ਸਮਾਣਾ, 14 ਨਵੰਬਰ (ਪ੍ਰੇਮ ਵਧਵਾ, ਸੰਦੀਪ ਜਿੰਦਲ)- ਅੱਜ ਐਟੀ ਡੱਰਗ ਅਤੇ ਸ਼ੋਸ਼ਲ ਵੈਲਫੇਅਰ ਔਰਗਨਾਈਜੇਸ਼ਨ ਦੇ ਸੂਬਾ ਚੈਅਰਮੈਂਨ ਸੰਜੀਵ ਗਰਗ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਕੋਈ ਸ਼ੱਕ ਨਹੀ ਕਿ ਨਸ਼ਿਆਂ ਦੇ ਕਾਰੋਬਾਰ ਚ ਕਮੀ ਆਈ ਹੈ ਪਰ ਪਿੰਡਾਂ ਅਤੇ ਸ਼ਹਿਰਾਂ ਵਿਚ ਝੋਲਾ ਛਾਪ ਡਾਕਟਰਾਂ ਦੀ ਭਰਮਾਰ ਇਸ ਵਿਚ ਇਕ ਰੁਕਾਵਟ ਬਣੀ ਹੋਈ ਹੈ ਕਿਉਕਿ ਇਹਨਾਂ ਝੋਲਾ ਛਾਪ ਡਾਕਟਰਾਂ ਦਾ ਕੋਈ ਰਿਕਾਰਡ ਨਹੀ ਹੁੰਦਾ ਇਹ ਡਾਕਟਰ ਚੋਰੀ ਛਿਪੇ ਆਪਣੇ ਕਾਰੋਬਾਰ ਨੂੰ ਚਲਾਈ ਜਾਂਦੇ ਹਨ ਇਨ੍ਹਾਂ ਵਿਚੋ ਜਿਆਦਾ ਤਰ ਨਸ਼ੇ ਦੇ ਕਾਰੋਬਾਰ ਨੂੰ ਉਤਸਾਹਿਤ ਕਰਦੇ ਹਨ ਕਿਉਕਿ ਇਨ੍ਹਾਂ ਡਾਕਟਰਾਂ ਦੀ ਕਮਾਈ ਦਾ ਮੁੱਖ ਸਾਧਨ ਇਹੀ ਹੁੰਦਾ ਹੈ ਅਗਰ ਸਾਡੇ ਡਰਗ ਇੰਸਪੈਕਟਰ ਆਪਣੀ ਜਿੰਮੇਵਾਰੀ ਧਿਆਨ ਨਾਲ ਕਰਨ ਤਾਂ ਨਸ਼ੇ ਦੇ ਇਨ੍ਹਾਂ ਵਿਪਾਰੀਆ ਤੇ ਠਲ ਪੈ ਸਕਦੀ ਹੈ ਇਸ ਸਬੰਧੀ ਸਰਕਾਰ ਨੂੰ ਡਰਗ ਇੰਸਪੈਕਟਰ ਜਾਂ ਕੋਈ ਹੋਰ ਮਹਿਕਮੇਆਂ ਦੀ ਇਸ ਸਬੰਧੀ ਜਿੰਮੇਵਾਰੀ ਤਹਿ ਕਰਨੀ ਚਾਹੀਦੀ ਹੈ ਇਸ ਸਬੰਧੀ ਐਟੀ ਡਰਗ ਜਲਦੀਨ ਹੀ ਇਕ ਲਿਸਟ ਤਿਆਰ ਕਰਕੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਚੋਲਾ ਛਾਪ ਡਾਕਟਰਾਂ ਦੀ ਸਰਕਾਰ ਨੂੰ ਪੇਸ਼ ਕਰਨ ਜਾਂ ਰਹੀ ਹੈ ਜਿਸ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਦੀ ਲਿਸਟ ਤਿਆਰ ਕਰਨ ਲਈ ਪਿੰਡਾਂ ਵਿਚ ਵਰਕਰਾਂ ਦੀ ਡਿਊਟੀ ਲਗਾਈ ਜਾ ਰਹੀ ਹੈ।
ਐਂਟੀ ਡਰਗ ਵੱਲੋਂ ਨਸ਼ੇ ਵੇਚਣ ਵਾਲਿਆਂ ਦੀ ਲਿਸਟ ਤਿਆਰ ਕਰਨ ਲਈ ਡਿਊਟੀ ਲਾਈ : ਗਰਗ



