ਚੀਮਾ ਮੰਡੀ, 31 ਅਕਤੂਰ (ਜਰਨੈਲ ਸਿੰਘ ਚੌਹਾਨ)- ਚੀਮਾ ਨਗਰ ਪੰਚਾਇਤ ਦੇ ਦਫਤਰ ਵਿਖੇ ਇਕ ਸਮਗਮ ਚ ਵਿਸ਼ੇਸ ਤੌਰ ਤੇ ਪਹੁੰਚੀ ਹਲਕਾ ਸੁਨਾਮ ਤੋ ਕਾਗਰਸ ਪਾਰਟੀ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਨਗਰ ਵਾਸੀਆਂ ਦੀਆ ਮੁਸਿਕਲਾਂ ਸੁਣੀਆਂ ਅਤੇ ਕਸਬੇ ਦੇ ਵਖ ਵਖ ਵਿਕਾਸ ਕਾਰਜਾ ਲਈ ਦਿਤੀ ਗਈ ਪਹਿਲੀ ਕਿਸਤ ਇਕ ਕਰੋੜ ਪੰਜਾਹ ਲਖ (1 ਕਰੋੜ 50 ਲਖ) ਦੀ ਗਰਾਂਟ ਦਾ ਚੈਕ ਨਗਰ ਵਾਸੀਆਂ ਦੀ ਹਾਜ਼ਰੀ ਵਿਚ ਕਾਰਜ਼ ਸਾਧਕ ਅਫਸਰ ਰਕੇਸ ਕੁਮਾਰ ਨੂੰ ਭੇਟ ਕੀਤਾ।ਉਨ੍ਹਾਂ ਆਪਣੇ ਸੰਬੋਧਨ ਚ ਕਿਹਾ ਕਿ ਕਸਬੇ ਦੇ ਵਿਕਾਸ ਕਾਰਜ਼ਾ ਲਈ ਪੈਸੇ ਦੀ ਕਮੀ ਨਹੀ ਆਉਣ ਦਿਤੀ ਜਾਵੇਗੀ।ਇਸ ਮੌਕੇ ਸੀਨੀਅਰ ਕਾਗਰਸੀ ਆਗੂ ਹਰਮਨ ਬਾਜਵਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਕਾਗਰੀ ਆਗੂ ਬਲਵੀਰ ਸਿੰਘ ਭੰਮ ਤੋਲਾਵਾਲ, ਹਰਪਾਲ ਸਿੰਘ ਨਾਨੂੰ, ਜਸਪਾਲ ਸਿੰਘ ਵਿਰਕ, ਹਰਨੇਕ ਸਿੰਘ, ਮੇਹਰ ਚੰਦ ਮਿਠੂ, ਆੜਤੀਆ ਐਸੋਸੀਏਸ਼ਨ ਦੇ ਪਰਧਾਨ ਸੁਰਿਦਰ ਕਾਂਸਲ ਆਰੇ ਵਾਲੇ, ਜੇ ਈ ਸੁਭਾਸ ਸਿੰਗਲਾ, ਕਲਰਕ ਰਾਜ ਕੁਮਾਰ, ਦਰਬਾਰਾ ਸਿੰਘ, ਅਮਰਜੀਤ ਤੋ ਇਲਾਵਾ ਕਾਲਾ ਸਿੰਘ ਚੀਮਾਰਾਜ ਕੁਮਾਰ, ਭੂਸਣ ਕੁਮਾਰ ਢਡਰੀਆਂ ਵਾਲੇ ਆਦਿ ਹਾਜ਼ਰ ਸਨ।
ਵਿਕਾਸ ਕਾਰਜ਼ਾ ਲਈ ਪੈਸੇ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ : ਦਾਮਨ ਬਾਜਵਾ



