Skip to content
Independent perspectives. Global stories.
BREAKING

ਸਾਈਬਰ ਖ਼ਤਰਿਆਂ ਦਾ ਮੁਕਾਬਲਾ

Share this story

ਦੁਨੀਆਂ ਭਰ ਵਿੱਚ ਸਾਈਬਰ ਖ਼ਤਰਿਆਂ ਦਾ ਆਤੰਕ ਲਗਾਤਾਰ ਵੱਧ ਰਿਹਾ ਹੈ। ਇਸ ਦਾ ਮੁਕਾਬਲਾ ਹਥਿਆਰਾਂ ਨਾਲ ਨਹੀਂ ਤਕਨੀਕ ਅਤੇ ਚੌਕਸੀ ਨਾਲ ਕੀਤਾ ਜਾ ਸਕਦਾ ਹੈ। ਇਹ ਬੇਹ¤ਦ ਚਿੰਤਾਵਾਲੀ ਗੱਲ ਹੈ ਕਿ ਕੁਝ ਦੇਸ਼ ਸਾਈਬਰ ਹਮਲਿਆਂ ਦੀ ਘਿਨਾਉਣੀ ਖੇਡ ਵਿੱਚ ਸ਼ਾਮਿਲ ਹਨ। ਸਾਈਬਰ ਖਤਰਿਆਂ ਦਾ ਮੁਕਾਬਲਾ ਕੇਵਲ ਰਲ-ਮਿਲ ਕੇ ਹੀ ਕੀਤਾ ਜਾ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਸ ਸਬੰਧ ਵਿੱਚ ਬੇਹ¤ਦ ਸਟੀਕ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਨਵੀਂ ਦਿੱਲੀ ਵਿਖੇ ਗਲੋਬਲ ਡੀਜ਼ੀਟਲ ਕਾਨਫਰੰਸ ਦੌਰਾਨ ਉਨ੍ਹਾਂ ਨੇ ਇਸ ਸਬੰਧ ਵਿੱਚ ਕਈ ਅਹਿਮ ਮੁੱਦੇ ਉਠਾਏ ਹਨ। ਉਨ੍ਹਾਂ ਦਾ ਇਹ ਕਹਿਣਾ ਬਿਲਕੁੱਲ ਸਹੀ ਹੈ ਕਿ ਲੋਕਤੰਤਰਿਕ ਸੰਸਾਰ ਨੂੰ ਸਾਈਬਰ ਹਮਲਿਆਂ ਦਾ ਵ¤ਡਾ ਖ਼ਤਰਾ ਹੈ, ਜਿਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਰੇ ਦੇਸ਼ਾਂ ਨੂੰ ਇਹ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਡਿਜੀਟਲ ਸਪੇਸ ਅ¤ਤਵਾਦ ਅਤੇ ਕ¤ਟੜਵਾਦ ਲਈ ਖੇਡ ਦਾ ਮੈਦਾਨ ਨਾ ਬਣ ਜਾਵੇ। ਖੁਦ ਪ੍ਰਧਾਨ ਮੰਤਰੀ ਨੇ ਗਲੋਬਲ ਡਿਜੀਟਲ ਕਾਨਫਰੰਸ ਵਿੱਚ ਸਾਈਬਰ ਸਪੇਸ ਨਾਲ ਜੁੜੇ ਖਤਰਿਆਂ ਤੋਂ ਦੁਨੀਆਂ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਦੀ ਇਹ ਅਪੀਲ ਵੱਡੇ ਅਰਥ ਰੱਖਦੀ ਹੈ ਕਿ ਅ¤ਤਵਾਦ ਅਤੇ ਕ¤ਟੜਵਾਦ ਦੇ ਖਤਰੇ ਖਿਲਾਫ਼ ਸਾਰੇ ਦੇਸ਼ਾਂ ਵਿਚਕਾਰ ਜਾਣਕਾਰੀ ਸਾਂਝੀ ਕਰਨ ਦਾ ਪ੍ਰਬੰਧ ਅਤੇ ਤਾਲਮੇਲ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਨਿ¤ਜਤਾ ਅਤੇ ਕੌਮੀ ਸੁਰ¤ਖਿਆ ਵਿਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਖੁ¤ਲ੍ਹੇ ਤੇ ਪਹੁੰਚਯੋਗ ਇੰਟਰਨੈ¤ਟ ਦੀ ਤਲਾਸ਼ ਵਿਚ ਅਕਸਰ ਸਾਈਬਰ ਹਮਲੇ ਹੁੰਦੇ ਹਨ ਅਤੇ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਲਈ ਮਾਹਿਰ ਪੇਸ਼ੇਵਰਾਂ ਦੀ ਸਿ¤ਖਲਾਈ ’ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਸੂਚਨਾ ਤਕਨਾਲੋਜੀ ਦੇ ਵਿਕਾਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀ ਸਹੂਲਤ ਵੀ ਹੋਈ ਹੈ। ਪ੍ਰਧਾਨ ਮੰਤਰੀ ਦਾ ਇਸ ਮੌਕੇ ’ਤੇ ਇਹ ਕਹਿਣਾ ਪੂਰੀ ਤਰ੍ਹਾਂ ਵਾਜਬ ਹੈ ਕਿ ਸੂਚਨਾ ਤਕਨੀਕ ਰਾਹੀਂ ਸਰਕਾਰ ਲੋਕਾਂ ਦਾ ਸਸ਼ਕਤੀਕਰਨ ਕਰ ਰਹੀ ਹੈ। ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਸਦਕੇ ਜਨ, ਧਨ, ਆਧਾਰ ਅਤੇ ਮੋਬਾਇਲ ਰਾਹੀਂ ਭ੍ਰਿਸ਼ਟਾਚਾਰ ਨੂੰ ਵੀ ਕੁੱਝ ਹੱਦ ਤੱਕ ਠੱਲ੍ਹ ਪਈ ਹੈ। ਇਸ ਸਬੰਧ ਵਿੱਚ ਹੋਰ ਵੱਡੇ ਯਤਨ ਕਰਨ ਦੀ ਜ਼ਰੂਰਤ ਹੈ ਤਾਂ ਜੋ ਦੇਸ਼ ਦੇ ਪ੍ਰਬੰਧ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇ। ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੇ ਯਤਨਾਂ ਦਾ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਵੀ ਜ਼ਿਕਰ ਕੀਤਾ ਹੈ। ਸਾਈਬਰ ਖਤਰਿਆਂ ਨਾਲ ਨਜਿਠਣ ਲਈ ਉਨ੍ਹਾਂ ਦੇ ਸੁਝਾਅ ਬੇਹ¤ਦ ਪ੍ਰਭਾਵਸ਼ਾਲੀ ਹਨ। ਇਨ੍ਹਾਂ ਉ¤ਪਰ ਸਾਰੇ ਦੇਸ਼ਾਂ ਨੂੰ ਅਮਲ ਕਰਨਾ ਚਾਹੀਦਾ ਹੈ ਤਾਂ ਜੋ ਸਾਈਬਰ ਖਤਰਿਆਂ ਤੋਂ ਸੰਸਾਰ ਨੂੰ ਮੁਕਤ ਕੀਤਾ ਜਾ ਸਕੇ। ਇਸ ਤਕਨੀਕ ਦੀ ਵਰਤੋਂ ਆਮ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਹੋਣੀ ਚਾਹੀਦੀ ਹੈ। ਜਿਹੜੀਆਂ ਤਾਕਤਾਂ ਇਸ ਤਕਨੀਕ ਨੂੰ ਮਾੜੇ ਕਾਰਜਾਂ ਲਈ ਵਰਤ ਰਹੀਆਂ ਹਨ, ਉਨ੍ਹਾਂ ਖਿਲਾਫ ਇਕ ਵੱਡੀ ਮੁਹਿੰਮ ਦੀ ਜ਼ਰੂਰਤ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਦਿੱਲੀ ਦੀ ਗਲੋਬਲ ਕਾਨਫਰੰਸ ਵਿੱਚ ਸਾਈਬਰ ਖ਼ਤਰਿਆਂ ਦੇ ਮੁਕਾਬਲੇ ਲਈ ਇਕ ਪੁਖਤਾ ਯੋਜਨਾਬੰਦੀ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਹੋਰ ਕਾਨਫਰੰਸਾਂ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ ਤਾਂ ਜੋ ਸਾਰੇ ਦੇਸ਼ਾਂ ਵਿੱਚ ਇਸ ਨਾਲ ਜੁੜੇ ਮੁੱਦਿਆਂ ਬਾਰੇ ਜਾਗਰੂਕਤਾ ਦਾ ਸੰਚਾਰ ਹੋ ਸਕੇ।
– ਬਲਜੀਤ ਸਿੰਘ ਬਰਾੜ

WRITTEN BY