Skip to content
Independent perspectives. Global stories.
BREAKING

ਨਿਰਮਲਾ ਭੇਖ ਦਾ ਵਾਦ ਵਿਵਾਦ ਵਧਿਆ-ਭੇਖ ’ਚੋਂ ਕੱਢੇ ਮਹੰਤ ਹਾਕਮ ਸਿੰਘ ਨੇ ਭੇਖ ਦੇ ਆਗੂਆਂ ’ਤੇ ਲਗਾਏ ਗੰਭੀਰ ਇਲਜ਼ਾਮ

Share this story

ਸ਼ੇਰਪੁਰ, 5 ਨਵੰਬਰ (ਧੀਰਜ ਗੋਇਲ)- ਬੀਤੇ ਦਿਨੀ ਨਿਰਮਲਾ ਭੇਖ ਦੀ ਮੀਟਿੰਗ ਤੇਜਾ ਸਿੰਘ ਗੁਰੂਸੁਰ ਖੁੱਡਾ ਦੀ ਪ੍ਰਧਾਂਨਗੀ ਹੇਠ ਹੋਈ ਸੀ , ਜਿਸ ਵਿਚ ਇੱਕਠੇ ਹੋਏ ਆਗੂਆਂ ਨੇ ਨਿਰਮਲਾ ਭੇਖ ਵਿੱਚੋਂ ਮਹੰਤ ਹਾਕਮ ਸਿੰਘ ਗੰਡੇਵਾਲ ਸਣੇਂ ਕਈ ਹੋਰ ਮਹੰਤਾਂ ਨੂੰ ਭੇਖ ਵਿੱਚੋਂ ਕੱਢ ਦਿੱਤਾ ਸੀ , ਜਿਸਤੇ ਮਹੰਤ ਹਾਕਮ ਸਿੰਘ ਗੰਡੇਵਾਲ ਨੇ ਅੱਜ ਸ਼ੇਰਪੁਰ ਵਿਖੇ ਪ੍ਰੈਸ ਕਾਨਫੰਰਸ ਕੀਤੀ ਅਤੇ ਕਿਹਾ ਕਿ ਨਿਰਮਲਾ ਭੇਖ ਦੇ ਸੰਵਿਧਾਨ ਅਨੁਸਾਰ ਕਿਸੇ ਨੂੰ ਵੀ ਭੇਖ ਵਿੱਚੋ ਕੱਢਣ ਦਾ ਅਧਿਕਾਰ ਨਹੀ ਹੈ । ਉਨਾਂ ਕਿਹਾ ਕਿ ਨਿਰਮਲ ਭੇਖ ਅਤੇ ਪੰਚਾਇੰਤੀ ਅਖਾੜਾ ਨਿਰਮਲਾ ਇੱਕ ਰਜਿਸਟਰਡ ਸੰਸਥਾ ਹੈ ਜਿਸ ਦੇ ਵਿਧੀ ਵਿਧਾਨ ਵਿਚ ਅਖਾੜੇ ਦੀ ਜਰਨਲ ਕਮੇਟੀ ਨੂੰ ਹੀ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਮੈਂਬਰ ਨੂੰ ਉਸਦਾ ਪੱਖ ਸੁਣਕੇ ਹਟਾ ਜਾ ਪਾ ਸਕਦੀ ਹੈ । ਉਨਾਂ ਕਿਹਾ ਕਿ ਬੀਤੇ ਦਿਨੀ ਨਿਰਮਲਾ ਭੇਖ ਦੀ ਹੋਈ ਮੀਟਿੰਗ ਵਿਚ ਮੰਡਲ ਦੇ ਸ੍ਰੀ ਮਹੰਤ ਗਿਆਨ ਦੇਵ ਨੂੰ ਬੇਯਨਿਯਮੀਆਂ ਸਾਹਮਣੇ ਆਉਣ ਦੇ ਕਾਰਨ ਹਟਾ ਦਿੱਤਾ ਗਿਆ ਸੀ । ਮਹੰਤ ਹਾਕਮ ਸਿੰਘ ਨੇ ਕਿਹਾ ਕਿ ਨਿਰਮਲਾ ਭੇਖ ਇੱਕ ਬਹੁਤ ਵੱਡੀ ਸੰਸਥਾ ਹੈ ਅਤੇ ਇਸ ਦੀਆਂ ਪੂਰੇ ਦੇਸ਼ ਵਿਚ ਬਹੁਤ ਜਾਇਦਾਦਾਂ ਹਨ , ਪ੍ਰੰਤੂ ਭੇਖ ਦੇ ਕੁਝ ਆਗੂ ਇੰਨਾਂ ਜਾਇਦਾਦਾਂ ਤੋਂ ਹੋਣ ਵਾਲੀ ਕਮਾਈ ਵਿਚ ਬੇਯਨਿਮੀਆਂ ਕਰ ਰਹੇ ਹਨ । ਜਿਸ ਕਰਕੇ ਉਨਾਂ ਵੱਲੋਂ ਸਮੇਂ ਸਮੇਂ ਸਿਰ ਅਵਾਜ ਉਠਾਈ ਜਾਦੀ ਸੀ ਅਤੇ ਭੇਖ ਦੇ ਆਗੂਆਂ ਨੂੰ ਇਹ ਗੱਲ ਹਜਮ ਨਹੀ ਹੋਈ , ਜਿਸ ਕਰਕੇ ਉਨਾਂ ਨੇ ਇਹ ਗੈਰਕਾਨੂੰਨੀ ਕਾਰਵਾਈ ਕੀਤੀ ਹੈ । ਉਨਾਂ ਇਹ ਵੀ ਕਿਹਾ ਕਿ ਉਹ ਭੇਖ ਦੇ ਮਹੰਤਾਂ ਵੱਲੋਂ ਕੀਤੀ ਗਈ ਇਸ ਗੈਰਕਾਨੂੰਨੀ ਕਾਰਵਾਈ ਨੂੰ ਲੈਕੇ ਅਦਾਲਤ ਦਾ ਦਰਵਾਜਾ ਵੀ ਖਟਖਟਾਉਣਗੇ।
ਮਹੰਤ ਤੇਜਾ ਸਿੰਘ ਤੇ ਲਗਾਏ ਗੰਭੀਰ ਆਰੋਪ- ਇਸ ਮੋਕੇ ਮਹੰਤ ਹਾਕਮ ਸਿੰਘ ਨੇ ਮਹੰਤ ਤੇਜਾ ਸਿੰਘ ਤੇ ਗੰਭੀਰ ਦੋਸ਼ ਲਗਾਉਦਿਆਂ ਕਿਹਾ ਕਿ ਤੇਜਾ ਸਿੰਘ ਨੇ ਆਪਣੇ ਨਿਜੀ ਹਿੱਤਾ ਲਈ ਨਿਰਮਲ ਅਖਾੜੇ ਦੀ ਜਮੀਨ ,ਪਲਾਟ ਜੋਂ ਕਿ ਪਟੇ ਉਪਰ ਲਏ ਹੋਏ ਸਨ ਉਨਾਂ ਨੂੰ ਵੇਚ ਦਿੱਤਾ। ਕੀ ਕਹਿੰਦੇ ਨੇ ਮਹੰਤ ਤੇਜਾ ਸਿੰਘ :ਜਦੋਂ ਮਹੰਤ ਹਾਕਮ ਸਿੰਘ ਵੱਲੋਂ ਲਗਾਏ ਗਏ ਦੋਸਾਂ ਸਬੰਧੀ ਮਹੰਤ ਤੇਜਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਨਾਂ ਵੱਲੋਂ ਕੋਈ ਜਾਇਦਾਦ ਨਹੀ ਵੇਚੀ ਗਈ ਸਗੋਂ ਉਹ ਤਾਂ ਨਿਰਮਲਾ ਭੇਖ ਵਿੱਚ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਲਈ ਯਤਨਸੀਲ ਹਨ।

WRITTEN BY