ਬਰਨਾਲਾ, 24 ਨਵੰਬਰ (ਕੁਲਦੀਪ ਗਰੇਵਾਲ)- ਸੂਬੇ ਦੀ ਕੈਪਟਨ ਸਰਕਾਰ ਵੱਲੋਂ ਜੀਰੀ ਦੀ ਖਰੀਦ ਪ੍ਰਤੀ ਕੀਤੇ ਪੁਖਤਾ ਅਤੇ ਸੁਚੰਜੇ ਪ੍ਰਬੰਧਾ ਨੇ ਇਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਕਿਸਾਨਾ ਦੇ ਅਸਲੀ ਹਿਤੇਸ਼ੀ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਆੜਤੀਆ ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਇਕਬਾਲ ਸਿੰਘ ਸਰਾਂ ਨੇ ਕੀਤਾ । ਉਹਨਾ ਇਸ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋ ਦਾ ਧੰਨਵਾਦ ਕਰਦਿਆ ਕਿਹਾ ਕਿ ਮਾਰਕੀਟ ਕਮੇਟੀ ਬਰਨਾਲਾ ਅਤੇ ਖਰੀਦ ਏਜੰਸੀਆ ਦੇ ਪੂਰਨ ਸਹਿਯੋਗ ਸਦਕਾ ਕਿਸਾਨ ਭਰਾਵਾਂ ਅਤੇ ਆੜ੍ਹਤੀਆ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀ ਕਰਨਾ ਪਿਆ। ਕਿਸਾਨਾਂ ਨੂੰ ਉਹਨਾ ਦੀ ਵੇਚੀ ਫਸਲ ਦਾ ਮੁੱਲ ਸਮੇਂ ਸਿਰ ਮਿਲ ਗਿਆ। ਸਭ ਨੂੰ ਸਾਰੀਆ ਪੇਮੈਂਟ ਮਿਲਣ ਕਾਰਨ ਸਾਰਾ ਕੰਮ ਸਮੇਂ ਸਿਰ ਖਤਮ ਹੋ ਗਿਆ ਹੈ। ਉਨ੍ਹਾਂ ਮਾਰਕੀਟ ਕਮੇਟੀ ਬਰਨਾਲਾ ਵੱਲੋ ਮੰਡੀ ਵਿੱਚ ਕੀਤੇ ਲੋੜੀਦੇ ਪ੍ਰਬੰਧਾ ਲਈ ਵੀ ਧੰਨਵਾਦ ਕੀਤਾ।
ਜੀਰੀ ਦੀ ਖਰੀਦ ਪ੍ਰਤੀ ਕੀਤੇ ਗਏ ਸੁਚੱਜੇ ਪ੍ਰਬੰਧਾ ਲਈ ਕੈਪਟਨ ਸਰਕਾਰ ਦਾ ਧੰਨਵਾਦ : ਇਕਬਾਲ ਸਰਾਂ



