Skip to content
Independent perspectives. Global stories.
BREAKING

ਸੰਗਤਾਂ ਦੇ ਸਹਿਯੋਗ ਸਦਕਾ ਰਚਾਇਆ ਲੋੜਵੰਦ ਬੱਚੀਆਂ ਦੇ ਵਿਆਹ ਦਾ ਕਾਰਜ਼

Share this story

ਅਮਰਗੜ੍ਹ, 29 ਸਤੰਬਰ (ਸੁਖਵਿੰਦਰ ਸਿੰਘ ਅਟਵਾਲ)- ਬ੍ਰਹਮ ਗਿਆਨੀ ਸੰਤ ਬਾਬਾ ਵਿਸ਼ਾਵਾ ਸਿੰਘ ਜੀ ਦੇ ਤਪ ਅਸਥਾਨ ਗੁਰੂਦੁਆਰਾ ਗੁਰੂਨਾਨਕਸਰ ਸਾਹਿਬ ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਮੁੱਖ ਸੇਵਾਦਾਰ ਬਾਬਾ ਵਿਸਾਖਾ ਸਿੰਘ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਦੁਆਰਾ ਚਾਰ ਲੋੜਬੰਦ ਬੱਚੀਆਂ ਦੇ ਸਮੂਹਿਕ ਅਨੰਦ ਕਾਰਜ਼ ਕਰਵਾਏ ਗਏ। ਇਸ ਸਾਦੇ ਵਿਆਹ ਸਮਾਗਮ ਦੌਰਾਨ ਜਿੱਥੇ ਇਲਾਕੇ ਭਰ ਦੀਆਂ ਸੰਗਤਾਂ ਨੇਂ ਹਾਜ਼ਰੀ ਭਰੀ ਉਥੇ ਹੀ ਕਈ ਸਮਾਜਸੇਵੀ, ਰਾਜਨੀਤਿਕ ਅਤੇ ਧਾਰਮਿਕ ਹਸ਼ਤੀਆਂ ਨੇਂ ਸੁਭਾਗੀਆਂ ਜੋੜੀਆਂ ਨੂੰ ਆਸੀਰਵਾਦ ਦਿੱਤਾ। ਅਨੰਦ ਕਾਰਜਾਂ ਦੌਰਾਨ ਪਹੁੰਚੇ ਪ੍ਰੋ:ਜਸਵੰਤ ਸਿੰਘ ਗੱਜਣਮਾਜਰਾ ਅਤੇ ਟਕਸਾਲੀ ਨੌਜਵਾਨ ਅਕਾਲੀ ਆਗੂ ਤੇ ਸਮਾਜਸੇਵੀ ਜਸਵੀਰ ਸਿੰਘ ਸੀਰਾ ਨੇਂ ਵੀ ਇਸ ਸਮਾਗਮ ਲਈ ਮੁਬਾਰਕਬਾਦ ਦਿੰਦਿਆਂ ਬਾਬਾ ਜੀ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਇਸ ਸਮਾਗਮ ਦੌਰਾਨ ਭਾਈ ਹਰਜਿੰਦਰ ਸਿੰਘ ਧੀਰੋਮਾਜਰਾ ਦੇ ਰਾਗੀ ਜਥੇ ਦੁਆਰਾ ਗੁਰਬਾਣੀ ਦਾ ਰਸ਼ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਹਰਿੰਦਰ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ, ਗੁਰਸਿਮਰਤ ਸਿੰਘ, ਸੈਕਟਰੀ ਸਤਵੰਤ ਸਿੰਘ ਕਾਲਾ, ਹਰਭਜਨ ਸਿੰਘ,ਬਾਬਾ ਜਰਨੈਲ ਸਿੰਘ ਝੱਲ, ਬਾਬਾ ਗੁਰਮੇਲ ਸਿੰਘ, ਰਾਜਵੀਰ ਸਿੰਘ ਰਾਜ, ਨੇਤਰ ਸਿੰਘ ਬਾਠਾਂ, ਚੰਦ ਸਿੰਘ ਬੁਰਜ ਅਤੇ ਸੁਖਦੇਵ ਸਿੰਘ ਸਲਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਦਾ ਭਾਰੀ ਸਹਿਯੋਗ ਰਿਹਾ।

WRITTEN BY