Skip to content
Independent perspectives. Global stories.
BREAKING

ਜੰਡ ਸਾਹਿਬ ਜਲਾਲ ਵਿਖੇ ਵਿਸ਼ਾਲ ਗੁਰਮਤਿ ਜਾਗ੍ਰੀਤੀ ਮਾਰਚ

Share this story

ਭਾਈ ਰੂਪਾ, 11 ਨਵੰਬਰ (ਜਜਵੀਰ ਜਲਾਲ)- ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਜਾਗ੍ਰੀਤੀ ਮਾਰਚ 10 ਨਵੰਬਰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਏ ਗੁਰਦੁਆਰਾ ਸ਼ਹੀਦੀ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਜੋ ਅੱਜ ਦੂਸਰੇ ਦਿਨ ਵੱਖ ਵੱਖ ਪਿੰਡਾਂ ਤੋ ਹੁੰਦਾ ਹੋਈਆ ਗੁਰਦੁਆਰਾ ਝੰਡ ਸਾਹਿਬ ਪਿੰਡ ਜਲਾਲ ਅਤੇ ਭੋਡੀਪੁਰਾ ਆਉਣ ਤੇ ਨਿੱਘਾ ਸੁਆਗਤ ਕੀਤਾ ਗਿਆ ਅਤੇ ਸੰਗਤਾਂ ਲਈ ਗੁਰੂ ਕੇ ਲੰਗਰ ਲਾਏ ਗਏ ਅਤੇ ਸੰਗਤਾਂ ਨੇ ਗੁਰੂ ਕੀ ਬਾਣੀ ਦਾ ਭਰਪੂਰ ਅਨੰਦ ਮਾਣਿਆ। ਇਸ ਸਮੇਂ ਜੱਥੇਦਾਰ ਬਲਵੰਤ ਸਿੰਘ ਨੰਦਗੜ ਸਾਬਕਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ, ਜਥੇਦਾਰ ਭਰਭੂਰ ਸਿੰਘ ਧਾਂਦਰਾ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ, ਗੁਰੁ ਪੰਥ ਦੇ ਦਰਦੀ ਰਵੀਇੰਦਰ ਸਿੰਘ ਦੁੱਮਣਾ ਸਾਬਕਾ ਸਪੀਕਰ Ðਪ੍ਰਧਾਨ ਅਖੰਡ ਅਕਾਲੀ ਦਲ 1920 ਵੱਲੋਂ ਅਰੰਭੇ ਸੰਘਰਸ਼ ਜਾਗ੍ਰਤੀ ਮਾਰਚ ਵਿੱਚ ਨੋਜਵਾਨਾ ਵੱਲੌਂ ਮਿਲੇ ਸਹਿਯੋਗ ਨਾਲ ਸਾਡਾ ਹੋਂਸਲਾ ਵਧਿਆ ਇਸ ਮੋਕੇ ਉਹਨਾਂ ਨੇ ਸੱਮੁਚੀਆਂ ਪੰਥਕ ਜੱਥੇਬੰਦੀਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ।

WRITTEN BY