ਬਰਨਾਲਾ, 9 ਨਵੰਬਰ (ਬਲਜਿੰਦਰ ਚੌਹਾਨ)-2 ਕਿੱਲੋਂ ਅਫੀਮ ਅਤੇ 15 ਗ੍ਰਾਮ ਹੀਰੋਇਨ ਸਮੇਤ 1 ਵਿਅਕਤੀ ਕਾਬੂ। ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਹਰਜੀਤ ਸਿੰਘ,ਐਸ.ਪੀ.ਡੀ. ਸੁਖਦੇਵ ਸਿੰਘ ਵਿਰਕ ਅਤੇ ਡੀ.ਐਸ.ਪੀ.ਡੀ. ਕੁਲਦੀਪ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਧਨੌਲਾ ਦੇ ਇੰਚਾਰਜ ਮਲਕੀਤ ਸਿੰਘ ਚੀਮਾ ਨੂੰ ਗੁਪਤ ਸੂਚਨਾ ਮਿਲੀ ਕਿ ਇੱਕ ਵਿਅਕਤੀ ਜੋ ਕਿ ਨਸ਼ਿਆ ਦਾ ਕਾਰੋਬਾਰ ਕਰਦਾ ਹੈ। ਜੇਕਰ ਉਸ ਦੇ ਘਰ ਰੇਡ ਕੀਤੀ ਜਾਵੇ ਤਾਂ ਉਸ ਪਾਸੋ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਮਿਲ ਸਕਦੇ ਹਨ। ਥਾਣਾ ਧਨੌਲਾ ਦੇ ਇੰਚਾਰਜ ਨੇ ਟਰੈਪ ਲਗਾ ਕੇ ਰੇਡ ਕੀਤੀ ਤਾਂ ਉਸ ਸਮੇਂ ਟਹਿਲ ਸਿੰਘ ਉਰਫ ਟੇਲੂ ਪੁੱਤਰ ਮਿੱਠੂ ਸਿੰਘ ਵਾਸੀ ਧਨੌਲਾ ਦੇ ਘਰ ਤੋਂ 2 ਕਿੱਲੋਂ ਅਫੀਮ ਅਤੇ 15 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ। ਜਿਸ ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਐਕਸਾਈਜ ਸੈਂਲ ਵੱਲੋਂ ਹੁਣ ਤੱਕ 27 ਮਾਮਲੇ ਦਰਜ ਕੀਤੇ ਗਏ ਹਨ। ਜਿੰਨ੍ਹਾਂ ਵਿੱਚ ਪੁਲਿਸ ਨੇ 5500 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 90 ਲੀਟਰ ਲਾਹਣ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਹੀ ਐਨ.ਡੀ.ਪੀ.ਐਸ. ਐਕਟ ਤਹਿਤ 34 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਅੱਜ ਵਾਲੀ ਅਫੀਮ ਮਿਲਾ ਕੇ 2 ਕਿਲੋਂ 880 ਗ੍ਰਾਮ ਅਫੀਮ ,28 ਕਿੱਲੋ ਭੁੱਕੀ, 47 ਹਜ਼ਾਰ ਨਸ਼ੀਲੀਆਂ ਗੋਲੀਆਂ, 52 ਨਸ਼ੀਲੀਆਂ ਸੀਸੀਆਂ,140 ਗ੍ਰਾਮ ਹੀਰੋਇੰਨ ਬਰਾਮਦ ਕਰ ਚੁੱਕੇ ਹਾ।
2 ਕਿੱਲੋ ਅਫ਼ੀਮ ਅਤੇ 15 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ



