Skip to content
Independent perspectives. Global stories.
BREAKING

ਇਲਾਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਬਰਦਾਸ਼ਤ ਨਹੀਂ : ਅਪਾਰ ਸਿੰਘ

Share this story

ਅੰਮ੍ਰਿਤਸਰ, 20 ਨਵੰਬਰ (ਸੁਨੀਲ ਗੁਪਤਾ)- ਫਤਿਹ ਸਿੰਘ ਕਲੌਨੀ ਵਾਰਡ ਨੰਬਰ 54 ਦੇ ਇਲਾਕਾ ਨਿਵਾਸੀਆਂ ਨੇ ਹਲਕਾ ਵਿਧਾਇਕ ਓਮ ਪ੍ਰਕਾਸ਼ ਸੋਨੀ ਖਿਲਾਫ਼ ਕੀਤਾ ਜੋਰਦਾਰ ਰੋਸ ਪ੍ਰਦਰਸ਼ਨ ਉਘੇ ਸਮਾਜ ਸੇਵਕ ਤੇ ਕਾਂਗਰਸੀ ਵਰਕਰ ਵਜੋਂ ¦ਬੇ ਸਮੇਂ ਤੋਂ ਇਲਾਕੇ ਦੀ ਸੇਵਾ ਕਰ ਰਹੇ ਅਪਾਰ ਸਿੰਘ ਪ੍ਰਧਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਲੈ ਕੇ ਹੁਣ ਕਾਂਗਰਸ ਸਰਕਾਰ ਬਣਨ ਦੇ 9 ਮਹੀਨੇ ਬੀਤਣ ਉਪਰੰਤ ਵੀ ਇਲਾਕੇ ਦੀਆਂ ਗਲੀਆਂ ਦੀ ਦੁਰਦਰਸ਼ਾ ਤਰਸਯੋਗ ਬਣੀ ਹੋਈ ਹੈ। ਅਪਾਰ ਸਿੰਘ ਨੇ ਦੱਸਿਆ ਬਾਬਾ ਫਰੀਦ ਸਾਹਬ ਦਰਬਾਰ, ਮਹਾਂਕਾਲ ਸ਼ਿਵਾਲਾ ਮੰਦਿਰ ਨੂੰ ਜਾਣ ਵਾਲਾ ਰਸਤਾ ਗਲੀ ਨੰਬਰ 32 ਦੇ ਚਫੇਰੇ ਸਾਰਾ ਰਸਤਾ ਕਚਾ ਹੈ। ਜਿਸ ਕਾਰਨ ਬਰਸਾਤੀ ਦਿਨਾਂ ਵਿਚ ਇਹ ਰਸਤਾ ਦਲਦਲ ਵਿਚ ਤਬਦੀਲ ਹੋ ਜਾਂਦਾ ਹੈ ਇਸ ਕੱਚੇ ਰਸਤੇ ਤੋਂ ਆਉਣਾ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਿਸ ਕਾਰਨ ਬਾਬਾ ਫਰੀਦ ਸਾਹਬ ਦਰਬਾਰ, ਮਹਾਂਕਾਲ ਸ਼ਿਵਾਲਾ ਮੰਦਿਰ ਦੇ ਨਾਲ ਨਾਲ ਇਸ ਇਲਾਕੇ ਰਹਿਣ ਵਾਲੇ ਲੋਕ ਦੂਸਰੇ ਰਸਤੇ ਤੋਂ ਹੋ ਕੇ ਆਪਣੇ ਘਰ ਅਤੇ ਮੰਦਿਰ ਦੇ ਦਰਸ਼ਨਾਂ ਲਈ ਜਾਂਦੇ ਹਨ। ਜਿਸ ਕਾਰਨ ਸਕੁਲੀ ਬੱਚਿਆਂ ਤੇ ਬਜੁਰਗ ਲੋਕਾਂ ਨੂੰ ਕਾਫ਼ੀ ਮੁਸ਼ਿਕਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਸਮਾਜ ਸੇਵਕ ਅਪਾਰ ਸਿੰਘ ਨੇ ਕਿਹਾ ਕਿ ਇਸ ਕਚੇ ਰਸਤੇ ਨੂੰ ਬਣਾਉਣ ਲਈ ਉਹ ਕਈ ਵਾਰ ਹਲਕਾ ਵਿਧਾਇਕ ਓਮ ਪ੍ਰਕਾਸ਼ ਸੋਨੀ ਨੂੰ ਮਿਲ ਚੁੱਕੇ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਕਾਂਗਰਸੀ ਹੁੰਦੇ ਹੋਏ ਵੀ ਆਪਣੇ ਇਲਾਕੇ ਦੇ ਵਿਕਾਸ ਤੇ ਲੋਕਾਂ ਦੀ ਮਦੱਦ ਕਰਨ ਵਿਚ ਅਸਮਰਥ ਹੋ ਰਹੇ ਹਨ।
ਸਮਾਜ ਸੇਵਕ ਅਪਾਰ ਸਿੰਘ ਨੇ ਕਿਹਾ ਕਿ ਓਮ ਪ੍ਰਕਾਸ਼ ਸੋਨੀ ਪਿਛਲੇ 11 ਸਾਲ ਤੋਂ ਇਸੇ ਇਲਾਕੇ ਦੇ ਐਮ ਐਲ ਏ ਵਜੋਂ ਕੰਮ ਕਰ ਰਹੇ ਹਨ ਪਰ ਸਾਡੇ ਇਲਾਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਅਪਾਰ ਸਿੰਘ ਨੇ ਕਿਹਾ ਕਿ ਜੇਕਰ ਹੁਣ ਵੀ ਉਹਨਾਂ ਦੀ ਸੁਣਵਾਈ ਨਾ ਹੋਈ ਕਾਰਪੋਰੇਸ਼ਨ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਕਾਂਗਰਸ ਦਾ ਬਾਇਕਾਟ ਕੀਤਾ ਜਾਵੇਗਾ। ਇਸ ਮੌਕੇ ਸੁਖਚੈਨ ਸਿੰਘ, ਬਲਦੇਵ ਸਿੰਘ, ਕਾਲਾ ਸਿੰਘ, ਹਰਦੇਵ ਸਿੰਘ, ਸੋਨਾਂ ਸਿੰਘ, ਲਖਵਿੰਦਰ ਸਿੰਘ, ਰੋਹਿਤ ਕੁਮਾਰ, ਕਮਲਜੀਤ ਸਿੰਘ ਗੋਲਡੀ, ਜੀਵਨ ਸਿੰਘ ਨੰਬਰਦਾਰ, ਚੈਂਚਲ ਸਿੰਘ ਆਦਿ ਹਾਜ਼ਰ ਸਨ।

WRITTEN BY