Skip to content
Independent perspectives. Global stories.
BREAKING

ਭਾਰਤੀ ਤਾਕਤਾਂ ਦੇ ਪੰਜਾਬ, ਪੰਜਾਬੀਅਤ ਅਤੇ ਪੰਥ ਨੂੰ ਖਤਮ ਕਰਨ ਵੱਲ ਵਧਦੇ ਕਦਮ

Share this story

ਜਦੋਂ ਤੋ ਦੇਸ਼ ਅਜਾਦ ਹੋਇਆ ਉਸ ਸਮੇ ਤੋ ਹੀ ਅਜਾਦ ਦੇਸ਼ ਦੇ ਹਾਕਮਾਂ ਨੇ ਸਿਖਾਂ ਨਾਲ ਦੁਸ਼ਮਣੀ ਵਿਢੀ ਹੋਈ ਹੈ। 1947 ਤੋ ਪਹਿਲਾਂ ਸਿਖ ਆਗੂਆਂ ਨਾਲ ਕੀਤੇ ਹੋਏ ਵਾਅਦੇ ਅਜਾਦੀ ਤੋ ਬਾਅਦ ਬੇਵਫਾਈ ਚ ਬਦਲ ਗਏ। ਜਿਹੜੇ ਭਾਰਤੀ ਆਗੂ, ਹਿੰਦੂ ਸਿਖ ਦੇ ਨਹੁੰ ਮਾਸ ਦੇ ਰਿਸ਼ਤੇ ਦੀ ਦੁਹਾਈ ਦਿੰਦੇ ਨਹੀ ਸੀ ਥਕਦੇ ਰਾਜ ਭਾਗ ਤੇ ਕਾਬਜ ਹੁੰਦਿਆਂ ਹੀ ਝਟ ਅਖਾਂ ਦਿਖਾਉਣ ਲਗ ਪ?ੇ। ਸਿਰਫ ਅਖਾਂ ਦਿਖਾਉਣ ਦਾ ਦੋਸ ਤਾਂ ਬਾਈਮਾਨ ਨੂੰ ਮੁਆਫ ਕਰਨ ਵਾਲੀ ਗਲ ਹੀ ਕਹੀ ਜਾ ਸਕਦੀ ਹੈ, ਦਿਲੀ ਦੇ ਨਵੇਂ ਹਾਕਮਾਂ ਨੇ ਤਾ ਸਿਖਾਂ ਨੂੰ ਖਾਨਾ ਬਦੋਸ ਤਕ ਗਰਦਾਨ ਦਿਤਾ ਤੇ ਲੁਕਵੇਂ ਰੂਪ ਵਿਚ ਸਿਖਾਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿਤਾ। ਅਕਾਲੀ ਆਗੂਆਂ ਨੂੰ ਭਰਮਾ ਕੇ ਭਾਰਤ ਨਾਲ ਰਖਣ ਵਾਲੇ ਪੰਡਤ ਜਵਾਹਰ ਲਾਲ ਨਹਿਰੂ ਨੇ ਹਕੂਮਤ ਸੰਭਾਲਦਿਆਂ ਹੀ ਸਭ ਤੋ ਪਹਿਲਾਂ ਸਿਖਾਂ ਨੂੰ ਸਬਕ ਸਿਖਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਪਹਿਲਾ ਹਮਲਾ ਕੀਤਾ। 1957 ਵਿਚ ਕੀਤਾ ਗਿਆ ਇਹ ਫੌਜੀ ਹਮਲਾ ਸਿਖਾਂ ਨੂੰ ਇਹ ਅਹਿਸਾਸ ਕਰਾਉਣ ਮਾਤਰ ਹੀ ਸੀ ਕਿ ਹੁਣ ਭਾਰਤ ਵਿਚ ਹਕੂਮਤ ਅੰਗਰੇਜਾਂ ਦੀ ਨਹੀ ਬਲਕਿ ਸੈਕੜੇ ਸਾਲਾਂ ਤੋਂ ਗੁਲਾਮੀ ਦੀ ਜਲਾਲਤ ਹੰਢਾ ਕੇ ਹੁਣ ਅਪਣੀ ਤੇਜ ਬੁਧੀ ਨਾਲ ਤੁਹਾਨੂੰ ਮੂਰਖ ਬਣਾ ਕੇ ਅਜਾਦੀ ਦੀ ਲੜਾਈ ਵਿਚ ਸਫਲਤਾ ਨਾਲ ਵਰਤਣ ਵਾਲੇ ਅਹਿਸਾਂਨ ਫ਼ਰਾਮੋਸ ਹਿੰਦੂ ਕਟੜਵਾਦੀਆਂ ਦੀ ਹੈ, ਜਿਥੇ ਤੁਸੀ ਹੁਣ ਅਪਣੇ ਹਕਾਂ ਹਕੂਕਾਂ ਦੀ ਗਲ ਨਹੀ ਕਰ ਸਕਦੇ। ਹੁਣ ਤੁਹਾਨੂੰ ਭਾਰਤ ਅੰਦਰ ਦੂਜੇ ਦਰਜੇ ਦੇ ਸਹਿਰੀ ਵਜੋ ਰਹਿਣ ਦੀ ਸੀਮਤ ਖੁਲ ਹੋਵੇਗੀ। ਸਿਖੋ ਤੁਸੀ ਅਜਾਦੀ ਦੇ ਸੁਪਨੇ ਲੈਣੇ ਭੁਲ ਜਾਓ। ਉਦੋਂ ਤਕ ਸਾਰਾ ਕੁਝ ਗਵਾ ਚੁਕੇ ਸਿਖ ਆਗੂਆਂ ਕੋਲ ਪਛਤਾਵੇ ਤੋ ਬਗੈਰ ਬਚਿਆ ਹੀ ਕੁਝ ਨਹੀ ਸੀ। ਅਪਣੀ ਇਜਤ ਬਚਾਉਣ ਲਈ ਮੋਰਚਿਆਂ ਦੇ ਰਾਹ ਪਏ ਸਿਖ ਆਗੂ ਹੌਲੀ ਹੌਲੀ ਐਨੇ ਨੀਵੇਂ ਉਤਰਦੇ ਗਏ ਕਿ ਉਹਨਾਂ ਨੇ ਕੇਂਦਰ ਦੀ ਸੁਟੀ ਬੁਰਕੀ ਹਥਿਆਉਣ ਲਈ ਅਪਣਿਆਂ ਨਾਲ ਵੈਰ ਵਿਢ ਲਿਆ। ਸਿਖ ਮੋਰਚੇ ਅਕਾਲੀਆਂ ਲਈ ਮਹਿਜ ਸਿਆਸਤ ਕਰਨ ਦੇ ਸਾਧਨ ਤੋ ਵਧ ਕੁਝ ਵੀ ਨਾ ਰਹੇ। ਸਿਖ ਆਗੂ ਲਾਲਚ ਵਸ ਇਕ ਵਾਰੀ ਫਿਰ ਸ਼ਾਤਰ ਕੇਂਦਰੀ ਹਾਕਮਾਂ ਦੇ ਢਹੇ ਚੜ ਗਏ ਤੇ ਵਾਰੀ ਵਾਰੀ ਸੂਬੇ ਦੀ ਸੂਬੇਦਾਰੀ ਦੇ ਲਾਲਚ ਵਿਚ ਪੰਜਾਬ ਦੀ ਬਰਬਾਦੀ ਤੇ ਦਸਤਖਤ ਕਰਦੇ ਰਹੇ। ਹਾਲਾਤ ਬਦ ਤੋ ਬਦਤਰ ਹੁੰਦੇ ਗਏ। ਕੇਂਦਰ ਨੇ ਸਿਖਾਂ ਨੂੰ ਸਿਖਾਂ ਤੋ ਹੀ ਖਤਮ ਕਰਵਾਉਣ ਦਾ ਸੁਖਾਲਾ ਰਾਹ ਲਭ ਲਿਆ। ਨਕਸਲਵਾੜੀ ਲਹਿਰ ਤੋ ਸ਼ੁਰੂ ਹੋਈ ਸ੍ਰ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚ ਝੂਠੇ ਪੁਲਿਸ ਮੁਕਾਬਲਿਆਂ ਦੀ ਕਵਾਇਦ ਜੂਨ 1984 ਦੇ ਫੌਜੀ ਹਮਲੇ ਵਾਲੇ ਕਹਿਰ ਵਿਚੋਂ ਦੀ ਹੁੰਦੀ ਹੋਈ 1990-92 ਦੀ ਸਿਖ ਖਾੜਕੂ ਲਹਿਰ ਨੂੰ ਕੁਚਲਣ ਵੇਲੇ ਭਾਵ ਕਾਂਗਰਸੀ ਸਰਕਾਰ ਦੇ ਮੁਖ ਮੰਤਰੀ ਬੇਅੰਤ ਸਿੰਘ ਦੀ ਸੂਬੇਦਾਰੀ ਤਕ ਸ਼ਿਖ਼ਰਾਂ ਸ਼ੋਹ ਗਈ। ਭਾਰਤੀ ਹਕੂਮਤਾਂ ਦੀ ਸਿਖ ਵਿਰੋਧੀ ਸੋਚ ਨੇ ਖਾੜਕੂ ਲਹਿਰ ਨੂੰ ਕੁਚਲਣ ਦੇ ਬਹਾਨੇ ਸਿਖ ਕੌਮ ਦੀ ਇਕ ਪੀਹੜੀ ਨੂੰ ਮੁਕੰਮਲ ਰੂਪ ਵਿਚ ਖਤਮ ਕਰਵਾ ਦਿਤਾ। ਕੋਈ ਮਰਿਆਂ ਦਾ ਸੋਗ ਨਹੀ, ਕੋਈ ਗਿਣਤੀ ਵੀ ਨਹੀ, ਬਲਕਿ ਗਿਣਤੀ ਕਰਨ ਤੁਰੇ ਮਨੁਖੀ ਅਧਿਕਾਰਾਂ ਦੇ ਜਾਗਦੀ ਜ਼ਮੀਰ ਵਾਲੇ ਰਾਖੇ ਐਡਵੋਕੇਟ ਜਸਵੰਤ ਸਿੰਘ ਖਾਲੜਾ ਵਰਗੇ ਖੁਦ ਅਣ ਪਸਾਤੀਆਂ ਲਾਸਾਂ ਚ ਗੁਆਚ ਗਏ, ਜਿੰਨਾਂ ਦੀ ਸਾਰ ਉਹਨਾਂ ਦੀ ਪਾਰਟੀ ਸਰੋਮਣੀ ਅਕਾਲੀ ਦਲ (ਬਾਦਲ) ਨੇ ਵੀ ਨਹੀ ਲਈ। ਆਮ ਸਿਖ ਨੌਜਵਾਨਾਂ ਦਾ ਤਾਂ ਇਸ ਮਚਦੀ ਅਗ ਵਿਚ ਬਾਲੀਵਾਰਸ ਹੀ ਕੌਣ ਹੋ ਸਕਦਾ ਸੀ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੀ ਕਿਤਾਬ ਵਿਚ ਖੁਦ ਸਵੀਕਾਰ ਕਰਦਾ ਹੈ ਕਿ ਉਹਨਾਂ ਵਲੋਂ ਤਤਕਾਲੀ ਪ੍ਰਧਾਨ ਮੰਤਰੀ ਚੰਦਰ ਸੇਖਰ ਦੇ ਸਾਹਮਣੇ ਪੇਸ਼ ਕੀਤੇ ਗਏ 21 ਸਿਖ ਨੌਜਵਾਨਾਂ ਨੂੰ ਖਤਮ ਕਰ ਦਿਤਾ ਗਿਆ, ਭਾਵ ਕੈਪਟਨ ਅਮਰਿੰਦਰ ਸਿੰਘ ਵਲੋ ਚੰਦਰ ਸੇਖਰ ਸਾਹਮਣੇ ਪੇਸ ਕੀਤੇ ਗਏ ਉਹ 21 ਸਿਖ ਨੌਜਵਾਨ ਵੀ ਅਣ ਪਸਾਤੀਆਂ ਲਾਸ਼ਾਂ ਬਣਾ ਦਿਤੇ ਗਏ। ਜਿੰਨਾਂ ਦਾ ਦਾ ਕੋਈ ਅਤਾ ਪਤਾ ਨਹੀ ਲਗਾ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਜਿਸ ਤਰਾਂ ਯੋਜਨਾਵਧ ਢੰਗ ਨਾਲ ਭਾਰਤ ਦੇ ਵਖ ਵਖ ਸਹਿਰਾਂ ਸਮੇਤ ਰਾਜਧਾਨੀ ਦਿੱਲੀ ਵਿਚ ਸਿਖਾਂ ਦਾ ਕਤਲੇਆਮ ਹੋਇਆ, ਉਸਨੇ ਭਾਰਤੀ ਲੋਕਤੰਤਰ ਦਾ ਚਿਹਰਾ ਪੂਰੀ ਦੁਨੀਆ ਸਾਹਮਣੇ ਨੰਗਾ ਕਰ ਦਿਤਾ। 33 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੀੜਤ ਸਿਖਾਂ ਨੂੰ ਇਨਸਾਫ ਨਾ ਦੇਣ ਦਾ ਵਰਤਾਰਾ ਇਸ ਦੇਸ਼ ਦੇ ਕਨੂੰਨ ਦੀ ਕਿਤਾਬ ਦੀ ਪਵਿਤਰਤਾ ਤੇ ਕਾਲਾ ਧਬਾ ਲਾਉਂਦਾ ਹੈ ਅਤੇ ਘਟ ਗਿਣਤੀਆਂ ਨੂੰ ਇਹ ਸੋਚਣ ਲਈ ਮਜਬੂਰ ਵੀ ਕਰਦਾ ਹੈ ਕਿ ਇਹ ਦੇਸ ਤੇ ਕਾਬਜ ਕਟੜਪੰਥੀ ਸੋਚ ਤੋ ਇਨਸਾਫ ਦੀ ਆਸ ਰਖਣੀ ਮੂਰਖਤਾ ਤੋ ਵਧ ਕੁਝ ਵੀ ਨਹੀ। ਜੇਕਰ ਗਲ ਮੌਜੂਦਾ ਦੌਰ ਦੇ ਪੰਜਾਬ ਦੀ ਕਰੀਏ, ਸਿਖ ਕੌਮ ਨਾਲ ਲਗਾਤਰ ਹੁੰਦੀਆਂ ਬੇਇਨਸਾਫੀਆਂ ਦੀ ਕਰੀਏ, ਤਾਂ ਸੌਖਿਆਂ ਹੀ ਸਮਝਿਆ ਜਾ ਸਕਦਾ ਹੈ ਕਿ ਭਾਰਤੀ ਕਟੜਵਾਦੀ ਹਕੂਮਤ ਸਿਖਾਂ ਜਾਂ ਕਿਸੇ ਵੀ ਘਟ ਗਿਣਤੀ ਦੀ ਰਾਖੀ ਲਈ ਬਚਨਵਧ ਨਹੀ ਬਲਕਿ ਗੈਰ ਹਿੰਦੂ ਫਿਰਕਿਆਂ ਨੂੰ ਨਿਗਲਣ ਲਈ ਕਾਹਲ ਵਿਚ ਹੈ। ਪਿਛਲੇ ਦਿਨਾਂ ਵਿਚ ਪੰਜਾਬ ਅੰਦਰ ਆਰ ਐਸ ਐਸ ਅਤੇ ਉਹਨਾ ਦੀ ਵਰੋਸਾਈ ਫਿਰਕੂ ਜਥੇਵੰਦੀ ਸ਼ਿਵ ਸੈਨਾ ਦੇ ਆਗੂਆਂ ਦਾ ਕਤਲ ਹੋਇਆ ਤਾਂ ਕੇਂਦਰ ਸਰਕਾਰ ਨੇ ਕੰਨ ਚੁਕ ਲਏ, ਆਰ ਐਸ ਐਸ ਦੀ ਘੁਰਕੀ ਤੋ ਡਰਦਿਆਂ ਸੂਬੇ ਦੀ ਕੈਪਟਨ ਸਰਕਾਰ ਨੂੰ ਵੀ ਹਥਾਂ ਪੈਰਾਂ ਦੀ ਪੈ ਗਈ। ਕਟੜਪੰਥੀ ਮਿਰਤਕਾਂ ਦੇ ਵਾਰਸਾਂ ਨੂੰ ਮੋਟੀਆਂ ਰਕਮਾਂ , ਸਰਕਾਰੀ ਨੌਕਰੀਆਂ ਪਰੋਸਣਾ ਅਤੇ ਦੂਜੇ ਪਾਸੇ ਬਠਿੰਡਾ ਦੁਰਘਟਨਾ ਚ ਮਾਰੇ ਗਏ ਨੌ ਵਿਦਿਆਰਥੀ ਬਚੇ ਬਚੀਆਂ ਨੂੰ ਨਿਗੂਣੇ ਜਿਹੇ ਮੁਆਵਜੇ ਦਾ ਐਲਾਨ ਕੁਤੀ ਦੇ ਚੋਰਾਂ ਨਾਲ ਰਲੇ ਹੋਣ ਵਲ ਸਾਫ ?ਿਸਾਰਾ ਕਰਦਾ ਹੈ।।
ਕੈਪਟਨ ਅਮਰਿੰਦਰ ਸਿੰਘ ਜਿਹੜੇ ਅਪਣੇ ਆਪ ਨੂੰ ਓਸ ਖਾਨਦਾਨ ਦਾ ਵਾਰਸ ਦਸਦੇ ਹਨ ਜਿਸ ਤੇ ਗੁਰੂ ਸਹਿਬ ਦੀਆਂ ਬਖਸ਼ਿਸ਼ਾਂ ਦਾ ਕਰਜ ਹੈ, ਉਹਨਾਂ ਦੀ ਕਾਰਜਸ਼ੈਲੀ ?ਿਸ ਵਾਰ ਪੂਰੀ ਦੀ ਪੂਰੀ ਓਸ ਗੁਰੂ ਦੀ ਸਿਖੀ ਦੇ ਬਿਲਕੁਲ ਉਲਟ ਹੀ ਨਹੀ ਬਲਕਿ ਸਿਖੀ ਨੂੰ ਖਤਮ ਕਰਨ ਵਾਲਿਆਂ ਦਾ ਸਾਥ ਦੇਣ ਵਾਲੀ ਹੈ ਜਿਸ ਤੋ ਜਾਪਦਾ ਹੈ ਕਿ ?ਿਸ ਪਰਿਵਾਰ ਤੋ ਗੁਰੂ ਦਾ ਸ਼ਿ?ਆ ਉਠ ਗਿਆ ਹੈ। ਪੰਜਾਬ ਵਿਚ ਹੋਈਆਂ ਅੰਨ੍ਹੇ ਕਤਲਾਂ ਦੀਆਂ ਵਾਰਦਾਤਾਂ ਪਿਛੇ ਪਾਕਿਸਤਾਨ ਦੀ ਖੂਫੀਆ ਅਜੰਸੀ ਆਈ ਐਸ ਆਈ ਦਾ ਹਥ ਕਹਿ ਕੇ ਉਨਾਂ ਦੀ ਸਿਧੀ ਤਾਰ ਜੇਲਾਂ ਅਤੇ ਵਿਦੇਸ਼ਾਂ ਵਿਚ ਬੈਠੇ ਸਿਖਾਂ ਨਾਲ ਜੋੜਨ ਤੋ ਕੁਝ ਅਜਿਹੇ ਸੰਕੇਤ ਹੀ ਮਿਲਦੇ ਹਨ। ਉਧਰ ਪੰਜਾਬ ਪੁਲਿਸ ਦੇ ਮੁਖੀ ਨੇ ਕਾਤਲ ਗੈਗਸਟਰਾਂ ਨੂੰ ਫੜਕੇ ਗੁਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ ਤੇ ?ਿਹਨਾਂ ਗੈਗਸਟਰਾਂ ਦੀ ਤਾਰ ਵੀ ਕਿਸੇ ਨਾ ਕਿਸੇ ਢੰਗ ਨਾਲ ਓਥੇ ਹੀ ਜੋੜਨ ਦੇ ਯਤਨ ਕੀਤੇ ਜਾ ?ਹੇ ਹਨ ਜਿਧਰ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਿ?ਸਾਰਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਪੁਲਿਸ ਨੇ ਐਨੀ ਮੁਸਤੈਦੀ ਨਾਲ ਕਾਤਲਾਂ ਦਾ ਪਿਛਾ ਕੀਤਾ ਕਿ ਕੁਝ ਦਿਨਾਂ ਵਿਚ ਹੀ ਸਾਰੇ ਦੇ ਸਾਰੇ ਦੋਸ਼ੀ ਫੜ ਲ?ੇ ਗ?ੇ ਹਨ।ਹਤਿਆਰਿਆਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੂੰ ਸ਼ਾਬਾਸ ਦੇਣੀ ਬਣਦੀ ਹੈ ਪਰ ਨਾਲ ਦੀ ਨਾਲ ?ਿਹ ਸਵਾਲ ਵੀ ਖੜਾ ਹੁੰਦਾ ਹੈ ਕਿ ਜੇਕਰ ਪੰਜਾਬ ਪੁਲਿਸ ਆਰ ਐਸ ਐਸ ਅਤੇ ਸ਼ਿਵ ਸੈਨਾ ਦੇ ਆਗੂਆਂ ਦੇ ਕਤਲਾਂ ਦੀ ਗੁਥੀ ਐਨਾ ਜਲਦੀ ਸੁਲਝਾ ਸਕਦੀ ਹੈ ਫਿਰ ਜੂਨ 2015 ਵਿਚ ਸ਼ੁਰੂ ਹੋਈਆਂ ਸਿਖਾਂ ਦੇ ਸਬਦ ਗੁਰੂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜਨ ਵਿਚ ਦਿਲਚਛਪੀ ਕਿਉ ਨਹੀ ਲੈ ਰਹੀ ? ਬਰਗਾੜੀ ਵਿਚ ਿ?ਨਸਾਫ ਮੰਗਦੇ ਸਿਖਾਂ ਤੇ ਗੋਲੀਆਂ ਚਲਾ ਕੇ ਦੋ ਸਿਖ ਨੌਜਵਾਨਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਅਤੇ ਸੈਕੜੇ ਨਿਹਥੇ, ਬੇਗੁਨਾਹਾਂ ਨੂੰ ਗੰਭੀਰ ਜਖਮੀ ਕਰਨ ਵਾਲੇ ਜੁੰਮੇਵਾਰ ਪੁਲਿਸ ਅਫਸਰਾਂ ਅਤੇ ਸਬੰਧਤ ਹੋਰ ਮੁਲਾਜਮਾਂ ਤਕ ਪਹੁੰਚਣ ਤੋ ਪੁਲਿਸ ਅਤੇ ਸੂਬਾ ਸਰਕਾਰ ਕਿਉ ਝਿਜਕਦੀ ਹੈ ? ਕੈਪਟਨ ਅਮਰਿੰਦਰ ਸਿੰਘ ਜਿਸ ਨੂੰ ਪੰਜਾਬ ਦੇ ਲੋਕ ਅਕਾਲੀ ਆਗੂਆਂ ਤੋ ਵਧੀਆ ਕਿਰਦਾਰ ਵਾਲਾ, ਪੰਜਾਬ ਦੀਆਂ ਹਕੀ ਮੰਗਾਂ ਦਾ ਮੁਦਈ ਅਤੇ ਇਕ ਸਚੇ ਸਿਖ ਵਜੋਂ ਪਰਵਾਨ ਕਰਦੇ ਸਨ ਨੇ ਪੰਜਾਬ ਵਿਚ ਚੋਣਾਂ ਹੋਣ ਤੋ ਪਹਿਲਾਂ ?ਿਹ ਵਾਅਦੇ ਅਤੇ ਦਾਅਵੇ ਬੜੀ ਿਦ੍ਰੜਤਾ ਨਾਲ ਕੀਤੇ ਸਨ ਕਿ ਪੰਜਾਬ ਵਿਚ ਉਹਨਾਂ ਦੀ ਸਰਕਾਰ ਬਣਦਿਆਂ ਹੀ ਨਸਿਆਂ ਦਾ ਮੁਕੰਮਲ ਖਾਤਮਾ ਕਰ ਦਿਤਾ ਜਾਵੇਗਾ, ਨਸਿਆਂ ਦੇ ਵਡੇ ਤਸਕਰਾਂ, ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੇ ਦੋਸੀਆਂ ਅਤੇ ਸਾਂਤਮਈ ਸਿਖਾਂ ਤੇ ਗੋਲੀਆਂ ਚਲਾ ਕੇ ਸੈਕੜੇ ਸਿਖਾਂ ਨੂੰ ਗੰਭੀਰ ਜਖਮੀ ਕਰਨ ਦੇ ਦੋਸੀ ਅਤੇ ਦੋ ਸਿਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਜੇਲਾਂ ਵਿਚ ਸੁਟਿਆ ਜਾਵੇਗਾ।ਕੀ,ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਰੈਲੀ ਵਿਚ ਗੁਟਕਾ ਸਾਹਿਬ ਮਥੇ ਨੂੰ ਲਾਕੇ ਖਾਧੀ ਸਹੁੰ ਨੂੰ ਵੀ ਵਿਸਾਰ ਦਿਤਾ ਹੈ ? ਕੀ ਹੁਣ ਕੈਪਟਨ ਨੇ ਅਪਣੀ ਕੁਰਸੀ ਬਚਾਈ ਰਖਣ ਲਈ ਅਪਣੇ ਗੁਰੂ ਦਾ ਓਟ ਆਸਰਾ ਛਡ ਕੇ ਸਿਖ ਦੁਸ਼ਮਣ ਜਮਾਤ ਆਰ ਐਸ ਐਸ ਤੇ ਟੇਕ ਰਖ ਲਈ ਹੈ ? ਕੀ ਪੰਜਾਬ ਸਮੇਤ ਇਸ ਦੇਸ ਦਾ ਰਾਜ ਤੰਤਰ ਸਿਰਫ ਤੇ ਸਿਰਫ ਬਹੁ ਗਿਣਤੀ ਦੀ ਕਟੜਵਾਦੀ ਸੋਚ, ਆਰ ਐਸ ਐਸ ਲਈ ਹੀ ਕੰਮ ਕਰ ਰਿਹਾ ਹੈ ? ਸਿਖਾਂ ਸਮੇਤ ਦੂਜੀਆਂ ਘਟ ਗਿਣਤੀ ਕੌਮਾਂ ਦੀ ਰਾਖੀ ਲਈ ਦੇਸ ਦਾ ਕਨੂਨ ਅਤੇ ਕਨੂੰਨ ਘਾੜੇ ਅੰਨੇ ਕਿਉ ਹੋ ਗਏ ਹਨ।
ਇਨ੍ਹਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਅਜੇ ਬਾਕੀ ਹਨ। ਇਕ ਵਾਰ ਫਿਰ ਪੰਜਾਬ ਨੂੰ ਬਲਦੀ ਦੇ ਬੁਥੇ ਦੇਣ ਵਰਗੇ ਹਾਲਾਤ ਬਣਾ?ੇ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਸਿਖ ਨੌਜਵਾਨੀ ਤੇ ਕਹਿਰ ਦਾ ਕੁਹਾੜਾ ਚਲਾਉਣ ਲਈ ਪੰਜਾਬ ਅੰਦਰ ਜਮੀਨ ਤਿਆਰ ਕੀਤੀ ਜਾ ਰਹੀ ਹੈ, ਹੁਣ ਦੇਖਣਾ ਹੋਵੇਗਾ ਕਿ ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਖਾਨਦਾਨ ਉਤੇ ਗੁਰੂ ਸਾਹਿਬ ਦੀਆਂ ਰਹਿਮਤਾਂ ਦਾ ਕਰਜ਼ ਚੁਕਾ ਵੀ ਪਾਉਣਗੇ ਜਾਂ ਠਰਬ ਨੇੜੇ ਕਿ ਘਸੁਨ ਨੇੜੇਠ ਵਰਗੀ ਕਮਜੋਰ ਤੇ ਗੁਲਾਮ ਮਾਨਸਿਕਤਾ ਦਾ ਪਰਗਟਾਵਾ ਕਰਕੇ ਕੇਂਦਰ ਅਤੇ ਕੇਂਦਰ ਸਰਕਾਰ ਦੀ ਮਾਂ ਆਰ ਐਸ ਐਸ ਦੇ ਇਸਾਰਿਆਂ ਤੇ ਚਲ ਕੇ ਸਾਬਕਾ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਤੋਰੀ ਹੋਈ ਸਿਖ ਵਿਰੋਧੀ ਪਰੰਪਰਾਗਤ ਕਬਿ?ਦ ਦਾ ਹਿਸਾ ਬਣੇ ਰਹਿਣਗੇ ਅਤੇ ਪੰਜਾਬ, ਪੰਜਾਬੀਅਤ ਅਤੇ ਪੰਥ ਨੂੰ ਖਤਮ ਕਰਨ ਲਈ ਤਰਲੋ ਮਛੀ ਹੋ ਰਹੀਆਂ ਤਾਕਤਾਂ ਦੇ ਹਥਠੋਕੇ ਬਣ ਕੇ ਅਪਣੀਆਂ ਆਉਣ ਵਾਲੀਆਂ ਨਸਲਾਂ ਲਈ ਕਲੰਕ ਖਟ ਕੇ ਜਾਣਗੇ।

WRITTEN BY