Skip to content
Independent perspectives. Global stories.
BREAKING

ਉਤਰ ਕੋਰੀਆ ’ਚ ਪ੍ਰਮਾਣੂ ਪ੍ਰੀਖਣ ਵਾਲੀ ਥਾਂ ’ਤੇ ਭਿਆਨਕ ਹਾਦਸਾ, 200 ਲੋਕਾਂ ਦੀ ਮੌਤ

Share this story

ਉਤਰ ਕੋਰੀਆ ਦੀ ਨਿਊਕਲੀਅਰ ਪ੍ਰੀਖਣ ਵਾਲੀ ਥਾਂ ਉਤੇ ਹੋਏ ਭਿਆਨਕ ਹਾਦਸੇ ਵਿਚ 200 ਲੋਕ ਮਾਰੇ ਗਏ ਹਨ, ਜਦਕਿ 100 ਵਿਅਕਤੀ ਸੁਰੰਗਾਂ ਵਿਚ ਫਸ ਗਏ ਹਨ। ਕੌਮਾਂਤਰੀ ਮੀਡੀਆ ਰਿਪੋਰਟਾਂ ਵਿਚ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਉਥੇਰੇਡੀਓਐਕਟਿਵ ਲੀਕ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਕਾਰਨ ਕਈ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਘਟਨਾ 10 ਅਕਤੂਬਰ ਦੀ ਹੈ, ਪਰ ਇਸਦਾ ਹਾਲੇ ਤਕ ਖੁਲਾਸਾ ਨਹੀਂ ਹੋਇਆ ਸੀ। ਹਾਦਸੇ ਤੋਂ ਬਾਅਦ ਪੂਰੀ ਘਟਨਾ ਨੂੰ ਉਤਰ ਕੋਰੀਆ ਨੇ ਦਬਾ ਕੇ ਰਖਿਆ।

WRITTEN BY