ਬਰੇਟਾ, 9 ਨਵੰਬਰ (ਜੈਲ ਕੌਰ ਖਾਲਸਾ ਕਾਹਨਗੜ੍ਹ) ਸਥਾਨਕ ਸ਼ਹਿਰ ਵਿੱਚ ਪ੍ਰਸ਼ਾਸਨ ਨਾ ਦੀ ਕੋਈ ਚੀਜ ਨਜ਼ਰ ਨਹੀਂ ਆਉਂਦੀ । ਮੰਡੀ ਵਿੱਚ ਕਈ ਥਾਵਾਂ ਤੇ ਸਫਾਈ ਪੱਖੋ ਬੁਰਾ ਹਾਲ ਹੈ । ਥਾਂ ਥਾਂ ਕੂੜੇ ਦੇ ਢੇਰ ਲੱਗੇ ਆਮ ਦੇਖੇ ਜਾਂ ਸਕਦੇ ਹਨ । ਕਈ ਥਾਵਾਂ ਤੇ ਤਾਂ 10-15 ਦਿਨਾਂ ਤੱਕ ਸਫਾਈ ਨਹੀਂ ਕੀਤੀ ਜਾਂਦੀ ਅਤੇ ਨਾਂ ਹੀ ਨਾਲਿਆਂ ਦੀ ਸਫਾਈ ਵੱਲ ਕਈ ਗੋਰ ਕੀਤੀ ਜਾਂਦੀ ਹੈ।ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਇਸ ਦਾ ਮੁੱਖ ਕਾਰਨ ਲੇਵਲ ਪੱਧਰ ਤੇ ਅਧਿਕਾਰੀਆਂ ,ਕਾਰਜ ਸਾਧਕ ਅਫਸਰਾਂ ਦੀ ਮਿਲੀ ਭੁਗਤ ਨਾਲ ਫਰਲੋ ਤੇ ਰਹਿਣਾ ਹੈ ।ਪ੍ਰਸ਼ਾਸਨ ਵੱਲੋਂ ਸੂਚਿਤ ਕਰਨ ਦੇ ਬਾਵਜੂਦ ਵੀ ਸ਼ਹਿਰ ਵਿੱਚ ਸਫਾਈ ਦਾ ਕੋਈ ਪ੍ਰਬੰਧ ਨਹੀਂ । ਸਫਾਈ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਇਲਾਕੇ ਵਿੱਚ ਡੇਂਗੂ ਬੁਖਾਰ ਦਾ ਅਸਰ ਜੋਰਾ ਤੇ ਹੈ । ਪ੍ਰੰਤੂ ਪ੍ਰਸ਼ਾਸਨ ਕੁੰਭਕਰਨੀ ਨੀਂਦਰ ਸੁੱਤਾ ਪਿਆ ਹੈ ।ਇਸੇ ਤਰ੍ਹਾਂ ਸ਼ਹਿਰ ਵਿੱਚ ਨਜਾਇਜ ਕਬਜਿਆਂ ਦੀ ਭਰਮਾਰ ਹੈ । ਕਰੋੜਾਂ ਰੁਪਏ ਦੀ ਜਇਜਾਤ ਤੇ ਲਗਾਤਾਰ ਨਜਾਇਜ ਕਬਜੇ ਹੋ ਰਹੇ ਹਨ ।ਅਨੇਕਾਂ ਵਾਰ ਕਾਰਜ ਸਾਧਕ ਅਫਸਰ ਅਤੇ ਹੋਰ ਉਚ ਅਧਿਕਾਰੀਆਂ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਵੀ ਪਿਛਲੇ ਲੰਮੇ ਸਮੇਂ ਤੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ।ਜਦ ਇਸ ਸਬੰਧੀ ਕਾਰਜ ਸਾਧਕ ਅਫਸਰ ਸੰਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਹੋਏ ਨਜਾਇਜ ਕਬਜਿਆਂ ਦਾ ਵੀ ਇੱਕ ਦੋ ਦਿਨਾਂ ਵਿੱਚ ਹੱਲ ਕਰਵਾ ਦਿੱਤਾ ਜਾਵੇਗਾ ।
ਨਜਾਇਜ਼ ਕਬਜੇ ਅਤੇ ਸਫ਼ਾਈ ਪੱਖੋਂ ਬਰੇਟਾ ਸ਼ਹਿਰ ਦਾ ਬੁਰਾ ਹਾਲ



