Skip to content
Independent perspectives. Global stories.
BREAKING

ਮਿਟੀ ਦੀ ਢਿੱਗ ਡਿੱਗਣ ਨਾਲ ਦੋ ਕਿਸਾਨਾਂ ਦੀ ਮੌਤ

Share this story

ਤਲਵੰਡੀ ਸਾਬੋ, 15 ਨਵੰਬਰ (ਪੀ.ਟੀ.)- ਬਠਿੰਡਾ ਦੇ ਤਲਵੰਡੀ ਸਾਬੋ ਕੋਲ ਪਿੰਡ ਚਠੇਵਾਲਾ ’ਚ ਮਿਟੀ ਦੀ ਢਿਗ ਡਿਗਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭੋਲਾ ਸਿੰਘ (44) ਤੇ ਕਿਰਪਾਲ ਸਿੰਘ (47) ਨਾਮਕ ਕਿਸਾਨ ਆਪਣੇ ਖੇਤ ਵਿਚ ਜੇਸੀਬੀ ਮਸ਼ੀਨ ਨਾਲ ਪਟੇ ਜਾ ਰਹੇ ਖਡੇ ’ਚ ਪਾਣੀ ਦੇ ਪਾਈਪ ਪਾਉਣ ਲਈ ਉਤਰੇ। ਜਦੋਂ ਭੋਲਾ ਸਿੰਘ ਤੇ ਕਿਰਪਾਲ ਸਿੰਘ ਖਡੇ ’ਚ ਉਤਰੇ ਤਾਂ ਮਿਟੀ ਦੀ ਢਿਗ ਗਈ ਗਈ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਖਡਾ 12 ਫੁਟ ਹੋਣ ਕਾਰਨ ਉਨ੍ਹਾਂ ਦੀ ਮਿਟੀ ਹੇਠ ਹੀ ਮੌਤ ਹੋ ਗਈ।

WRITTEN BY