ਸਰਦੂਲਗੜ੍ਹ, 14 ਨਵੰਬਰ (ਵਿਪਨ ਗੋਇਲ)- ਸਥਾਨਕ ਸ਼ਹਿਰ ਦੇ ਸਹਿਨਾਈ ਪੈਲੇਸ ਵਿਖੇ ਸਾਰਡ ਤੇ ਸੇਵ ਦਾ ਚਿਲਡਰਨ ਸੰਸਥਾ ਵੱਲੋਂ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਅਤੇ ਹੋਰ ਰੰਗਮੰਚਕ ਨਾਟਕ ਪੇਸ਼ ਕੀਤੇ ਗਏ। ਐਸ.ਡੀ.ਐਮ. ਸਰਦੂਲਗੜ੍ਹ ਅਭਿਜੀਤ ਕਪਲਿਸ਼ ਵਿਸ਼ੇਸ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ। ਐਸ.ਡੀ.ਐਮ. ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਸੰਬਧੀ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਬਾਲ ਮਜਦੂਰੀ, ਬਾਲ ਵਿਆਹ ਅਤੇ ਭਰੂਣ ਹੱਤਿਆ ਤੇ ਗੱਲਬਾਤ ਕਰਦਿਆ ਕਿਹਾ ਕਿ ਹਰ ਪਿੰਡ ਵਿੱਚ ਕਮੇਟੀਆਂ ਬਣਾ ਕੇ ਸੰਸਥਾ ਦੇ ਸਹਿਯੋਗ ਨਾਲ ਲੋਕਾਂ ਨੂੰ ਬਾਲ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਉਹਨ੍ਹਾ ਨੇ ਕਿਹਾ ਕਿ ਅਗਰ ਕੋਈ ਵੀ ਵਿਆਕਤੀ 18 ਸਾਲ ਦੀ ਉਮਰ ਤੋ ਘੱਟ ਵਿਆਹ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿਉ ਜਾਂ ਸਾਰਡ ਸੰਸਥਾ ਦੇ ਕਿਸੇ ਵੀ ਅਧਿਕਾਰੀ ਜਾ ਕਰਮਚਾਰੀ ਨੂੰ ਦਿਉ ਕਿਉਕਿ ਬਾਲ ਵਿਆਹ ਕਰਨਾ ਇੱਕ ਜੁਰਮ ਹੈ।ਇਸ ਮੋਕੇ ੳਹਨਾਂ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ । ਇਸ ਮੋਕੇ ਸਬ ਡੀਵੀਜਨ ਸਾਂਝ ਕੇਂਦਰ ਵਲੋਂ ਪਹੁੰਚੇ ਇੰਨਚਾਰਜ ਏ.ਐਸ.ਆਈ ਓਮਪ੍ਰਕਾਸ਼, ਹੈਡ ਕਾਂਸਟੇਬਲ ਇਕਬਾਲ ਸਿੰਘ, ਕੰਪਿਊਟਰ ਓਪਰੇਟਰ ਲਵਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਸੇਵਾ ਕੇਂਦਰ ਵਿਖੇ ਹੋ ਰਹੇ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਮੋਕੇ ਕੁਲਵੰਤ ਕੌਰ ਬੀ.ਪੀ.ਈ.ਓ, ਨੀਲਮ ਰਾਣੀ ਸੁਪਰਵਾਈਜ਼ਰ, ਰਜਨੀ ਬੀ.ਪੀ.ਈ.ਓ ਆਫਿਸ, ਮੀਨਾ ਬੀ.ਪੀ.ਈ.ਓ ਆਫਿਸ, ਹਿਮਾਸ਼ੂ ਡੀ.ਸੀ.ਪੀ.ਓ, ਅਜੈ ਤਾਇਲ ਡੀ.ਸੀ.ਪੀ.ਓ, ਹਰਜੋਤ ਸਿੰਘ, ਡੀ.ਪੀ.ਓ ਰਾਕੇਸ਼ ਵਾਲੀਆ, ਏ.ਐਸ.ਆਈ ਬੋਗਾ ਸਿੰਘ, ਏ.ਐਸ.ਆਈ ਜਸਪ੍ਰੀਤ ਸਿੰਘ, ਬਾਲ ਸੁਰੱਖਿਆਂ ਕਮੇਟੀ ਦੇ ਮੈਂਬਰ, ਪਿੰਡਾਂ ਦੇ ਸਰਪੰਚ, ਆਂਗਣਵਾੜੀ ਵਰਕਰ, ਆਸਾ ਵਰਕਰ, ਹੈਲਥ ਡਿਪਾਰਟਮੈਂਟ, ਕੁਆਰਡੀਨੇਟਰ ਸਾਰਡ ਸੰਸਥਾ ਵਲੋਂ ਜਸਵਿੰਦਰ ਸਿੰਘ ਝੰਡੂਕੇ, ਰੰਜਨਾਂ ਚੌਧਰੀ, ਸੇਵ ‘ਦ ਚਿਲਡਰਨ ਵਲੋਂ ਦਪਿੰਦਰ ਸਿੰਘ ਤੋਮਰ, ਮਨਦੀਪ ਕੌਰ ਹੀਰਕੇ, ਸੁਰਿੰਦਰ ਸਿੰਘ,ਜਸਵੀਰ ਕੌਰ, ਬਲਜਿੰਦਰ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਰੁਪਿੰਦਰ ਕੌਰ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਪੋ.ਬਿਕਰਜੀਤ ਸਿੰਘ, ਸੁਖਪਾਲ ਸਿੰਘ, ਅਮਨਿੰਦਰ ਸਿੰਘ, ਆਦਿ ਹਾਜ਼ਰ ਸਨ।
ਸਰਦੂਲਗੜ੍ਹ ’ਚ ਮਨਾਇਆ ਬਾਲ ਦਿਵਸ



