Skip to content
Independent perspectives. Global stories.
BREAKING

ਬਠਿੰਡਾ ਵਿਖੇ ਕੋਈ ਅਣਪਛਾਤਾ ਨਵਜੰਮੀ ਬੱਚੀ ਨੂੰ ਪੰਘੂੜੇ ’ਚ ਛੱਡ ਗਿਆ

Share this story

ਬਠਿੰਡਾ, 24 ਨਵੰਬਰ (ਇੰਦਰਜੀਤ ਨਥਾਣਾ)- ਬੀਤੇ ਦਿਨੀ ਬੁੱਧਵਾਰ ਨੂੰ ਇੱਕ ਨਵਜੰਮੀ ਬੱਚੀ ਜੋ ਲਗਭਗ 7-8 ਦਿਨਾਂ ਦੀ ਸੀ, ਨੂੰ ਕੋਈ ਅਣਪਛਾਤਾ ਵਿਅਕਤੀ ਬਠਿੰਡਾਂ ਵਿਖੇ ਪੰਘੂੜੇ ਵਿੱਚ ਛੱਡ ਗਿਆ ਸੀ। ਸਪੈਸ਼ਲਾਈਜਡ ਅਡਾਪਸ਼ਨ ਏਜੰਸੀ ਦੇ ਸਹਿਯੋਗ ਨਾਲ ਬੱਚੀ ਨੂੰ ਜਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਹਵਾਲੇ ਕੀਤਾ ਗਿਆ। ਜਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾਂ ਨੇ ਕਿਹਾ ਬੇਟੀਆਂ ਨੂੰ ਕੁੱਖ ਵਿੱਚ ਮਾਰਨ ਨਾਲੋਂ ਨਵ ਜੰਮੇ ਬੇਸਹਾਰਾ ਬੱਚਿਆਂ ਨੂੰ ਬਾਲ ਸੁਰੱਖਿਆਂ ਕਮੇਟੀ ਨੂੰ ਸੌਪਣ ਦੀ ਅਪੀਲ ਕੀਤੀ ਤਾਂ ਜੋ ਬੇ-ਔਲਾਦ ਜੋੜੇ ਨੂੰ ਇਹ ਬੱਚੇ ਪਾਲਣ-ਪੋਸ਼ਣ ਲਈ ਦਿੱਤੇ ਜਾ ਸਕਣ ਅਤੇ ਬੁਢਾਪੇ ਵਿੱਚ ਉਨ੍ਹਾਂ ਦਾ ਕੋਈ ਸਹਾਰਾ ਬਣ ਸਕੇ। ਸੋਸ਼ਲ ਵੈਲਫੇਅਰ ਸੋਸਾਇਟੀ ਬਰੇਟਾ ਦੇ ਮਨਿੰਦਰ ਕੁਮਾਰ, ਕੁਲਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋ ਚਲਾਈ ਗਈ ਇਹ ਸਕੀਮ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋ ਰਹੀ ਹੈ, ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਪਛੜੇ ਜਿਲ੍ਹੇ ਮਾਨਸਾ ਵਿੱਚ ਵੀ ਪੰਘੂੜੇ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੀਟਿੰਗਾਂ ਕਰਕੇ ਹਰ ਪਿੰਡ ਪੱਧਰ ਤੇ ਸੈਮੀਨਾਰ ਕਰਵਾਏ ਜਾਣ ਤਾਂ ਜੋ ਕੁੱਖ ਵਿੱਚ ਮਰਨ ਵਾਲੀਆਂ ਬੱਚੀਆਂ ਨੂੰ ਬਚਾਇਆ ਜਾ ਸਕੇ ਤੇ ਬੇ-ਔਲਾਦ ਜੋੜਿਆਂ ਨੂੰ ਸੰਤਾਨ ਮਿਲ ਸਕੇ।

WRITTEN BY