Skip to content
Independent perspectives. Global stories.
BREAKING

ਬੇਟੀ ਜੰਮਣ ਦੀ ਖੁਸ਼ੀ ’ਚ ਮੁੰਡੇ ਤੋਂ ਵੀ ਵੱਧ ਕੀਤਾ ਚਾਅ

Share this story

ਰਾਮਪੁਰਾ ਫੂਲ, 2 ਨਵੰਬਰ (ਮਨਦੀਪ ਢੀਗਰਾ)-ਕੋਈ ਸਮਾਂ ਸੀ ਜਦ ਬੇਟੀ ਜੰਮਣ ਤੇ ਘਰ ਚ, ਸੋਗ ਪੈ ਜਾਂਦਾ ਸੀ ਪਰ ਹੁਣ ਬਦਲਦੇ ਸਮੇ ਨਾਲ ਲੋਕ ਬੇਟੀ ਜੰਮਣ ਤੇ ਮੰਡਿਆਂ ਦੀਆਂ ਤਰਾਂ ਖੁਸੀਆਂ ਮਨਾਉਦੇ ਹਨ । ਇਸ ਦੀ ਤਾਜਾ ਮਿਸਾਲ ਸਥਾਨਕ ਸਹਿਰ ਵਿਖੇ ਵੇਖਣ ਨੂੰ ਮਿਲੀ ਜਿਥੇ ਇੱਕ ਸਿੱਖ ਪਰਿਵਾਰ ਵੱਲੋ ਬੇਟੀ ਜੰਮਣ ਤੇ ਉਸਦਾ ਦੂਨਿਆਂ ਤੇ ਆਉਣ ਦਾ ਸਵਾਗਤ ਫੁੱਲਾ ਨਾਲ ਕੀਤਾ ਗਿਆ। ਬੇਟੀ ਦੀ ਮਾਂ ਸਵਰਨਜੀਤ ਕੋਰ ਨੇ ਦੱਸਿਆ ਕਿ ਜਦ ਉਸਦੇ ਬੇਟੀ ਪੈਂਦਾ ਹੋਈ ਤਾਂ ਪਹਿਲਾ ਤਾਂ ਉਸਦਾ ਦਿਲ ਡੁੱਬ ਗਿਆ ਪਰ ਜਦ ਉਸਨੇ ਵੇਖਿਆ ਕਿ ਉਸਦਾ ਘਰ ਵਾਲਾ ਰੁਪਿੰਦਰ ੰਿਸੰਘ ਤੇ ਸੱਸ ਰਜਿੰਦਰ ਕੋਰ ਬੇਟੀ ਹੋਣ ਦੀ ਖੁਸ਼ੀ ਬੇਟੇ ਦੇ ਜਨਮ ਦੀ ਤਰਾਂ ਮਨਾਂ ਰਹੇ ਹਨ ਤਾਂ ਉਸਦੇ ਖੁਸ਼ੀ ਚ, ਪੈਰ ਧਰਤੀ ਨਹੀ ਲੱਗ ਰਹੇ ਸੀ । ਰੁਪਿੰਦਰ ੰਿਸੰਘ ਨੇ ਆਪਣੀ ਨਵ ਜਨਮੀ ਬੇਟੀ ਨੂੰ ਘਰ ਲਿਆਉਣ ਲਈ ਵਰਤੀ ਗਈ ਕਾਰ ਨੂੰ ਫੁਲਕਾਰੀ ਨਾਲ ਸੰਗਨਾ ਵਾਲੀ ਕਾਰ ਦੀ ਤਰਾਂ ਸਝਾਇਆ ਤੇ ਘਰ ਆਉਣ ਤੇ ਫੁੱਲਾ ਦੀ ਵਰਖਾ ਕੀਤੀ । ਲੜਕੀ ਦੀ ਦਾਦੀ ਰਜਿੰਦਰ ਕੋਰ ਨੇ ਉਸਦੇ ਜਨਮ ਤੇ ਆਸ ਪੜੋਸ ਚ, ਮਿਠਿਆਈ ਵੰਡੀ ਤੇ ਬੇਟੇ ਦੇ ਜਨਮ ਦੀ ਤਰਾਂ ਘਰ ਅੱਗੇ ਨਿੰਮ ਵੰਡੇ । ਰੁਪਿੰਦਰ ਸਿੰਘ ਦੇ ਪਰਿਵਾਰ ਵੱਲੋ ਬੇਟੀ ਦੇ ਜਨਮ ਤੇ ਚਲਾਈ ਇਹ ਰੀਤ ਵੇਖ ਜਿਥੇ ਲੋਕ ਹੈਰਾਨ ਸਨ ਉਥੇ ਹੀ ਉਹਨਾਂ ਨੂੰ ਇਹ ਸੰਦੇਸ ਵੀ ਮਿਲ ਰਿਹਾ ਸੀ ਕਿ ਬੇਟੀ ਵੀ ਬੇਟੇ ਦੀ ਤਰਾਂ ਹੀ ਹੁੰਦੀ ਹੈ । ਰੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਪੁੱਤਾ ਦੀ ਤਰਾਂ ਪਿਆਰ ਕਰਨਗੇ ਤੇ ਪੁੱਤਾ ਦੀ ਤਰਾਂ ਉਸਨੂੰ ਹਰ ਉਹ ਸਹੁਲਤ ਦੇਣਗੇ ।

 

WRITTEN BY