਵੇਂ ਨਵੇਂ ਸੁਪਨੇ ਦਿਖਾਉਂਦੇ ਹਨ । ਜਦ ਦਿਨ ਚੜ੍ਹਦਾ ਹੈ ਉਦੋਂ ਇਹ ਸੁਪਨੇ ਢਹਿ ਢੇਰੀ ਹੋ ਜਾਂਦੇ ਹਨ। ਇਸੇ ਤਰਾਸ ਪਿੰਡ ਬਖਸ਼ੀਵਾਲਾ ਵਿਖੇ ਵਿਕਾਸ ਕਾਰਜ ਲਈ ਭਾਵੇਂ ਅੱਠ ਲੱਖ ਦੇ ਕਰੀਬ ਗ੍ਰਾਂਟ ਆਈ ਹੋਈ ਹੈ ਪਰ ਚਲਦੇ ਕੰਮ ਵਿੱਚ ਅੜਿੱਕਾ ਪੈਣ ਕਾਰਨ ਵਿਕਾਸ ਦਾ ਕੰਮ ਵਿਚਕਾਰ ਹੀ ਲਟਕ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਪਿੰਡ ਬਖਸ਼ੀਵਾਲਾ ਵਿਖੇ ਜਾ ਕੇ ਦੇਖਿਆ ।ਪੱਕੀ ਬਣਾਉਣ ਲਈ ਪੁੱਟੀ ਗਈ ਗਲੀ ਦੀ ਹਾਲਤ ਨਰਕ ਨਾਲੋਂ ਵੀ ਭੈੜੀ ਹੋਈ ਪਈ ਸੀ। ਘਰਾਂ ਦਾ ਪਾਣੀ ਨਾਲੀਆਂ ਵਿੱਚ ਦੀ ਓਵਰਫਲੋਅ ਹੋ ਕੇ ਗਲੀ ਵਿੱਚ ਫੈਲ ਗਿਆ ਹੈ। ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਗਲੀ ਦਾ ਕੰਮ ਪਿਛਲੇ ਇੱਕ ਮਹੀਨੇ ਦੇ ਕਰੀਬ ਬੰਦ ਪਿਆ ਹੈ । ਜਿਸ ਕਾਰਨ ਨਾਲੀਆਂ ਦਾ ਗੰਦਾ ਪਾਣੀ ਸਾਡੇ ਘਰਾਂ ਵਿੱਚ ਆ ਵੜਦਾ ਹੈ। ਜਿਸ ਕਾਰਨ ਸਾਡਾ ਘਰੋਂ ਬਹਾਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਸਾਧੂ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਿੱਟੀ ਪਾਉਣ ਨੂੰ ਲੈ ਕੇ ਗਲੀ ਦਾ ਕੰਮ ਰੁਕ ਗਿਆ ਸੀ ਅਤੇ ਇਸ ਗਲੀ ਵਿੱਚ ਵਸਣ ਵਾਲੇ ਲੋਕਾਂ ਤੋਂ ਸਾਝਾ ਫੰਡ ਇਕਠਾ ਕਰਕੇ ਗਲੀ ਵਿੱਚ ਮਿੱਟੀ ਪਾਉਣ ਉਪਰੰਤ ਦੋ ਚਾਰ ਦਿਨਾਂ ਵਿੱਚ ਗਲੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸਰਪੰਚ ਜੀ ਦਾ ਕਹਿਣਾ ਹੈ ਕਿ ਇਸ ਗਲੀ ਨੂੰ ਜਲਦ ਹੀ ਮੁਕੰਮਲ ਕਰ ਦਿੱਤਾ ਜਾਵੇਗਾ।
ਪਿੰਡ ਬਖਸ਼ੀਵਾਲਾ ਵਿਖੇ ਗਲੀ ਪੱਕੀ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ



