Skip to content
Independent perspectives. Global stories.
BREAKING

ਏਸੀਆਨ ਅਤੇ ਪੂਰਬੀ ਏਸ਼ੀਆ ਸਿਖਰ ਆਗੂਆਂ ਨਾਲ ਵੀ ਵਿਚਾਰ-ਵਟਾਂਦਰਾ ਕਰਾਂਗਾ : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

Share this story

ਪ੍ਰਧਾਨ ਮੰਤਰੀ ਦਾ ਫਿਲੀਪੀਨਜ਼ ਰਵਾਨਾ ਹੋਣ ਤੋਂ ਪਹਿਲਾਂ ਬਿਆਨ

ਨਵੀਂ ਦਿੱਲੀ, 11 ਨਵੰਬਰ- ‘‘ਮੈਂ 12 ਨਵੰਬਰ ਤੋਂ ਸ਼ੁਰੂ ਹੋ ਰਹੇ ਆਪਣੇ ਤਿੰਨ ਦਿਨਾ ਦੌਰੇ ਉਤੇ ਮਨੀਲਾ ਵਿਚ ਹੋਵਾਂਗਾ। ਇਹ ਮੇਰਾ ਪਹਿਲਾ ਦੁਵਲਾ ਫਿਲਪੀਨਜ਼ ਦੌਰਾ ਹੋਵੇਗਾ। ਉਥੇ ਮੈਂ ਏਸੀਆਨ -ਇੰਡੀਆ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨਾਂ (1ਸ਼51ਂ-9ਨਦੳਿ ੳਨਦ 5ੳਸਟ 1ਸੳਿ ਸ਼ੁਮਮਟਿਸ) ਵਿਚ ਵੀ ਹਿਸਾ ਲਵਾਂਗਾ। ਮੇਰਾ ਇਨ੍ਹਾਂ ਵਿਚ ਹਿਸਾ ਲੈਣਾ ਵਿਸ਼ੇਸ਼ ਤੌਰ ‘ਤੇ ਭਾਰਤ ਦੀ ਏਸੀਆਨ ਮੈਂਬਰ ਦੇਸ਼ਾਂ ਅਤੇ ਆਮ ਤੌਰ ‘ਤੇ ਮੇਰੀ ਸਰਕਾਰ ਦੀ ਐਕਟ ਈਸਟ ਪਾਲਸੀ ਦੇ ਢਾਂਚੇ ਪ੍ਰਤੀ ਵਚਨਬਧਤਾ ਨੂੰ ਹੋਰ ਮਜ਼ਬੂਤ ਕਰੇਗਾ।ਇਨ੍ਹਾਂ ਸਿਖਰ ਸੰਮੇਲਨਾਂ ਤੋਂ ਇਲਾਵਾ ਮੈਂ ਏਸੀਆਨ, ਖੇਤਰੀ ਵਿਸਤ੍ਰਿਤ ਆਰਥਿਕ ਭਾਈਵਾਲੀ (ਆਰਸੀਈਪੀ) ਆਗੂਆਂ ਦੀ ਮੀਟਿੰਗ ਦੀ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਹੋਣ ਵਾਲੇ ਵਿਸ਼ੇਸ਼ ਸਮਾਰੋਹਾਂ ਅਤੇ ਏਸੀਆਨ ਵਪਾਰਕ ਅਤੇ ਨਿਵੇਸ਼ ਸੰਮੇਲਨ ਵਿਚ ਹਿਸਾ ਲਵਾਂਗਾ।ਏਸੀਆਨ ਵਪਾਰ ਅਤੇ ਨਿਵੇਸ਼ ਸੰਮੇਲਨ ਸਾਡੇ ਨਜ਼ਦੀਕੀ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਏਸੀਆਨ ਮੈਂਬਰ ਦੇਸ਼ਾਂ ਨਾਲ ਸਾਡੇ ਵਪਾਰ ਸਬੰਧਾਂ ਵਿਚ ਵਾਧਾ ਕਰੇਗਾ।ਇਹ ਵਪਾਰ ਸਮੁਚੇ ਵਪਾਰ ਦਾ 10.85% ਹੈ।
ਫਿਲੀਪੀਨਜ਼ ਦੇ ਮੇਰੇ ਪਹਿਲੇ ਦੌਰੇ ਦੌਰਾਨ ਮੈਂ ਫਿਲੀਪੀਨਜ਼ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਰੋਡਰੀਗੋ ਡਿਊਟਰਟੇ (85 ੰਰ. ੍ਰੋਦਰਗਿੋ 4ੁਟੲਰਟੲ) ਨਾਲ ਦੁਵਲੀ ਮੀਟਿੰਗ ਦਾ ਰਾਹ ਦੇਖ ਰਿਹਾ ਹਾਂ। ਮੈਂ ਏਸੀਆਨ ਅਤੇ ਪੂਰਬੀ ਏਸ਼ੀਆ ਸਿਖਰ ਆਗੂਆਂ ਨਾਲ ਵੀ ਵਿਚਾਰ-ਵਟਾਂਦਰਾ ਕਰਾਂਗਾ।ਮੈਂ ਫਿਲੀਪੀਨਜ਼ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਨਾਲ ਗਲਬਾਤ ਕਰਨ ਦੀ ਤੀਬਰਤਾ ਨਾਲ ਉਡੀਕ ਕਰ ਰਿਹਾ ਹਾਂ। ਮਨੀਲਾ ਵਿਚ ਆਪਣੇ ਠਹਿਰਾਅ ਦੌਰਾਨ ਮੈਂ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈਆਰਆਰਆਈ) ਅਤੇ ਮਹਾਵੀਰ ਫਿਲੀਪੀਨਜ਼ ਫਾਊਂਡੇਸ਼ਨ ਇੰਕ (ਐਮਪੀਐਫਆਈ) ਵੀ ਦੇਖਣ ਜਾਵਾਂਗਾ।
ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈਆਰਆਰਆਈ) ਨੇ ਵਿਗਿਆਨਕ ਖੋਜ ਅਤੇ ਵਿਕਾਸ ਰਾਹੀਂ ਵਧੀਆ ਕਿਸਮ ਦੇ ਚਾਵਲ ਵਿਕਸਤ ਕੀਤੇ ਹਨ ਅਤੇ ਇਸ ਨੇ ਖੁਰਾਕ ਦੀ ਕਮੀ ਦੇ ਮੁਦੇ ਨੂੰ ਹਲ ਕਰਨ ਵਿਚ ਵਿਸ਼ਵ ਭਾਈਚਾਰੇ ਦੀ ਮਦਦ ਕੀਤੀ ਹੈ। ਆਈਆਰਆਰਆਈ ਵਿਚ ਵਡੀ ਗਿਣਤੀ ਵਿਚ ਭਾਰਤੀ ਵਿਗਿਆਨੀ ਕੰਮ ਕਰ ਰਹੇ ਹਨ ਅਤੇ ਖੋਜ ਅਤੇ ਵਿਕਾਸ ਦੇ ਖੇਤਰ ਵਿਚ ਹਿਸਾ ਪਾ ਰਹੇ ਹਨ। ਮੇਰੇ ਮੰਤਰੀ ਮੰਡਲ ਨੇ 12 ਜੁਲਾਈ, 2017 ਨੂੰ ਆਈਆਰਆਰਆਈ ਨੂੰ ਵਾਰਾਣਸੀ ਵਿਚ ਆਪਣਾ ਦਖਣੀ ਏਸ਼ਿਆਈ ਖੇਤਰੀ ਕੇਂਦਰ ਕਾਇਮ ਕਰਨ ਦੀ ਪ੍ਰਵਾਨਗੀ ਦਿਤੀ ਸੀ। ਆਪਣੇ ਹੈਡਕੁਆਰਟਰ ਫਿਲੀਪੀਨਜ਼ ਤੋਂ ਬਾਹਰ ਇਸ ਦਾ ਇਹ ਪਹਿਲਾ ਖੋਜ ਕੇਂਦਰ ਹੋਵੇਗਾ। ਵਾਰਾਣਸੀ ਕੇਂਦਰ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਮਦਦ ਕਰੇਗਾ ਅਤੇ ਉਹ ਅਜਿਹਾ ਚਾਵਲ ਉਤਪਾਦਕਤਾ ਵਧਾ ਕੇ, ਉਤਪਾਦਨ ਦਾ ਖਰਚ ਘਟਾ ਕੇ, ਵਿਭਿੰਨਤਾ ਲਿਆ ਕੇ ਅਤੇ ਕਿਸਾਨਾਂ ਦੀ ਨਿਪੁੰਨਤਾ ਵਧਾ ਕੇ ਕਰੇਗਾ।ਮਹਾਵੀਰ ਫਿਲੀਪੀਨਜ਼ ਫਾਊਂਡੇਸ਼ਨ ਇੰਕ (ਐਮਪੀਐਫਆਈ) ਦਾ ਮੇਰਾ ਦੌਰਾ ਇਸ ਦੀਆਂ ਨਕਲੀ ਅੰਗ ਮੁਫਤ ਵੰਡਣ ਦੀਆਂ ਸਰਗਰਮੀਆਂ ਪ੍ਰਤੀ ਹਮਾਇਤ ਨੂੰ ਦਰਸਾਵੇਗਾ।
ਇਹ ਸੰਸਥਾ ਲੋੜਵੰਦਾਂ ਨੂੰ ‘‘ਜੈਪੁਰ ਫੁਟ‘‘ ਮੁਫਤ ਵੰਡ ਰਹੀ ਹੈ। ਸੰਨ 1989 ਵਿਚ ਇਸ ਦੀ ਸਥਾਪਨਾ ਤੋਂ ਬਾਅਦ ਐਮਪੀਐਫਆਈ ਨੇ ਫਿਲੀਪੀਨਜ਼ ਵਿਚ 15,000 ਲੋੜਵੰਦਾਂ ਨੂੰ ਜੈਪੁਰ ਫੁਟ ਫਿਟ ਕੀਤੇ ਹਨ ਅਤੇ ਉਨ੍ਹਾਂ ਨੂੰ ਇਕ ਨਵਾਂ ਜੀਵਨ ਜਿਊਣ ਦੇ ਯੋਗ ਬਣਾਇਆ ਹੈ। ਭਾਰਤ ਸਰਕਾਰ ਇਸ ਫਾਊਂਡੇਸ਼ਨ ਦੀ ਮਦਦ ਵਿਚ ਆਪਣਾ ਛੋਟਾ ਜਿਹਾ ਹਿਸਾ ਪਾ ਰਹੀ ਹੈ। ਮੈਨੂੰ ਪੂਰੀ ਆਸ ਹੈ ਕਿ ਮਨੀਲਾ ਦਾ ਮੇਰਾ ਦੌਰਾ ਭਾਰਤ ਫਿਲੀਪੀਨਜ਼ ਦੁਵਲੇ ਸਬੰਧਾਂ ਨੂੰ ਇਕ ਨਵਾਂ ਹੁਲਾਰਾ ਦੇਵੇਗਾ ਅਤੇ ਏਸੀਆਨ ਨਾਲ ਦੇਸ਼ ਦੇ ਸਿਆਸੀ – ਸੁਰਖਿਆ, ਆਰਥਿਕ ਅਤੇ ਸਮਾਜਿਕ-ਸਭਿਆਚਾਰਕ ਸਬੰਧਾਂ ਦੇ ਥੰਮ੍ਹਾਂ ਨੂੰ ਮਜ਼ਬੂਤ ਕਰੇਗਾ।

WRITTEN BY