ਗਾਂਧੀ ਨਗਰ, 11 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮਦੇਨਜ਼ਰ ਰਾਜ ਵਿਚ ਤਿੰਨ ਦਿਨਾਂ ਦੌਰੇ ‘ਤੇ ਪਹੁੰਚੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਜੀ.ਐਸ.ਟੀ. ਨੂੰ ਲੈ ਕੇ ਬੀਤੇ ਦਿਨ ਕੀਤੇ ਗਏ ਸਰਕਾਰ ਦੇ ਐਲਾਨ ‘ਤੇ ਕਿਹਾ ਕਿ ਚੰਗੀ ਗਲ ਹੈ ਕਿ ਕਾਂਗਰਸ ਪਾਰਟੀ ਤੇ ਹਿੰਦੁਸਤਾਨ ਦੀ ਜਨਤਾ ਨੇ ਭਾਜਪਾ ‘ਤੇ ਦਬਾਅ ਪਾ ਕੇ 28 ਫ਼ੀਸਦੀ ਤੋਂ ਕਾਫੀ ਵਸਤੂਆਂ 18 ਫ਼ੀਸਦੀ ‘ਚ ਕਰਵਾਈਆਂ। ਉਨ੍ਹਾਂ ਨੇ ਕਿਹਾ ਕਿ ਉਹ ਇਸ ਤੋਂ ਵੀ ਖ਼ੁਸ਼ ਨਹੀਂ ਹਨ।ਹਿੰਦੁਸਤਾਨ ਨੂੰ ਪੰਜ ਵਖ ਵਖ ਟੈਕਸ ਨਹੀਂ ਚਾਹੀਦੇ।ਇਕ ਟੈਕਸ ਚਾਹੀਦਾ ਹੈ।
ਹਿੰਦੁਸਤਾਨ ਨੂੰ ਪੰਜ ਵੱਖ-ਵੱਖ ਟੈਕਸ ਨਹੀਂ ਚਾਹੀਦੇ : ਰਾਹੁਲ



