Skip to content
Independent perspectives. Global stories.
BREAKING

ਥਾਣਾ ਸਦਰ ਰਾਮਪੁਰਾ ਵਿਖੇ ਸਬ ਇੰਸਪੈਕਟਰ ਬਿੱਕਰ ਸਿੰਘ ਨੇ ਚਾਰਜ ਸੰਭਾਲਿਆ

Share this story

ਰਾਮਪੁਰਾ ਫੂਲ, 20 ਨਵੰਬਰ (ਮਨਦੀਪ ਢੀਗਰਾ)- ਉਚ ਪੁਲਿਸ ਅਧਿਕਾਰੀਆਂ ਵੱਲੋਂ ਕੀਤੇ ਤਬਾਦਲਿਆਂ ਤਹਿਤ ਥਾਣਾ ਸਦਰ ਰਾਮਪੁਰਾ ਵਿਖੇ ਸਿਟੀ ਰਾਮਪੁਰਾ ਤੋ ਤਬਦੀਲ ਹੋ ਕੇ ਆਏ ਸਬ ਇੰਸਪੈਕਟਰ ਬਿੱਕਰ ਸਿੰਘ ਨੇ ਚਾਰਜ ਸੰਭਾਲਦਿਆਂ ਹੀ ਥਾਣਾ ਸਦਰ ਅਧੀਨ ਪੈਦੇ ਪਿੰਡਾਂ ਦੇ ਸਰਪੰਚ, ਪੰਚ ਅਤੇ ਮੋਹਤਬਰਾਂ ਨਾਲ ਇਕ ਭਰਵੀ ਮੀਟਿੰਗ ਕੀਤੀ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸਮੂਲੀਅਤ ਕੀਤੀ। ਥਾਣਾ ਮੁੱਖੀ ਬਿੱਕਰ ਸਿੰਘ ਨੇ ਅਪਣੇ ਸੰਖੇਪ ਸੰਬੋਧਨ ਵਿਚ ਕਿਹਾ ਕਿ ਸਰਕਾਰ ਅਤੇ ਪੁਲਿਸ ਪ੍ਰਸਾਸਨ ਵੱਲੋ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਵਿਚ ਲੋਕਾਂ ਦੇ ਸਹਿਯੋਗ ਨਾਲ ਹੀ ਸੁਧਾਰ ਹੋਇਆ ਹੈ ਜਦਕਿ ਇੰਝ ਹੀ ਅੱਗੇ ਵੀ ਲੋਕਾਂ ਤੋ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ। ਥਾਣਾ ਮੁੱਖੀ ਬਿੱਕਰ ਸਿੰਘ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਆਮ ਨਾਗਰਿਕ ਅਪਣਾ ਪਲੇਠਾ ਦੋਸਤ ਸਮਝੇ ਕਿਉਕਿ ਥਾਣੇ ਅੰਦਰ ਆਉਣ ਵਾਲੇ ਹਰੇਕ ਅਮਨ ਪਸੰਦ ਨਾਗਰਿਕ ਨੂੰ ਬਣਾ ਮਾਣ ਇੱਜਤ ਮਿਲੇਗਾ ਜਦਕਿ ਪੁਲਿਸ ਦਾ ਕੰਮ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਹੈ। ਜਿਸ ਲਈ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ।

WRITTEN BY