ਭਗਤਾ ਭਾਈ ਕਾ, 9 ਨਵੰਬਰ (ਸਵਰਨ ਸਿੰਘ ਭਗਤਾ)-ਸਥਾਨਕ ਸੀ.ਐਚ.ਸੀ ਵਿਖੇ ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਬਠਿੰਡਾ ਦੇ ਦਿਸਾ ਨਿਰਦੇਸਾਂ ਅਨੁਸਾਰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਬਚਾਅ ਲਈ ਵੈਕਸੀਨੇਸਨ ਦੀ ਸੁਰੂਆਤ ਡਾ. ਆਰ.ਪੀ.ਸਿੰਘ ਸਰਜੀਕਲ ਸਪੈਸਪਲਿਸਟ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਕੀਤੀ ਗਈ।ਇਸ ਬਲਾਕ ਅਧੀਨ ਪੈਂਦੇ 26 ਪਿੰਡਾਂ ਦੇ ਸਰਕਾਰੀ ਐਲੀਮੈਟਰੀ ਸਕੂਲਾਂ ਦੀਆਂ ਸੱਤਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਇਸ ਵੈਕਸੀਨ ਦੀ ਦੂਸਰੀ ਡੋਜ ਲਗਾਈ ਗਈ।ਇਹਨਾਂ ਵਿਦਿਆਰਥਣਾਂ ਨੂੰ ਪਿਛਲੇ ਸਾਲ ਪਹਿਲੀ ਡੋਜ ਲਗਾਈ ਗਈ ਸੀ। ਇਸ ਦੂਸਰੀ ਡੋਜ ਦੌਰਾਨ ਕੁੱਲ ਵਿਦਿਆਰਥਨਾਂ ਦੀ ਗਿਣਤੀ 513 ਦਾ ਟੀਚਾ ਮਿਥਿਆ ਗਿਆ ਸੀ ਜਿਸ ਵਿੱਚੋਂ 455 ਵਿਦਿਆਰਥਣਾਂ ਨੂੰ ਇਹ ਵੈਕਸੀਨ ਲਗਾਈ ਜਾ ਚੁੱਕੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਐਜੂਕੇਟਰ ਜਗਤਾਰ ਸਿੰਘ ਕਰਾੜ ਵਾਲਾ ਨੇ ਦੱਸਿਆ ਕਿ ਇਹ ਟੀਕਾ ਕਰਨ ਮੁਹਿੰਮ ਤਿੰਨ ਦਿਨ ਅੱਠ ਨਵੰਬਰ ਤੋ ਦਸ ਨਵੰਬਰ ਤੱਕ ਚਲੇਗੀ ਜਿਸ ਦੌਰਾਨ ਨੌਂ ਨਵੰਬਰ ਨੂੰ ਕੇਵਲ ਸਰਕਾਰੀ ਸਕੂਲਾਂ ਛੇਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਲਗਾਈ ਜਾਵੇਗੀ ਅਤੇ 10 ਨਵੰਬਰ ਨੂੰਂ ਛੇਵੀਂ ਕਲਾਸ ਦੀਆਂ ਪ੍ਰਾਈਵੇਟਸ, ਏਡਿਡ, ਆਦਰਸ ਸਕੂਲਾਂ ਦੀਆਂ ਵਿਦਿਆਰਥਣਾਂ ਦੇ ਟੀਕੇ ਲਗਾਏ ਜਾਣਗੇ।
ਇਸ ਤਿੰਨ ਦਿਨਾਂ ਟੀਕਾਕਰਨ ਮੁਹਿੰਮ ਦੌਰਾਨ ਜੋ ਬੱਚੇ ਕਿਸੇ ਕਾਰਨ ਕਰਕੇ ਇਸ ਟੀਕਾਕਰਨ ਤੋ ਵਾਂਝੇ ਰਹਿ ਹਏ ਹਨ ਉਹਨਾਂ ਦੇ ਮਿਤੀ 17 ਅਤੇ 18 ਨਵੰਬਰ ਨੂੰ ਰਾਊਡ ਰੱਖਿਆ ਗਿਆ ਹੈ ਜਿਸ ਦੌਰਾਨ ਇਹ ਬੱਚੇ ਆਪਣੀ ਵੈਕਸੀਨ ਦੀ ਡੋਜ ਲੈ ਸਕਦੇ ਹਨ। ਇਹਨਾਂ ਬੱਚਿਆਂ ਨੂੰ ਕਵਰ ਕਰਨ ਲਈ 5 ਟੀਮਾਂ ਦਾ ਪ੍ਰਬੰਧ ਕੀਤਾ ਗਿਆ ਹੈ । ਹਰ ਇਕ ਟੀਮ ਵਿੱਚ ਚਾਰ-ਚਾਰ ਏ.ਐਨ.ਐਮਜ ਦੀ ਡਿਊਟੀ ਲਗਾਈ ਗਈ ਹੈ ਅਤੇ ਇਹਨਾਂ ਉਪਰ ਪੰਜ ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ ਤਾਂ ਜੋ ਕੰਮ ਨੂੰ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ।ਇਸ ਤੋ ਇਲਾਵਾ ਵੈਕਸੀਨ ਤੋ ਕਿਸੇ ਕਿਸਮ ਦਾ ਸਾਈਡ ਇਫੈਕਟ ਦੀ ਰੋਕਥਾਮ ਲਈ ਮੈਡੀਕਲ ਟੀਮ ਬਣਾਈ ਗਈ ਜਿਸ ਵਿੱਚ ਡਾ. ਸਬੋਧ ਗੁਪਤਾ (ਬੱਚਿਆ ਦੇ ਮਾਹਿਰ) ,ਡਾ ਸਮਨਦੀਪ ਐਮ.ਓ ਅਤੇ ਡਾ. ਰਾਜੀਵ ਗਰਗ ਐਮ.ਓ ਨਰਸਿੰਗ ਸਿਸਟਰ ਸੁਰਿੰਦਰ ਕੌਰ,ਕਰਮਜੀਤ ਕੌਰ ਸਟਾਫ ਨਰਸ ਆਦਿ ਸਾਮਲ ਸਨ।ਸੁਪਰਵਾਈਜਰੀ ਅਮਲੇ ਵਿੱਚ ਹਰਜਿੰਦਰ ਸਿੰਘ , ਨਰਪਿੰਦਰ ਸਿੰਘ ,ਮਲਕੀਤ ਸਿੰਘ ,ਗੁਰਮੀਤ ਸਿੰਘ ਅਤੇ ਜਸਵੀਰ ਸਿੰਘ ਨੇ ਸੇਵਾ ਨਿਭਾਈ। ਇਸ ਮੋਕੇ ਮੈਡਮ ਸੁਰਿੰਦਰ ਕੌਰ ਨਰਸਿੰਗ ਸਿਸਟਰ, ਰੇਸਮ ਸਿੰਘ ਕਲਰਕ, ਰਘਵੀਰ ਸਿੰਘ ਐਲ.ਟੀ, ਨਿਰਮਲਾ ਸ਼ਰਮਾਂ ਐਲ.ਐਚ.ਵੀ, ਮਨਪ੍ਰੀਤ ਕੌਰ ਏ.ਐਨ.ਐਮ, ਕਮਲਜੀਤ ਕੌਰ, ਅਮ੍ਰਿੰਤਪਾਲ ਕੌਰ ਏ.ਐਨ.ਐਮ, ਰਮਨਦੀਪ ਕੌਰ, ਅਮਨਦੀਪ ਕੌਰ ਸਟਾਫ ਨਰਸ, ਆਦਿ ਸਾਮਿਲ ਸਨ।
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਸਬੰਧੀ ਤਿੰਨ ਰੋਜ਼ਾ ਕੈਂਪ



