Skip to content
Independent perspectives. Global stories.
BREAKING

ਐਚਡੀਐਫਸੀ ਬੈਂਕ ਨੇ ਅੰਮ੍ਰਿਤਸਰ ’ਚ ਸਟਾਰਟ ਅਪ ਲਈ ਸਮਾਰਟਅਪ ਜ਼ੋਨ ਕੀਤਾ ਲਾਂਚ

Share this story

ਅੰਮ੍ਰਿਤਸਰ, 9 ਨਵੰਬਰ ((ਦਵਾਰਕਾ ਨਾਥ ਰਾਣਾ)- ਐਚਡੀਐਫਸੀ ਬੈਂਕ ਨੇ ਅਜ ਅੰਮ੍ਰਿਤਸਰ ’ਚ ਸਮਾਰਟਅਪ ਜੋਨ ਲਾਂਚ ਕਰਨ ਦੀ ਘੋਸ਼ਣਾ ਕੀਤੀ। ਇਕ ਸਮਾਰਟਅਪ ਜੋਨ ਸਟਾਰਟ ਅਪ ਦੇ ਲਈ ਸਮਰਪਿਤ ਬ੍ਰਾਂਚ ਦੇ ਅੰਦਰ ਇਕ ਖਾਸ ਖੇਤਰ ਹੈ। ਸਮਾਰਟਅਪ ਜੋਨ ਐਚਡੀਐਫਸੀ ਬੈਂਕ ਦੀ ਮਾਲ ਰੋਡ ਬ੍ਰਾਂਚ ’ਚ ਸਥਿਤ ਹੈ। ਰੀਜਨ ਦਾ ਪਹਿਲਾ ਸਮਾਰਟਅਪ ਜੋਨ ਚੰਡੀਗੜ੍ਹ ’ਚ ਸੈਕਟਰ 35 ਬੀ ਬ੍ਰਾਂਚ ’ਚ ਖੋਲ੍ਹਿਆ ਗਿਆ ਹੈ। ਇਸ ਜੋਨ ਦੇ ਮਾਧਿਅਮ ਨਾਲ, ਖਾਸ ਰੂਪ ਨਾਲ ਟ੍ਰੇਂਡ ਬੈਂਕ ਕਰਮਚਾਰੀ ਉਦਮੀਆਂ ਦੇ ਲਈ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤੇ ਗਏ ਬੈਂਕਿੰਗ ਅਤੇ ਐਡਵਾਈਜਰੀ ਸਮਾਧਾਨ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ, ਬੈਂਕ ਦੇ ਨਵੇਂ ਸਮਾਰਟਅਪ ਪੋਰਟਲ ਤਕ ਪਹੁੰਚਣ ਨਾਲ, ਸਟਾਰਟ ਅਪ, ਸਟਾਰਟ ਅਪ ਦੇ ਸੰਪੂਰਣ ਨੈਟਵਰਕ ਦੇ ਗਿਆਨ ਅਤੇ ਅਨੁਭਵ ਦਾ ਸਮੁਚਿਤ ਲਾਭ ਲੈਣ ’ਚ ਸਮਰਥ ਹੋਣਗੇ। ਜਿਸ ਨਾਲ ਉਹ ਆਪਣੀਆਂ ਸਰਵਿਸਾਂ ਨੂੰ ਪੂਰੀ ਦੁਨੀਆਂ ’ਚ ਗ੍ਰਾਹਕਾਂ ਨੂੰ ਪ੍ਰਦਾਨ ਕਰ ਸਕਣਗੇ। ਪਹਿਲਾ ਸਮਾਰਟਅਪ ਜੋਨ ਨਵੀਂ ਦਿਲੀ ’ਚ ਲਾਂਚ ਕੀਤਾ ਗਿਆ ਸੀ ਅਤੇ ਇਸੇ ਤਰ੍ਹਾਂ ਦੇ ਜੋਨ ਪੂਰੇ ਭਾਰਤ ’ਚ 30 ਸ਼ਹਿਰਾਂ ’ਚ 65 ਬ੍ਰਾਂਚਾਂ ’ਚ ਲਾਂਚ ਕੀਤੇ ਜਾਣਗੇ। ਜਿਨ੍ਹਾਂ ’ਚ ਜੈਪੁਰ, ਲਖਨਊ, ਨਾਗਪੁਰ, ਕੋਇੰਬਟੂਰ, ਸੂਰਤ ਜਿਹੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਨਾਂਅ ਸ਼ਾਮਿਲ ਹਨ। ਇਹ ਸ਼ਹਿਰ ਦੇਸ਼ ’ਚ ਤੇਜੀ ਨਾਲ ਉਭਰ ਰਹੇ ਸਟਾਰਟ ਅਪ ਹਬ ਹਨ। ਅੰਮ੍ਰਿਤਸਰ ’ਚ ਸਮਾਰਟਅਪ ਜੋਨ ਦਾ ਉਦਘਾਟਨ ਸ਼੍ਰੀ ਕਮਲਦੀਪ ਸਿੰਘ ਸਾਂਘਾ, ਆਈਏਐਸ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਸ਼੍ਰੀ ਇਕਬਾਲ ਸਿੰਘ ਗੁਲਿਆਨੀ, ਜੋਨਲ ਹੈਡ, ਅੰਮ੍ਰਿਤਸਰ, ਐਚਡੀਐਫਸੀ ਬੈਂਕ ਨੇ ਬੈਂਕ ਦੇ ਹੋਰ ਅਧਿਕਾਰੀਆਂ ਦੀ ਮੌਜ਼ੂਦਗੀ ’ਚ ਕੀਤਾ। ਅੰਮ੍ਰਿਤਸਰ ’ਚ 40 ਨਾਲੋਂ ਜ਼ਿਆਦਾ ਸਟਾਰਟਅਪ ਸ਼ਹਿਰ ਤੋਂ ਸੰਚਾਲਨ ਕਰ ਰਹੇ ਹਨ (ਸਰੋਤ: ਏਂਜੇਲ.ਕਾਮ)। ਇਸ ਨਵੀਂ ਕੋਸ਼ਿਸ਼ ਦਾ ਮਕਸਦ ਇਨ੍ਹਾਂ ਸਟਾਰਟਅਪਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਉਦਮੀਆਂ ਨੂੰ ਪ੍ਰੋਤਸਾਹਿਤ ਕਰਨਾ ਹੈ। ਇਹ ਪਹਿਲ ਐਚਡੀਐਫਸੀ ਬੈਂਕ ਵਲੋਂ ਸਟਾਰਟਅਪਸ ਖੇਤਰ ’ਚ ਇਨੋਵੇਸ਼ਨ ਅਤੇ ਉਦਮ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਅਤੇ ਇਕ ਸਮਰਥ ਈਕੋ ਸਿਸਟਮ ਬਣਾਉਣ ਦੇ ਲਈ ਇਕ ਵਡੀ ਕੋਸ਼ਿਸ਼ ਦਾ ਹਿਸਾ ਹੈ। ਸਮਾਰਟਅਪ ਨੂੰ ਸਟਾਰਟਅਪ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਕੀਤਾ ਗਿਆ, ਜਿਸ ’ਚ ਬੈਂਕਿੰਗ ਅਤੇ ਭੁਗਤਾਨ ਸਮਾਧਾਨ ਸ਼ਾਮਿਲ ਹਨ। ਇਸਦੇ ਨਾਲ ਐਡਵਾਈਜਰੀ ਅਤੇ ਫਾਰੇਕਸ ਸਰਵਿਸੇਜ ਵੀ ਸ਼ਾਮਿਲ ਹਨ।

WRITTEN BY