ਊਧਨਵਾਲ, 16 ਨਵੰਬਰ (ਅਰਵਿੰਦਰ ਮਠਾਰੂ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਫਤਿਹਗੜ੍ਹ ਚੂੜੀਆਂ ਤੋਂ ਨਗਰ ਕੌਂਸਲ ਦਫ਼ਤਰ ਵਿਖੇ ‘ਉਜਾਲਾ ਸਕੀਮ’ ਦੀ ਸ਼ੁਰੁਆਤ ਕੀਤੀ ਗਈ। ਕੈਬਨਿਟ ਮੰਤਰੀ ਬਾਜਵਾ ਵੱਲੋਂ ਇਸ ਸਕੀਮ ਦੀ ਜ਼ਿਲ੍ਹਾ ਗੁਰਦਾਸਪੁਰ ਵਿਚ ਸ਼ੁਰੂਆਤ ਕਰਦਿਆਂ ਕਿਹਾ ਕਿ ਉਜਾਲਾ ਸਕੀਮ (ਉੱਨਤ ਜੋਤੀ ਬਾਈ ਅਫੋਰਡੇਬਲ ਐੱਲ.ਈ.ਡੀ. ਫਾਰ ਆਲ) ਤਹਿਤ ਐਨਰਜ਼ੀ ਐਫੀਸੈਂਸੀ ਸਰਵਿਸਸ ਲਿਮਟਿਡ (ਈ.ਈ.ਅੱੈਸ.ਅੱੈਲ.) ਵੱਲੋਂ ਵਾਜਬ ਕੀਮਤਾਂ ’ਤੇ ਘੱਟ ਬਿਜਲੀ ਖ਼ਪਤ ਕਰਨ ਵਾਲੇ ਐਲ.ਈ.ਡੀ. ਬੱਲਬ ਅਤੇ ਹੋਰ ਬਿਜਲੀ ਉਪਕਰਨ ਵੰਡੇ ਜਾਣਗੇ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਊਰਜਾ ਦੀ ਬੱਚਤ ਕਰਕੇ ਅਸੀਂ ਦੇਸ਼ ਦੀ ਤਰੱਕੀ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਸ੍ਰੀ ਬਾਜਵਾ ਨੇ ਦੱਸਿਆ ਕਿ ਇਸ ਉਜਾਲਾ ਸਕੀਮ ਤਹਿਤ 9 ਵਾਟ ਦੇ ਐੱਲ.ਈ.ਡੀ ਬੱਲਬ ਦੀ ਕੀਮਤ 70 ਰੁਪਏ ਜਦਕਿ ਇਹੀ ਬੱਲਬ ਬਜ਼ਾਰ ਵਿਚੋਂ 250 ਰੁਪਏ ਦਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ 20 ਵਾਟ ਦੀ ਐੱਲ.ਈ.ਡੀ. ਟਿਊਬਲਾਈਟ 220 ਰੁਪਏ ਅਤੇ ਘੱਟ ਊਰਜਾ ਖ਼ਪਤ ਵਾਲੇ ਪੱਖੇ ਦੀ ਕੀਮਤ 1200 ਰੁਪਏ ਰੱਖੀ ਗਈ ਹੈ, ਜਦਕਿ ਬਜ਼ਾਰ ਵਿਚ ਇਹ ਮਹਿੰਗੇ ਭਾਅ ਮਿਲਦੇ ਹਨ। ਈ.ਈ.ਅੱੈਲ.ਐੱਸ. ਤਿੰਨ ਸਾਲਾਂ ਤੱਕ ਐੱਲ.ਈ.ਡੀ ਬੱਲਬ ਅਤੇ ਅੱੈਲ.ਈ.ਡੀ. ਟਿਊਬਲਾਈਟ ਦੇ ਖ਼ਰਾਬ ਹੋਣ ’ਤੇ ਬਦਲਣ ਦੀ ਗਰੰਟੀ ਦਿੰਦੀ ਹੈ, ਜਦਕਿ ਘੱਟ ਊਰਜਾ ਵਾਲੇ ਪੱਖੇ ’ਤੇ 2.5 ਸਾਲਾਂ ਦੀ ਗਰੰਟੀ ਦਿੰਦੀ ਹੈ। ਈ.ਈ.ਐੱਸ.ਐੱਲ. ਕੰਪਨੀ ਦੇ ਰੀਜਨਲ ਮੈਨੇਜਰ ਨਿਤਿਨ ਭੱਟ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੰਪਨੀ ਵੱਲੋਂ ਇਹ ਐੱਲ.ਈ.ਡੀ. ਬੱਲਬ ਬਿਜਲੀ ਘਰਾਂ ਅਤੇ ਗ੍ਰਾਮ ਸੁਵਿਧਾ ਕੇਂਦਰਾਂ ਵਿਚੋਂ ਖ਼ਰੀਦੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਕੈਂਪ ਲਗਾ ਕੇ ਇਹ ਉਪਕਰਨ ਵੇਚੇ ਜਾਣਗੇ।
ਇਸ ਮੌਕੇ ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਰਾਜੀਵ ਸੋਨੀ, ਕੇਵਲ ਕ੍ਰਿਸ਼ਨ ਕੌਡੇ ਸ਼ਾਹ, ਕੁਲਵਿੰਦਰ ਸਿੰਘ ਲਾਲੀ, ਪ੍ਰਦੇਸ਼ ਕਾਂਗਰਸ ਸਕਤਰ ਸੁਰੇਸ਼ ਬੱਬਲੂ, ਰਜਿੰਦਰ ਸਿੰਘ ਬਿੰਦੂ, ਯੂਥ ਪ੍ਰਧਾਨ ਦਵਿੰਦਰਪਾਲ ਸਿੰਘ ਮੱਘਾ, ਰੋਸ਼ਨ ਜੋਸ਼ਫ ਜਨਰਲ ਸਕਤਰ ਪ੍ਰਦੇਸ਼ ਕਾਂਗਰਸ, ਚੇਅਰਮੈਨ ਸਤਨਾਮ ਸਿੰਘ ਗਿੱਲ, ਰਾਕੇਸ਼ ਲੱਕੀ, ਜ਼ਿਲ੍ਹਾ ਮੀਤ ਪ੍ਰਧਾਨ ਕਿਰਪਾਲ ਸਿੰਘ ਸੰਧੂ, ਕੌਂਸਲਰ ਕੁਲਬੀਰ ਜੋਸ਼ੀ, ਸੁਖਦੇਵ ਸਿੰਘ ਸੰਧੂ, ਸਤਨਾਮ ਸਿੰਘ ਸੱਤੂ, ਅਮਨਪ੍ਰੀਤ ਸਿੰਘ, ਪਰਮਿੰਦਰ ਸਿੰਘ ਲਾਲੀ ਰੰਧਾਵਾ, ਨਿਸ਼ਾਨ ਸਿੰਘ ਬੰਦੇਸ਼ਾ, ਵਰੁਨ ਕੁੰਦਰਾ, ਪੀ.ਏ. ਸਿਕੰਦਰ ਸਿੰਘ, ਡਾ. ਜਸਵੰਤ ਸਿੰਘ ਖਹਿਰਾ, ਸੁਨੀਲ ਮਸੀਹ, ਸੁਖਚੈਨ ਸਿੰਘ, ਡਾ. ਅਨੂਪ ਜਨੋਤਰਾ, ਗੁਰਮੀਤ ਸਿੰਘ ਸ਼ਮਸ਼ੇਰਪੁਰ, ਬਲਦੇਵ ਸਿੰਘ ਬੰਦੇਸ਼ਾ, ਰਿਪਨਜੀਤ ਕਾਹਲੋਂ, ਡਾ. ਸੁਧੀਰ ਸ਼ਰਮਾ, ਮਾਣਾ ਕਾਹਲੋਂ, ਰਣਯੋਧ ਸਿੰਘ ਦਿਓ, ਅਮਰਜੀਤ ਸਿੰਘ ਦਿਓ, ਭੂਸ਼ਨ ਜੋਸ਼ੀ ਆਦਿ ਹਾਜ਼ਰ ਸਨ।
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵੱਲੋਂ ਫਤਿਹਗੜ੍ਹ ਚੂੜੀਆਂ ਤੋਂ ‘ਉਜਾਲਾ ਸਕੀਮ’ ਦੀ ਸ਼ੁਰੂਆਤ



