Skip to content
Independent perspectives. Global stories.
BREAKING

ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਵੱਲੋਂ ਅਸਤੀਫਾ

Share this story

ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਬੀਤੇ ਕਈ ਦਿਨਾਂ ਤੋਂ ਸਥਾਨਕ ਨਗਰ ਕੌਂਸਲ ਅੰਦਰ ਪ੍ਰਧਾਨ ਖਿਲਾਫ ਬੇਭਰੋਸਗੀ ਮਤੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਉਸ ਵੇਲੇ ਸ਼ਾਂਤ ਹੋ ਗਿਆ ਜਦੋਂ ਬੇਭਰੋਸਗੀ ਮਤਾ ਪਾਸ ਕਰਨ ਦੇ ਲਈ ਪ੍ਰਧਾਨ ਵੱਲੋਂ ਸੱਦੀ ਗਈ ਬੈਠਕ ‘ਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੁਦ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਨੇ ਆਪਣਾ ਅਸਤੀਫਾ ਲਿਖਤੀ ਰੂਪ ਵਿੱਚ ਦੇ ਦਿੱਤਾ। ਪ੍ਰਧਾਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਭੇਜੇ ਅਸਤੀਫੇ ਵਿੱਚ ਕਿਹਾ ਗਿਆ ਹੈ ਕਿ ਉਕੌਂਸਲਰਾਂ ਵੱਲੋਂ ਸਹਿਯੋਗ ਪ੍ਰਾਪਤ ਨਾ ਹੋਣ ਕਰਕੇ ਸ਼ਹਿਰ ਵਾਸੀਆਂ ਦੀਆਂ ਮੰਗਾਂ/ਸ਼ਿਕਾਇਤਾਂ ਅਤੇ ਹੋਰ ਜਰੂਰੀ ਕੰਮਾਂ ਦਾ ਨਿਪਟਾਰਾ ਨਾ ਹੋਣ ਕਰਕੇ ਮੈਂ ਮਹਿੰਦਰ ਸਿੰਘ ਵਾਲੀਆ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂੂ। ਅਸਤੀਫੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਤੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪ੍ਰਧਾਨ ਵੱਲੋਂ ਦਿੱਤਾ ਅਸਤੀਫਾ ਨਾ ਤਾਂ ਕਿਸੇ ਦੀ ਜਿੱਤ ਹੈ ਤੇ ਨਾ ਹੀ ਕਿਸੇ ਦੀ ਹਾਰ ਹੈ। ਬਲਕਿ ਇਹ ਤਾਂ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਹੈ।ਅੱਜ ਆਪਣੀ ਅਗਵਾਈ ‘ਚ ਇਕੱਠੇ ਹੋਏ ਕਾਂਗਰਸੀ, ਅਕਾਲੀ ਤੇ ਭਾਜਪਾਈ ਕੌਂਸਲਰਾਂ ‘ਚੋ ਪ੍ਰਧਾਨਗੀ ਦੇ ਅਹੁਦੇ ਲਈ ਅਗਲੇ ਉਮੀਦਵਾਰ ਬਾਰੇ ਪੁੱਛਣ ਤੇ ਰਾਣਾ ਨੇ ਕਿਹਾ ਕਿ 13 ਦੇ 13 ਕੌਂਸਲਰ ਮੇਰਾ ਪਰਿਵਾਰ ਹੈ ਤੇ ਪਵਿੱਤਰ ਨਗਰੀ ਦੇ ਸਰਬਪੱਖੀ ਵਿਕਾਸ ਲਈ ਮੈਂ ਤੇ ਮੇਰੇ ਸਾਥੀ ਪਾਰਟਬਾਜ਼ੀ ਤੋਂ ਉਪਰ ਉਠ ਕੇ ਇਕਮੁੱਠ ਹਾਂ। ਜਿੱਥੋਂ ਤੱਕ ਪ੍ਰਧਾਨ ਜਾਂ ਹੋਰ ਅਹੁਦਿਆਂ ਦਾ ਸੁਆਲ ਹੈ ਤਾਂ ਉਹ ਇਨ੍ਹਾਂ ਕੌਂਸਲਰ ਸਹਿਬਾਨ ਦਾ ਆਪਸੀ ਫੈਸਲਾ ਹੈ ਤੇ ਕੋਈ ਵੀ ਚੁਣਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਾਜ਼ਰ ਕੌਂਸਲਰਾਂ ‘ਚ ਜਥੇਦਾਰ ਰਾਮ ਸਿੰਘ, ਹਰਜੀਤ ਸਿੰਘ ਜੀਤਾ, ਨਰਿੰਦਰ ਸੈਣੀ, ਗੁਰਅਵਤਾਰ ਸਿੰਘ ਚੰਨ, ਸੋਨਿਕਾ ਮਹਿਤਾ, ਰੀਟਾ ਰਾਣੀ, ਜਤਿੰਦਰ ਕੌਰ ਰਤਨ, ਇੰਦਰਜੀਤ ਕੌਸ਼ਲ ਅਤੇ ਮਨਪ੍ਰੀਤ ਕੌਰ ਅਰੋੜਾ ਸਣੇ ਹਰਬੰਸ ਲਾਲ ਮੈਹੰਦਲੀ, ਰਮੇਸ਼ ਦਸਗਰਾਂਈ, ਕਮਲ ਦੇਵ ਜੋਸ਼ੀ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਕਮਲਦੀਪ ਸੈਣੀ, ਮਨਮੋਹਣ ਸਿੰਘ ਰਾਣਾ, ਡਾ. ਆਤਮਾ ਸਿੰਘ ਰਾਣਾ, ਕੁਲਦੀਪ ਸਿੰਘ ਬੰਗਾ, ਸੰਜੀਵਨ ਰਾਣਾ ਆਦਿ ਵੀ ਹਾਜ਼ਰ ਸਨ।

WRITTEN BY