ਸਮਾਣਾ, 5 ਨਵੰਬਰ (ਪ੍ਰੇਮ ਵਧਵਾ, ਸੰਦੀਪ ਜਿੰਦਲ)- ਕਾਰ ਐਸੋਸੀਇਸ਼ੇਨ ਸਮਾਣਾ ਵੱਲੋਂ ਨਵਨਿਯੁਕਤ ਟ੍ਰੈਫਿਕ ਇੰਚਾਰਜ ਨਿਰਮਲ ਸਿੰਘ ਦਾ ਭਵਾਨੀਗੜ੍ਹ ਰੋਡ ਤੇ ਸੰਦੀਪ ਜਿੰਦਲ ਮੀਤ ਪ੍ਰਧਾਨ ਜ਼ਿਲ਼੍ਹਾ ਪਟਿਆਲਾ ਵੱਲੋਂ ਟ੍ਰੈਫਿਕ ਇੰਚਾਰਜ ਦੀ ਵਾਦੀਆ ਕਾਰਜ ਸ਼ੈਲੀ ਨੂੰ ਦੇਖਦੇ ਹੋਏ ਸਨਮਾਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਸੰਜੀਵ ਗਰਗ ਵੀ ਸਨ ਇਸ ਮੌਕੇ ਸੰਦੀਪ ਜਿੰਦਲ ਨੇ ਕਿਹਾ ਕਿ ਜਦੋ ਦੇ ਇੰਚਾਰਜ ਟ੍ਰੈਫਿਕ ਨੇ ਅਹੁਦਾ ਸਭਾਲਿਆ ਹੈ ਸਮਾਣਾ ਵਿਚੋ ਟ੍ਰੈਫਿਕ ਦੀ ਸਮਸਿਆ ਕਾਫੀ ਹੱਦ ਤਕ ਕੰਟਰੋਲ ਹੋ ਰਹੀ ਹੈ ਜਦ ਕਿ ਪਹਿਲਾਂ ਬਜ਼ਾਰ ਚ ਰੇਹੜੀ ਵਾਲੇ ਸੜਕਾਂ ਤੇ ਖੜ ਕੇ ਲੋਕਾ ਦੀ ਮੁਸ਼ਿਕਲ ਪੈਦਾ ਕਰਦੇ ਸਨ ਜਿਥੇ ਉਨ੍ਹਾਂ ਨੇ ਮੋਟਰਸਾਈਕਲ ਸਵਾਰ ਪਟਾਕੇ ਚਲਾਕੇ ਜਨਤਾ ਨੂੰ ਪ੍ਰੇਸ਼ਾਨ ਕਰਦੇ ਹਨ ਹੁਣ ਟ੍ਰੈਫਿਕ ਪੁਲਿਸ ਵੱਲੋ ਕੱਟੇ ਚਲਾਨਾਂ ਕਾਰਨ ਡਰੇ ਹੋਏ ਹਨ ਅਤੇ ਨਿਰਮਲ ਸਿੰਘ ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਸਮਾਣਾ ਵਾਸੀ ਸਾਨੂੰ ਸਹਿਯੋਗ ਦੇਣ ਅਤੇ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਨਾ ਆ ਸਕੇ ਇਸ ਮੌਕੇ ਏ. ਐਸ. ਆਈ ਨਿਰਮਲ ਸਿੰਘ ਟ੍ਰੈਫਿਕ ਇੰਚ:, ਹੋਲਦਾਰ ਜਸਪਾਲ ਸਿੰਘ, ਹੋਲਦਾਰ ਤਰਸ਼ੇਮ ਸਿੰਘ, ਹੋਲਦਾਰ ਧਰਮ ਸਿੰਘ, ਕਾਰ ਐਸੋਸ਼ੀਇਸ਼ੇਨ ਡੀਲਰ ਤੋਂ ਇਲਾਵਾ ਸੰਜੀਵ ਗਰਗ, ਯਾਦ ਭੁੱਲਰ, ਹਰਮੇਸ਼ ਸਿੰਘ, ਲਾਡੀ ਵਿਰਕ, ਦਿਪਨ ਟੀਡਸਾ ਆਦਿ ਹਾਜ਼ਰ ਸਨ।
ਕਾਰ ਐਸੋਸੀਇਸ਼ੇਨ ਸਮਾਣਾ ਵੱਲੋਂ ਟ੍ਰੈਫਿਕ ਇੰਚਾਰਜ ਨਿਰਮਲ ਸਿੰਘ ਦਾ ਸਨਮਾਨ



