ਬਠਿੰਡਾ, 31 ਅਕਤੂਬਰ (ਇੰਦਰਜੀਤ ਨਥਾਣਾ)- ਵਰਲਡ ਕੈਂਸਰ ਕੇਅਰ ਸੁਸਾਇਟੀ ਤੇ ਸੁਖ ਸੇਵਾ ਸੁਸਾਂਿੲਟੀ ਵੱਲੋਂ ਮੇਘਾਲਿਆ ਦੇ ਡੀ.ਜੀ.ਪੀ. ਡਾ. ਸਵਰਾਜਬੀਰ ਤੇ ਨਾਵਲਕਾਰ ਨਛੱਤਰ ਸਿੰਘ ਦਾ ਸਨਮਾਨ ਕੀਤਾ ਗਿਆ। ਨਾਵਲਕਾਰ ਨਛੱਤਰ ਸਿੰਘ ਦਾ ਨਾਵਲ ‘ਕੈਂਸਰ ਟਰੇਨ’ ਜੋ ਕਿ ਦਿਨੋ ਦਿਨ ਮਾਲਵਾ ਪੱਟੀ ਵਿੱਚ ਪਸਰ ਰਹੇ ਕੈਂਸਰ ਤੇ ਬੀਕਾਨੇਰ ਨੂੰ ਜਾਣ ਵਾਲੀ ਕੈਂਸਰ ਟਰੇਨ ਬਾਰੇ ਬਿਰਤਾਂਤ ਨੂੰ ਪੇਸ਼ ਕਰਦਾ ਹੈ। ਨਛੱਤਰ ਸਿੰਘ ਦਾ ਨਾਵਲਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਇੱਕ ਵਡਮੁੱਲਾ ਯੋਗਦਾਨ ਹੈ। ਡਾ. ਸਵਰਾਜਬੀਰ ਜੋ ਕਿ ਮੇਘਾਲਿਆ ਦੇ ਡੀ.ਜੀ.ਪੀ. ਹਨ ਤੇ ਨਾਲ ਹੀ ਉੱਘੇ ਨਾਵਲਕਾਰ ਵੀ ਹਨ , ਜਿਨ੍ਹਾਂ ਨੂੰ ਪਿਛਲੇ ਸਾਲ ਪੰਜਾਬੀ ਸਾਹਿਤ ਅਕਾਦਮੀ ਐਵਾਰਡ ਨਾਲ ਨਵਾਜਿਆਂ ਗਿਆਂ ਸੀ। ਇਨ੍ਹਾਂ ਮਹਾਨ ਸਖਸ਼ੀਅਤਾਂ ਦਾ ਮਾਲਵੇ ਦੀ ਧਰਤੀ ਤੇ ਬਠਿੰਡਾ ਪਹੁੰਚਣ ਉੱਤੇ ਵਰਲਡ ਕੈਂਸਰ ਕੇਅਰ ਦੇ ਮਾਲਵਾ ਇੰਚਾਰਜ ਸੁਖਪਾਲ ਸਿੱਧੂ, ਫ਼ਿਲਮ ਅਦਾਕਾਰ ਲਲਿਤ ਕੁਮਾਰ, ਮਹਿੰਦਰਪਾਲ ਪ੍ਰਧਾਨ, ਮਨਸੁਖਜੀਤ ਪੂਹਲਾ, ਗੁਰਿੰਦਰ ਲੂੰਬਾ, ਰਾਜਵਿੰਦਰ ਰੰਗੀਲਾ ਤੇ ਪਾਇਲ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ।
ਵਰਲਡ ਕੈਂਸਰ ਕੇਅਰ ਸੁਸਾਇਟੀ ਤੇ ਸੁਖ ਸੇਵਾ ਸੁਸਾਂਿੲਟੀ ਵੱਲੋਂ ਡਾ. ਸਵਰਾਜਬੀਰ (ਡੀ ਜੀ ਪੀ) ਤੇ ਨਾਵਲਕਾਰ ਨਛੱਤਰ ਸਿੰਘ ਦਾ ਸਨਮਾਨ



