Skip to content
Independent perspectives. Global stories.
BREAKING

ਤਾਰਾਂ ਨੀਵੀਆਂ ਹੋਣ ਕਾਰਨ ਟਕਰਾਇਆ ਟਰੱਕ

Share this story

ਕੋਟਕਪੁਰਾ, 15 ਨਵੰਬਰ (ਚਰਨ ਦਾਸ ਗਰਗ)- ਸਥਾਨਕ ਪਾਵਰ ਕਾਰਪੋਰੇਸਨ ਦੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਵਾਪਰ ਸਕਦਾ ਸੀ ਹਾਦਸਾ ਪਰ ਖੁਸਕਿਸਮਤੀ ਨਾਲ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਹਮਣ ਵਾਲਾ ਅਡੇ ਕੋਲ ਸੜਕ ਉਪਰੋਂ ਦੀ ਲੰਘਣ ਵਾਲੀਆਂ ਤਾਰਾ ਨੀਵੀਆ ਹੋਣ ਕਾਰਨ ਕਈ ਵਾਰ ਇਥੋਂ ਲੰਘਣ ਵਾਲੀਆਂ ਸਕੂਲੀ ਬਸਾਂ ਅਕਸਰ ਹੀ ਨਾਲ ਟਕਰਾਉਦੀਆਂ ਸਨ ।ਪਿੰਡ ਵਾਸੀਆਂ ਨੇ ਦਸਿਆ ਕਿ ਇਸ ਦੀ ਜਾਣਕਾਰੀ ਕਈ ਵਾਰ ਮਹਿਕਮੇ ਨੂੰ ਦਿਤੀ ਗਈ ਸੀ ਪਰ ਮਹਿਕਮੇ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਂਈ ।ਅਜ ਸਵੇਰੇ ਸਮਾਨ ਉਤਾਰਨ ਲਈ ਆਇਆ ਟਰਕ ਇਹਨਾ ਤਾਰਾ ਦੀ ਲਪੇਟ ਵਿਚ ਆ ਗਿਆ।ਜੇ ਈ ਗੁਰਪ੍ਰੀਤ ਸਿੰਘ ਅਤੇ ਲਾਈਨਮੈਨ ਗੁਰਜੰਟ ਸਿੰਘ ਨੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਟਰਕ ਪਾਸੇ ਕੀਤਾ ਗਿਆ ਅਤੇ ਟਰਕ ਡਰਾਈਵਰ ਪਾਸੋਂ ਨੁਕਸਾਨ ਵਸੂਲਿਆ ਗਿਆ।ਜਦ ਇਸ ਬਾਰੇ ਜੇ. ਈ. ਨਾਲ ਗਲ ਕੀਤੀ ਉਹਨਾਂ ਕਿਹਾ ਇਹ ਏਰੀਆ ਠੇਕੇ ਤੇ ਹੈ।ਉਨ੍ਹਾਂ ਕਿਹਾ ਦੋਨਾਂ ਪਾਸੇ ਪੋਲ ਲਗਾ ਕ ਜਲਦੀ ਹੀੇ ਤਾਰਾ ਨੂੰ ਉੱਚਾ ਕਰ ਦਿਤਾ ਜਾਵੇਗਾ।

WRITTEN BY