ਕੌਮਾਂਤਰੀ ਸਹਿਣਸ਼ੀਲਤਾ ਦਿਵਸ ਨੂੰ ਮੁੱਖ ਰੱਖਦਿਆਂ ਸਰਦੂਲਗੜ੍ਹ ਤੋਂ ਪੱਤਰਕਾਰ ਬਲਜੀਤ ਪਾਲ ਵੱਲੋ ਸਹਿਣਸ਼ੀਲਤਾ ਸਬੰਧੀ ਵੱਖ-ਵੱਖ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਦੇਸ਼ ਅੰਦਰ ਵੱਧ ਰਹੀ ਅਸਹਿਣਸ਼ੀਲਤਾ ਸਬੰਧੀ ਉਨਾਂ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਸਮਾਜ ਸੇਵੀ ਬਿਕਰਜੀਤ ਸਿੰਘ ਸਾਧੂਵਾਲਾ
ਅੱਜ ਕੁਦਰਤੀ, ਸਮਾਜਿਕ, ਧਾਰਮਿਕ ਵੰਨ ਸਵੰਨਤਾਂ ਨੂੰ ਰੌਂਦਕੇ ਇਕੋ ਕਮਾਨ ਹੇਠ ਲਿਆਉਣ ਦੀਆ ਕੋਸ਼ਿਸਾ ਤਹਿਤ ਅੱਲਗ ਸੋਚ, ਅਲੱਗ ਰਹਿਣ-ਸਹਿਣ, ਅਲੱਗ ਧਰਮ, ਅਲੱਗ ਬੋਲੀ, ਅਲੱਗ ਭਾਸ਼ਾ ੳਤੇ ਨਸ਼ਲ ਆਦਿ ਪਹਿਚਾਣਾ ਨੂੰ ਜੇਕਰ ਖਤਰਾ ਮਹਿਸੂਸ ਹੋ ਰਿਹਾ ਹੈ ਤਾਂ ਇਹ ਅਸਹਿਣਸ਼ੀਲਤਾ ਦੀ ਵੱਡੀ ਮਿਸਾਲ ਹੈ।ਸੱਭਿਆਚਾਰਕ ਕਦਰਾ ਕੀਮਤਾਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ।ਅਖੌਤੀ ਧਰਮ ਰੱਖਿਆ, ਗਾਊ ਰੱਖਿਆ ਦੇ ਨਾਅ ਤੇ ਗੈਰ ਮਾਨਵੀਂ ਵਰਤਾਰਾ ਜੋਰ ਫੜਦਾ ਜਾ ਰਿਹਾ ਹੈ।ਜਜਬਾਤੀ ਸ਼ਾਂਝ ਦੀਆਂ ਗੱਲਾ ਹੁਣ ਪਰੀ ਕਹਾਣੀਆਂ ਹੀ ਲੱਗਦੀਆਂ ਹਨ। ਵੱਧ ਰਹੀ ਅਸਹਿਣਸ਼ੀਲਤਾ, ਸਰਕਾਰਾਂ ਵਿਚ ਸੰਵੇਦਨਹੀਣਤਾ ਦਾ ਵਰਤਾਰਾ , ਔਰਤਾਂ ਵਿਰੁਧ ਵਧੀਕੀਆ,ਸਮਾਜ ਵਿਚ ਫੈਲ ਰਹੀ ਅਨੁਸ਼ਾਸਸਨਹੀਣਤਾ, ਵੱਧ ਰਹੀਆ ਨਕਾਰਤਮਕ ਰੁਚੀਆਂ ਦਾ ਪ੍ਰਗਟਾਵਾ ਹੈ।ਆਪਣੇ ਤੇ ਬਿਗਾਨੇ ਵਿਚ ਕੋਈ ਫਰਕ ਨਹੀ ਰਿਹਾ, ਆਪੋ-ਧਾਪੀ ਵਾਲੇ ਹਲਾਤ ਹਨ।ਮਨੁੱਖ ਨੇ ਪਰਜ਼ ਭੁਲਾਕੇ ਆਪਣੇ-ਆਪ ਨੂੰ ਅਧਿਕਾਰਾਂ ਤੱਕ ਹੀ ਸੀਮਤ ਕਰ ਲਿਆ ਹੈ।ਇਹ ਚੰਗਾਂ ਸੰਕੇਤ ਨਹੀ ਹੈ।ਸਰਕਾਰਾਂ, ਰਾਜਨੀਤਕ ਪਾਰਟੀਆਂ ਅਤੇ ਸਮੁੱਚੇ ਸਮਾਜ ਨੂੰ ਇਸ ਸੰਕੇਤ ਨੂੰ ਸਮਝਦਿਆ ਹਾਂ ਪੱਖੀ ਤਬਦੀਲੀ ਲਈ ਸਾਰਥਿਕ ਯਤਨਾਂ ਦੀ ਜ਼ਰੂਰਤ ਹੈ।
ਜਗਤਾਰ ਸਿੰਘ ਔਲਖ ਅਧਿਆਪਕ ਜਟਾਣਾ ਕਲਾਂ ਦੇ ਵਿਚਾਰ
ਸਹਿਣਸ਼ੀਲਤਾ ਆਵੇ ਤਾਂ ਆਵੇ ਕਿੱਥੋ? ਬੱਚੇ ਨੇ ਮਾਂ-ਬਾਪ ਅਤੇ ਅਧਿਆਪਕ ਕੋਲੋ ਬਹੁਤਾ ਸਿੱਖਣਾ ਹੁੰਦਾ ਹੈ।ਅੱਜ ਦੇ ਦੌਰ ‘ਚ ਇੰਨ੍ਹਾਂ ਤਿੰਨਾਂ ਕੋਲ ਹੀ ਸਹਿਣਸ਼ੀਲਤਾ ਨਹੀ। ਖਾਸਕਰ ਮਾਂ ਬੱਚੇ ਦਾ ਪਹਿਲਾ ਗੁਰੂ ਹੈ। ਇੱਥੋ ਤੱਕ ਕਿ ਗਰਭ ਅਵਸਥਾ ਤੋ ਹੀ ਬੱਚੇ ਅੰਦਰ ਮਾਂ ਦੇ ਵਿਵਹਾਰ ਦਾ ਅਸਰ ਪੈਣਾ ਸੁਰੂ ਹੋ ਜਾਂਦਾ ਹੈ।ਘਰਾਂ ਅੰਦਰ ਸਹਿਣਸ਼ੀਲਤਾ ਦੀ ਕਮੀ ਕਰਕੇ ਪੁੱਤ-ਧੀਅ, ਮਾਂ-ਬਾਪ ਦੀ ਗੱਲ ਸੁਣਨ ਅਤੇ ਮੰਨਣ ਤੋ ਇਨਕਾਰੀ ਹੋ ਰਿਹੇ ਹਨ।ਨੂੰਹ, ਸੱਸ ਦੀ ਗੱਲ ਨਹੀਂ ਮੰਨਦੀ ਅਤੇ ਕਲੇਸ਼ ਸੁਰੂ ਹੋ ਜਾਂਦਾ ਹੈ।ਬੱਚਿਆਂ ਨੇ ਘਰੋ ਜੋ ਅਸਰ ਕਬੂਲਿਆ, ਉਹੀ ਆਪਣੇ ਵਿਵਹਾਰ ‘ਚ ਲਾਗੂ ਕਰ ਦੇਣਾ ਹੈ। ਸਹਿਣਸ਼ੀਲਤਾ ਨੂੰ ਖਤਮ ਕਰਨ ਦਾ ਸਭ ਤੋ ਵੱਡਾ ਕਾਰਨ ਮੈ ਸਮਝਦਾ ਹਾਂ ਕਿ ਅਸੀ ਗੁਰੂ ਅਤੇ ਗੁਰਬਾਣੀ ਤੋ ਦੂਰ ਹੋ ਗਏ ਹਾਂ।ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਅਤੇ ਉਸ ਸਮੇਂ ਦੇ ਪੂਰਨ ਸਿੱਖਾਂ ਨੇ ਸਹਿਣਸ਼ੀਲਤਾ ਦੀ ਮਿਸਾਲ ਕਾਇਮ ਕੀਤੀ। ਉਹਨਾਂ ਅੰਦਰ ਸਹਿਣਸ਼ੀਲਤਾ ਕਿੱਥੋ ਆਈ? ਗੁਰਬਾਣੀ ਸਿਮਰਣ ਅਤੇ ਨਿਰਸੁਆਰਥ ਅਤੇ ਨਿਸ਼ਕਾਮ ਸੇਵਾ ‘ਚੋ ਆਈ।ਬੇਸ਼ਕ ਪ੍ਰਚਾਰ ਦੀ ਕਮੀ ਨਹੀ, ਪਰ ਅਸੀ ਆਪਣੇ ਮਨ ਨੂੰ ਗੁਰਬਾਣੀ ਨਾਲ ਅਸਲੋਂ ਜੋੜਿਆਂ ਹੀ ਨਹੀ। ਪੁਰਾਤਨ ਸਾਖੀ,ਕਥਾ-ਕਹਾਣੀਆਂ ਤੋ ਵੀ ਦੂਰ ਹੋ ਗਏ ਹਾਂ। ਧਰਮ ਜੋੜਦਾ ਹੈ, ਪਰ ਅਜੋਕੇ ਦੌਰ ਅੰਦਰ ਧਰਮ ਦੇ ਮੋਹਰੀ ਖੁਦ ਲੀਹ ਤੋਂ ਲ਼ੱਥ ਗਏ ਹਨ ਅਤੇ ਕੱਟੜਪੁਣੇ ’ਚ ਦੂਜੇ ਨੂੰ ਸਹਿਣ ਨਹੀ ਕਰਨਾ ਚੁਹੰਦੇ। ਬਾਕੀ ਬੇ-ਹੁਦਾ ਖਾਣ-ਪੀਣ ਅਤੇ ਨਸ਼ੇ ਨੇ ਵੀ ਅਜੋਕੇ ਮਨੁੱਖ ਦੇ ਮਨ ਨੂੰ ਡਾਵਾਂਡੋਲ ਅਤੇ ਅਸਹਿਣਸ਼ੀਲ ਬਣਾ ਦਿੱਤਾ ਹੈ। ਟੀ.ਵੀ. ਫਿਲਮਾਂ, ਗਾਣਿਆਂ, ਮੋਬਾਇਲਾ ਅਤੇ ਅਸਲੀਲਤਾ ਦੀ ਹਨੇਰੀ ਨੇ ਨੌਜਵਾਨ ਪੀੜ੍ਹੀ ਦੀ ਸੋਚਣ ਸਮਝਣ ਦੀ ਸਕਤੀ ਨੂੰ ਖਤਮ ਕਰ ਦਿੱਤਾ ਹੈ।
ਲੇਖਕ ਬਲਜੀਤਪਾਲ ਸਿੰਘ ਝੰਡਾ ਕਲਾਂ ਦੇ ਵਿਚਾਰ
ਵੈਸੇ ਤਾਂ ਅਸੀ ਪੜ੍ਹਦੇ ਹਾਂ ਕਿ ‘ਮਜਹਬ ਨਹੀਂ ਸਿਖਾਤਾ ਆਪਸ ਮੇ ਵੈਰ ਰੱਖਣਾ’ ਪਰ ਇਸ ਸਮੇਂ ਸਾਡੇ ਦੇਸ਼ ਵਿਚ ਸਭ ਤੋ ਵੱਧ ਅਸਹਿਣਸ਼ੀਲਤਾ ਧਾਰਮਿਕ ਮਸਲਿਆ ਨੂੰ ਲੈਕੇ ਹੈ। ਸਮਾਜਿਕ ਬੁਰਾਈਆਂ ਜਿਵੇ ਬੇਰੁਜਗਾਰੀ, ਅਣਪੜ੍ਹਤਾਂ, ਗਰੀਬੀ, ਆਰਥਿਕ ਅਨਿਆ ਅਤੇ ਹੋਰ ਲੁੱਟ-ਖਸੁੱਟ ਵਿਰੁਧ ਕਦੇ ਵੀ ਸਾਡੀਆਂ ਭਾਵਨਾਵਾਂ ਨਹੀ ਭੜਕਦੀਆਂ ਪਰ ਜਦ ਿਵੀ ਧਰਮ ਅਤੇ ਜਾਤੀਵਾਦ ਦਾ ਕੋਈ ਛੋਟਾ ਮਸਲਾ ਵੀ ਹੋਵੇ ਅਸੀ ਭੜਕ ਉਠਦੇ ਹਾਂ, ਅੱਗਾ ਲੱਗ ਜਾਂਦੀਆ, ਕਤਲੇਆਮ ਹੋ ਜਾਂਦੇ ਹਨ। ਭਾਰਤ ਇਕ ਬਹੁ ਧਰਮੀ ਅਤੇ ਬਹੁ-ਜਾਤੀ ਦੇਸ਼ ਹੈ। ਹੁਣ ਤੱਕ ਅਨੇਕਤਾ ਵਿਚ ਏਕਤਾ ਬਣੀ ਰਹੀ ਪਰ ਪਿਛਲੇ ਇਕ ਦਹਾਕੇ ਤੋ ਸਮਾਜ ਦੇ ਸਾਰੇ ਵਰਗਾਂ ਵਿਚ ਅਸਹਿਣਸ਼ੀਲਤਾਂ ਦੀ ਭਾਵਨਾ ਵਧੀ ਹੈ। ਘੱਟ ਗਿਣਤੀਆਂ ਅਸੁਰਿਖਿਆਤ ਮਹਿਸੂਸ ਕਰਦੀਆਂ ਹਨ ਅਤੇ ਅਸਹਿਣਸ਼ੀਲਤਾ ਦੀ ਭਾਵਨਾ ਵੀ ਉਨਾਂ ’ਚ ਘਟੀ ਹੈ। ਵੈਸੇ ਵੀ ਆਧੁਨਿਕ ਯੁਗ ਵਿਚ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਆਦਤਾਂ ਬਦਲਣਜ਼ ਨਾਲ ਵਿਅਕਤੀ ਸੁਹਜ ਅਤੇ ਸ਼ਾਤੀ ਤੋਂ ਦੂਰ ਹੋਇਆਂ ਹੈ। ਬਰਦਾਸ਼ੁਤ ਦਾ ਮਾਦਾ ਘੱਟਣ ਨਾਲ ਅਜੋਕੀ ਨੌਜਵਾਨ ਪੀੜੀ ਬਹੁਤ ਛੇਤੀ ਕੱਪੜਿਆਂ ਤੋਂ ਬਾਹਰ ਹੋ ਜਾਂਦੀ ਹੈ ਅਤੇ ਗੱਲ ਮਰਨ-ਮਰਾਉਣ ਤੱਕ ਜਾ ਪਹੁੰਚਦੀ ਹੈ। ਸਰਕਾਤਰਾਂ ਇਸ ਸਹਿਣਸ਼ੀਲਤਾ ਦੇ ਮਸਲੇ ਤੇ ਗੰਭੀਰ ਨਹੀ ਹਨ ਅਤੇ ਕਈ ਵਾਰ ਇੰਨਾਂ ਮਗਰ ਰਾਜਨੀਤਕ ਪੁਸ਼ਪ ਪੁਨਾਹੀ ਵੀ ਹੁੰਦੀ ਹੈ ਕਿਉਕਿ ਸਿਆਸੀ ਲੀਡਰਾ ਵਾਸਤੇ ਤਾਂ ਲੋਕਾਂ ਵਿਚ ਵੱਧ ਰਿਹਾ ਪਾਵਾਂ ਲਾਭਦਾਇਕ ਹੁੰਦਾ ਹੈ।ਲੋਕਾਂ ਨੂੰ ਸੱਭਿਅਕ ਸਮਾਜ ਸਿਰਜਨ ਵਾਲਾ ਸੰਜਮ ਅਤੇ ਭਾੲਾੀਚਾਰੇ ਦੀ ਵੱਡੀ ਲੋੜ ਹੈ।
ਰਾਜ ਕੌਰ ਸੋਢੀ ਐਮ.ਡੀ. ਮਾਲਵਾ ਕਾਲਜ਼ ਆਫ ਐਜੂਕੇਸ਼ਨ ਸਰਦੂਲੇਵਾਲਾ
ਆਪਸੀ ਭਾਈਚਾਰਾ ਅਤੇ ਸਾਂਝ ਇਕ ਚੰਗੇ ਸਮਾਜ ਦੀ ਸਿਰਜਨਾਂ ਦੀ ਪਹਿਲੀ ਸ਼ਰਤ ਹੈ। ਜਿਹੜੇ ਸਮਾਜ ਅੰਦਰ ਸਾਰੇ ਵਰਗਾ ਵਿਚ ਆਪਸੀ ਭਾਈਚਾਰਾ ਨਹੀ ਉਹ ਸਮਾਜ ਕਦੇ ਤਰੱਕੀ ਨਹੀ ਕਰ ਸਕਦਾ। ਸਹਿਣਸ਼ੀਲ਼ਤਾ ਸਮਾਜ ਦਾ ਗਹਿਣਾ ਹੁੰਦੀ ਹੈ। ਕਿਸੇ ਤਰਾਂ ਦੀ ਅਸਹਿਣਸ਼ੀਲ਼ਤਾ ਭਾਵੇਂ ਉਹ ਧਰਮ, ਜਾਤੀ, ਖੇਤਰਵਾਦ ਅਤੇ ਰੰਗ ਨਸਲ ਤੇ ਅਧਾਰਿਤ ਹੋਵੇ ਸਮਾਜ ਲਈ ਘਾਤਕ ਸਿੱਧ ਹੁੰਦੀ ਹੈ ਅਤੇ ਅਜਿਹਾ ਸਮਾਜ ਕਦੇ ਇਕ-ਜੁੱਟ ਨਹੀ ਰਹਿ ਸਕਦਾ ਜਿਸ ਕਾਰਨ ਰਾਸਟਰੀ ਏਕਤਾ ਅਤੇ ਅੰਖਡਤਾ ਲਈ ਖਤਰੇ ਪੈਦਾ ਹੁੰਦੇ ਹਨ।ਸਾਡੇ ਦੇਸ਼ ਵਿਚ ਵੀ ਧਾਰਮਿਕ ਅਤੇ ਜਾਤੀਵਾਦ ਅਧਾਰਿਤ ਅਸਹਿਣਸ਼ੀਲਤਾ ਪਿਛਲੇ ਇਕ ਦਹਾਕੇ ਤੋ ਕਾਫੀ ਵਧੀ ਹੈ।ਇਸ ਦੇ ਫਲਸਰੂਪ ਸਮਾਜ ਦੇ ਸਾਰੇ ਫਿਰਕਿਆ ਵਿਚ ਪਿਆਰ ਦੀ ਥਾਂ ਨਫਰਤ ਵਿਚ ਵਾਧਾ ਹਇਆ ਹੈ।ਸਰਕਾਰਾਂ ਅਤੇ ਸਮਰੱਥ ਏਜੰਸੀਆਂ ਵੱਲੋ ਇਸ ਮਸਲੇ ਦੇ ਹੱਲ ਲਈ ਨਾ ਮਾਤਰ ਕੌਸ਼ਿਸਾਂ ਹੋਈਆਂ ਹਨ। ਧਰਮ ਅਤੇ ਜਾਤੀ ਦੇ ਨਾਅ ਤੇ ਦੰਗੇ-ਫਸਾਦਾਂ ਦੀ ਗਿਣਤੀ ਵਧੀ ਹੈ। ਇਸ ਦਾ ਖਮਿਆਜਾ ਵੀ ਆਮ ਲੋਕਾਂ ਨੂੰ ਭੁਗਤਣਾ ਪੈਦਾ ਹੈ।ਇੰਨਾਂ ਫਸਾਦਾ ਦੀ ਜੜ੍ਹ ਦੇਸ਼ ਵਿਰੋਧੀ ਏਜੰਸੀਆਂ ਦੇਸ਼ ਵਾਸੀਆਂ ਵਿਚ ਭਾਈਚਾਰਾ ਅਤੇ ਸਹਿਯੋਗ ਦੀ ਭਾਵਨਾ ਨੂੰ ਖਤਮ ਕਰਕੇ ਆਪਣੇ ਮਕਸਦ ਪੂਰੇ ਕਰਨ ‘ਚ ਸਫਲ ਹੋ ਜਾਂਦੀਆਂ ਹਨ।
ਬਲਜਿੰਦਰ ਸਿੰਘ ਜੌੜਕੀਆਂ ਅਧਿਆਪਕ/ਲੇਖਕ
ਅਸਹਿਣਸ਼ੀਲਤਾ ਇਕ ਵੱਡੀ ਸਮੱਸਿਆਂ ਬਣਦੀ ਜਾ ਰਹੀ ਹੈ।ਕਿਸੇ ਦੂਸ਼ਰੇ ਗਰੁੱਪ, ਧਰਮ, ਜਾਤੀ ਫਿਰਕੇ ਆਦਿ ਦੇ ਰਸ਼ਮੋ-ਰਿਵਾਜ਼ਾਂ ਅਤੇ ਵਿਸ਼ਵਾਸ਼ਾ ਨਾਲ ਸਹਿਮਤ ਨਾ ਹੋਕੇ ਬਰਦਾਸ਼ਤ ਨਾ ਕਰਨਾ ਅਸਹਿਣਸ਼ੀਲਤਾ ਹੈ। ਇਸ ਨਾਲ ਸਮਾਜ ’ਚ ਅਸ਼ਾਂਤੀ ਫੈਲਦੀ ਹੈ ਅਤੇ ਅਪਰਾਧ ਵੱਧਦੇ ਹਨ। ਅਸਹਿਣਸ਼ੀਲਤਾ ਇਕ ਅਜਿਹਾ ਵਰਤਾਰਾ ਹੈ ਜੋ ਸਮਾਜ ਨੂੰ ਆਫਤ ਵੱਲ ਧੱਕਦਾ ਹੈ। ਨੀਜਵਾਨਾਂ ਵਰਗ ਅੰਦਰ ਅਸਹਿਣਸ਼ੀਲਤਾ ਦੇਸ਼ ਲਈ ਵੱਡਾ ਖਤਰਾ ਹੈ।ਅਸਹਿਣਸ਼ੀਲਤਾ ਕਰਕੇ ਲੋਕ ਛੋਟੀਆਂ-ਛੋਟੀਆਂ ਗੱਲਾਂ ਤੇ ਹੀ ਮਰਨ-ਮਰਾਉਣ ਦੇ ਆ ਜਾਂਦੇ ਹਨ।ਸ਼ਹਿਣਸ਼ੀਲਤਾ ਦੀ ਘਾਟ ਕਰਕੇ ਹੀ ਦੇਸ਼ ਅੰਦਰ ਖੁਦਕਸੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸਰਵੇ ਅਨੁਸਾਰ ਜਿਆਦਾ ਖੁਦਕਸੀਆਂ 15 ਤੋ 29 ਸਾਲ ਦੀ ਉਮਰ ‘ਚ ਹੋ ਰਹੀਆ ਹਨ।ਕੇਂਦਰੀ ਸੜਕ ਖੋਜ਼ ਸੰਸਥਾ ਦੇ ਸਰਵੇ ਦਸਦੇ ਹਨ ਕਿ ਸੜਕਾਂ ਤੇ ਲੁੱਟਾ -ਖੋਹਾ 19 ਤੋ 26 ਸਾਲ ਦੇ ਨੌਜਵਾਨ ਵੱਲੋ ਕੀਤੀ ਜਾ ਰਹੀਆ ਹਨ। ਬੱਚਿਆ ਨੂੰ ਘਰਾਂ ਅੰਦਰ ਮਾਪਿਆ ਦਾ ਪਹਿਲਾ ਜਿਹਾ ਪਿਆਰ ਨਹੀ ਮਿਲ ਰਿਹਾ। ਅੱਜ ਦੇ ਬੱਚੇ ਆਪਣੇ ਦਾਦਾ-ਦਾਦੀ ਆਦਿ ਬਜੁਰਗਾਂ ਕੋਲੋ ਨੈਤ-ਤਿਕ ਕਦਰਾ ਕੀਮਤਾ ਸਿਖਾਉਣ ਵਾਲੀ ਕਹਾਣੀਆਂ ਆਦਿ ਸੁੰਨਣ ਦੀ ਬਜਾਏ ਮੋਬਾਇਲ, ਟੀਵੀ ਜਾਂ ਵੀਡੀਓ ਗੇਮਾਂ ਆਦਿ ਨੂੰ ਸਮਾਂ ਦੇਣਾ ਉਚਿਤ ਸਮਜਦੇ ਹਨ। ਟੀਵੀ. ਅਤੇ ਫਿਲਮਾਂ ਰਾਹੀ ਪਰੋਸੀ ਜਾ ਰਹੀ ਅਸਲੀਲਤਾ ਅਤੇ ਨਫਰਤ ਵੀ ਅਸਹਿਣਸ਼ੀਲਤਾ ਪੈਦਾ ਕਰਨ ‘ਚ ਵੱਡਾ ਯੋਗਦਾਨ ਪਾ ਰਹੀ ਹੈ। ਨੌਜਵਾਨ ਵਰਗ ‘ਚੋ ਸ਼ਿਸਟਾਚਾਰ ਖਤਮ ਹੋ ਰਿਹਾ ਹੈ।ਸਮੇਂ ਦੀ ਮੁੱਖ ਲੋੜ ਹੈ ਕਿ ਸਾਡੀ ਸਿੱਖਿਆਂ ਪ੍ਰਣਾਲੀ ਅਜਿਹੇ ਪਾਠਕ੍ਰਮ ਸਾਮਲ ਕੀਤੇ ਜਾਣ ਜੋ ਨੈਤਿਕ ਕਦਰਾ ਕੀਮਤਾ, ਆਪਸੀ ਭਾਈਚਾਰਕ ਸਾਂਝ ਅਤੇ ਦੇਸ਼ ਪਿਆਰ ਪੈਦਾ ਕਰਨ ਦੇ ਯੋਗ ਹੋਣ।
ਦੇਸ਼ ’ਚ ਵੱਧ ਰਹੀ ਅਸਹਿਣਸ਼ੀਲਤਾ ਤੋਂ ਪੜ੍ਹਿਆ-ਲਿਖਿਆ ਵਰਗ ਚਿੰਤਤ



