Skip to content
Independent perspectives. Global stories.
BREAKING

ਰਾਮ ਮੰਦਰ ਵਿਵਾਦ : ਸ਼੍ਰੀ ਸ਼੍ਰੀ ਦੀ ਵਿਚੋਲਗੀ ’ਤੇ ਹਿੰਦੂ ਸੰਤਾਂ ’ਚ ਮਚਿਆ ਘਮਾਸਾਣ

Share this story

ਅਯੁਧਿਆ, 16 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਇਥੇ ਰਾਮ ਮੰਦਰ ਅਤੇ ਬਾਬਰੀ ਮਸਜਿਦ ਵਿਵਾਦ ‘ਤੇ ਵਿਚੋਲਗੀ ਦੀ ਕੋਸ਼ਿਸ਼ ਕਰਨ ਦੇ ਲਈ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਵੀਰਵਾਰ ਨੂੰ ਆਯੁਧਿਆ ਪਹੁੰਚ ਗਏ। ਸ਼੍ਰੀ ਸ਼੍ਰੀ ਦੀ ਇਸ ਕੋਸ਼ਿਸ਼ ਦੇ ਵਿਚਕਾਰ ਸੰਤ ਸਮਾਜ ਵਿਚ ਘਮਾਸਾਣ ਮਚਿਆ ਹੋਇਆ ਹੈ। ਨਿਰਮੋਹੀ ਅਖਾੜੇ ਨੇ ਜਿਥੇ ਵਿਸ਼ਵ ਹਿੰਦੂ ਪ੍ਰੀਸ਼ਦ ‘ਤੇ ਰਾਮ ਮੰਦਰ ਦੇ ਨਾਂਅ ‘ਤੇ ਘੋਟਾਲਾ ਕਰਨ ਦਾ ਦੋਸ਼ ਲਗਾਇਆ ਹੈ, ਉਥੇ ਰਾਮ ਮੰਦਰ ਅੰਦੋਲਨ ਨਾਲ ਪ੍ਰਮੁਖਤਾ ਨਾਲ ਜੁੜੇ ਰਹੇ ਰਾਮ ਵਿਲਾਸ ਵੇਦਾਂਤੀ ਨੇ ਸ਼੍ਰੀ ਸ਼੍ਰੀ ‘ਤੇ ਗੰਭੀਰ ਦੋਸ਼ ਲਗਾਏ ਹਨ।ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ‘ਤੇ ਅਯੁਧਿਆ ਅੰਦੋਲਨ ਨਾਲ ਜੁੜੇ ਰਹੇ ਭਾਜਪਾ ਦੇ ਸੰਸਦ ਮੈਂਬਰ ਰਾਮ ਵਿਲਾਸ ਵੇਦਾਂਤੀ ਨੇ ਸਵਾਲ ਉਠਾਉਂਦਿਆ ਕਿਹਾ ਕਿ ਰਵੀਸ਼ੰਕਰ ਕੌਣ ਹੁੰਦੇ ਹਨ ਫੈਸਲਾ ਕਰਵਾਉਣ ਵਾਲੇ।

WRITTEN BY