Skip to content
Independent perspectives. Global stories.
BREAKING

ਅਕਤੂਬਰ ਦੌਰਾਨ 4340 ਲੋਕਾਂ ਨੇ ਸਾਂਝ ਕੇਂਦਰਾਂ ਤੋਂ ਲਈਆਂ ਸੇਵਾਵਾਂ : ਐਸ.ਐਸ.ਪੀ. ਡਾ.ਨਾਨਕ ਸਿੰਘ

Share this story

ਫਰੀਦਕੋਟ, 24 ਨਵੰਬਰ (ਗੁਰਜੀਤ ਰੋਮਾਣਾ)- ਮਹੀਨਾ ਅਕਤੂਬਰ 2017 ਦੌਰਾਨ ਜ਼ਿਲ੍ਹਾ ਫਰੀਦਕੋਟ ਵਿਚ 4340 ਲੋਕਾਂ ਨੇ ਸਾਂਝ ਕੇਂਦਰਾਂ ਰਾਹੀਂ ਗ੍ਰਹਿ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਪੁਲਿਸ ਨਾਲ ਸਾਂਝ ਪਾਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਆਈ.ਪੀ.ਐਸ. ਨੇ ਦਿਤੀ।ਉਨ੍ਹਾਂ ਨੇ ਦਸਿਆ ਕਿ ਪੰਜਾਬ ਪੁਲਿਸ ਵਲੋਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਬਿਹਤਰ ਪ੍ਰਸਾਸ਼ਨਿਕ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਕਾਰਜਸ਼ੀਲ ਸਾਂਝ ਕੇਂਦਰਾਂ ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਤੈਅ ਸਮਾਂ ਹਦ ਅੰਦਰ ਸੇਵਾਵਾਂ ਉਪਲਬਧ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਕਿਸੇ ਮੁਸਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਰਾਹੀਂ ਪੁਲਿਸ ਦਾ ਆਮ ਲੋਕਾਂ ਨਾਲ ਸੰਪਰਕ ਵਧਿਆ ਹੈ ਅਤੇ ਲੋਕ ਬੇਝਿਜਕ ਇੰਨ੍ਹਾਂ ਸਾਂਝ ਕੇਂਦਰਾਂ ਤੋਂ ਦਿਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲੈ ਰਹੇ ਹਨ। ਉਨ੍ਹਾ ਦਸਿਆ ਕਿ ਜ਼ਿਲ੍ਹੇ ਦੇ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਤੋਂ ਇਲਾਵਾ ਹਰ ਥਾਣੇ ਵਿੱਚ ਆਉਟਰੀਚ ਸੈਂਟਰ ਚਲ ਰਹੇ ਹਨ, ਜੋ ਕਿ ਸਫ਼ਲਤਾ ਪੂਰਵਕ ਆਮ ਲੋਕਾਂ ਨੂੰ ਵਧੀਆਂ ਸੇਵਾਵਾਂ ਮੁਹਈਆ ਕਰਵਾਉਣ ਲਈ ਸਹਾਈ ਸਿਧ ਹੋ ਰਹੇ ਹਨ।ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਹੁਣ ਤਕ ਕੁਲ 7382 ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਸੇਵਾਵਾਂ ਲਈ ਅਰਜੀਆਂ ਪ੍ਰਾਪਤ ਹੋਈਆਂ ਹਨ ਜਿੰਨ੍ਹਾਂ ਵਿਚੋਂ 4340 ਦਾ ਨਿਪਟਾਰਾ ਕੀਤਾ ਜਾ ਚੁਕਾ ਹੈ ਜਦਕਿ 3042 ਤੇ ਕਾਰਵਾਈ ਚਲ ਰਹੀ ਹੈ। ਜਿੰਨ੍ਹਾਂ ਅਰਜੀਆਂ ਤੇ ਕਾਰਵਾਈ ਚਲ ਰਹੀ ਹੈ ਉਹ ਵੀ ਨਿਰਧਾਰਤ ਸਮਾਂ ਹਦ ਦੇ ਅੰਦਰ ਹੀ ਹੈ।

WRITTEN BY