ਪਾਤੜਾਂ, 14 ਨਵੰਬਰ (ਹਰਭਜਨ ਸਿੰਘ ਮਹਿਰੋਕ)- ਸਬਡਵੀਜਨ ਪਾਤੜਾਂ ਅਧੀਨ ਅਉਂਦੇ ਥਾਣਾ ਘੱਗਾ ਦੀ ਪੁਲਿਸ ਵੱਲੋਂ ਭਗੋੜਾ ਮੁਜਰਿਮ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਘੱਗਾ ਮੁਖੀ ਗੁਰਮੀਤ ਸਿੰਘ ਨੇ ਕਿਹਾ ਸੀਨੀਅਰ ਅਫਸਰਾਂ ਦੀਆਂ ਦਿੱਤੀਆਂ ਹਦਾਇਤਾ ਤੇ ਚਲਦਿਆਂ ਪੁਲਿਸ ਨੂੰ ਪੂਰੀ ਤਰ੍ਹਾਂ ਮੁਸਤੇਦੀ ਨਾਲ ਕੰਮ ਕਰਨ ਦੇ ਹੁਕਮ ਦਿਤੇ ਗਏ ਹਨ, ਜਿਸ ਦੇ ਚਲਦਿਆਂ ਪੁਲਿਸ ਟੀਮ ਸਮੇਤ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਨਾਲ ਹਰਿਆਣਾ ਦੇ ਰਹਿਣ ਵਾਲੇ ਸਰੂਪ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਵਾਸੀ ਸਰੂਪ ਸਿੰਘ ਨੂੰ ਪਿਛਲੇ ਸਮੇ 2013 ਵਿਚ 7 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਮਾਣਯੋਗ ਅਦਾਲਤ ਵਿੱਚੋਂ ਪੇਸ਼ੀ ਭੁਗਤਣ ਮੋਕੇ ਇਹ ਮੁਜਰਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਿਸ ਦੇ ਚਲਦਿਆਂ ਪਲਿਸ ਨਾਲ ਲੁਕਣ ਮਿਚੀ ਖੇਡਦਾ ਆ ਰਿਹਾ ਸੀ ਇਸ ਨੂੰ ਬੜੀ ਜੱਦੋ-ਜਹਿਦ ਨਾਲ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕਰਕੇ ਜੇਲ ਭੇਜ ਦਿਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਜਰਮ ਨੂੰ ਅਦਾਲਤ ਵੱਲੋਂ ਮਿਤੀ 26-4-017 ਨੂੰ ਭਗੋੜਾ ਕਰਾਰ ਦਿਤਾ ਹੋਇਆ ਸੀ।ਉਨ੍ਹਾਂ ਕਿਹਾ ਕਿ ਅਸੀ ਇਲਾਕੇ ਅਮਦਰ ਨਸ਼ਾਖੋਰੀ ਅਤੇ ਹਰ ਜੁਰਮ ਕਰਨ ਵਾਲੇ ਨੂੰ ਕਿਸੇ ਕੀਮਤ ਤੇ ਨਹੀ ਬਖਸ਼ਾਂਗੇ।
ਪੁਲਿਸ ਵੱਲੋਂ 7 ਕਿੱਲੋਂ ਅਫੀਮ ਸਣੇ 1 ਭਗੋੜਾ ਗ੍ਰਿਫਤਾਰ



