Skip to content
Independent perspectives. Global stories.
BREAKING

ਸਿਆਸੀ ਪਾਰਟੀਆਂ ਦਾ ਕਾਰੋਬਾਰ

Share this story

ਦੇਸ਼ ਵਿੱਚ ਸਿਆਸਤ ਵੀ ਇਕ ਕਾਰੋਬਾਰ ਬਣ ਗਈ ਹੈ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਕਾਰੋਬਾਰੀ ਸੰਸਥਾਵਾਂ ਦੀ ਤਰ੍ਹਾਂ ਹੀ ਚੱਲ ਰਹੀਆਂ ਹਨ। ਸਿਆਸੀ ਪਾਰਟੀਆਂ ਨੂੰ ਫੰਡ ਦੇ ਰੂਪ ਵਿੱਚ ਵੱਡੀ ਮਾਤਰਾ ਵਿੱਚ ਫੰਡ ਮਿਲਦਾ ਹੈ। ਇਸ ਫੰਡ ਬਾਰੇ ਨਿਯਮ ਵੀ ਕਾਫੀ ਨਰਮ ਹਨ ਜੋ ਸਿਆਸੀ ਪਾਰਟੀਆਂ ਦਾ ਪੱਖ ਪੂਰਦੇ ਹਨ। ਧਨ ਇਕੱਠਾ ਕਰਨ ਲਈ ਦੇਸ਼ ਵਿੱਚ ਕੁਝ ਲੋਕਾਂ ਨੇ ਫਰਜ਼ੀ ਸਿਆਸੀ ਪਾਰਟੀਆਂ ਵੀ ਖੜ੍ਹੀਆਂ ਕਰ ਲਈਆਂ ਹਨ। ਇਕ ਤਰ੍ਹਾਂ ਨਾਲ ਸਿਆਸੀ ਪਾਰਟੀਆਂ ਨਾਲ ਹੋ ਰਹੀ ਫੰਡਿੰਗ ਦੀ ਅਸਿੱਧੇ ਤਰੀਕੇ ਨਾਲ ਭ੍ਰਿਸ਼ਟਾਚਾਰ ਹੀ ਹੈ। ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫ਼ਾਰਮਸ (ਏ. ਡੀ. ਆਰ.) ਦੀ ਇਕ ਤਾਜ਼ਾ ਰਿਪੋਰਟ ਅਨੁਸਾਰ 2015-16 ਦੌਰਾਨ ਤਾਮਿਲਨਾਡੂ ਦੀ ਖੇਤਰੀ ਪਾਰਟੀ ਡੀ. ਐਮ. ਕੇ. 77.63 ਕਰੋੜ ਰੁਪਏ ਦੀ ਆਮਦਨ ਨਾਲ ਦੇਸ਼ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਤੋਂ ਅੱਗੇ ਰਹੀ। ਖੇਤਰੀ ਪਾਰਟੀਆਂ ਤੋਂ ਦੂਜੇ ਨੰਬਰ ’ਤੇ ਅੰਨਾ ਡੀ. ਐਮ. ਕੇ. ਕੋਲ ਇਸ ਸਮੇਂ ਦੌਰਾਨ 54.93 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੋਈ। ਤੇਲਗੂ ਦੇਸ਼ਮ ਪਾਰਟੀ ਕੋਲ 15.97 ਕਰੋੜ ਰੁਪਏ ਜਮ੍ਹਾਂ ਹੋਏ। ਇਹ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਇਸ ਰਿਪੋਰਟ ਅਨੁਸਾਰ 2015-16 ਲਈ 32 ਖੇਤਰੀ ਦਲਾਂ ਦੀ ਕੁਲ ਆਮਦਨ 221.48 ਕਰੋੜ ਰੁਪਏ ਸੀ, ਜਿਸ ਤੋਂ ਪਾਰਟੀਆਂ ਨੇ 111.48 ਕਰੋੜ ਖ਼ਰਚ ਕੀਤੇ ਤੇ 110 ਕਰੋੜ ਰੁਪਏ ਬਕਾਇਆ ਪਏ ਹਨ। ਦੇਸ਼ ਵਿੱਚ ਕੁਲ 478 ਖੇਤਰੀ ਪਾਰਟੀਆਂ ਹਨ, ਜਿਨ੍ਹਾਂ ‘ਚ 15 ਨੇ 2015-16 ਲਈ ਆਪਣੀ ਆਡਿਟ ਰਿਪੋਰਟ ਚੋਣ ਕਮਿਸ਼ਨ ਨੂੰ ਅ¤ਜ ਤਕ ਜਮ੍ਹਾਂ ਨਹੀਂ ਕੀਤੀ ਹੈ। ਇਨ੍ਹਾਂ ਵਿੱਚ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਜਨਤਾ ਦਲ ਵੀ ਸ਼ਾਮਿਲ ਹਨ। ਪਾਰਟੀਆਂ ਲਈ ਸਾਲਾਨਾ ਆਡਿਟ ਕੀਤੇ ਹੋਏ ਖਾਤੇ ਜਮ੍ਹਾਂ ਕਰਨ ਦੀ ਅੰਤਿਮ ਤਰੀਕ 31 ਅਕਤੂਬਰ 2016 ਸੀ। ਕੌਮੀ ਪੱਧਰ ਦੀਆਂ ਪਾਰਟੀਆਂ ਦਾ ਲੇਖਾ ਵੀ ਇਸੇ ਤਰ੍ਹਾਂ ਹੈਰਾਨੀਜਨਕ ਹੈ। ਸਭ ਪਾਰਟੀਆਂ ਨੂੰ ਗੁਪਤ ਸਰੋਤਾਂ ਤੋਂ ਹੀ ਮਾਇਆ ਹਾਸਿਲ ਹੁੰਦੀ ਹੈ। ਉਸ ਤੋਂ ਇਹ ਸਪੱਸ਼ਟ ਹੈ ਕਿ ਵੱਡੇ ਕਾਰੋਬਾਰੀ ਘਰਾਣੇ ਆਪਣੇ ਆਰਥਿਕ ਲਾਭ ਲਈ ਸਿਆਸੀ ਪਾਰਟੀਆਂ ਵਿੱਚ ਨਿਵੇਸ਼ ਕਰਦੇ ਹਨ। ‘ਨਿਵੇਸ਼’ ਦੀ ਇਹ ਪ੍ਰਵਿਰਤੀ ਹੀ ਲੋਕਤੰਤਰ ਲਈ ਖਤਰਨਾਕ ਬਣਦੀ ਜਾ ਰਹੀ ਹੈ। ਵੱਡੇ ਅਤੇ ਧਨੀ ਲੋਕਾਂ ਵੱਲੋਂ ‘ਖਰੀਦੀਆਂ’ ਗਈਆਂ ਇਹ ਸਿਆਸੀ ਪਾਰਟੀਆਂ ਲੋਕਾਂ ਅਤੇ ਦੇਸ਼ ਦੇ ਹਿੱਤਾਂ ਨਾਲ ਖਿਲਵਾੜ ਕਰਦੀਆਂ ਹਨ। ਲੋਕਤੰਤਰ ਦੀ ਨਿਰਮਲਤਾ ਲਈ ਇਸ ਵਰਤਾਰੇ ਉ¤ਪਰ ਰੋਕ ਲੱਗਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

WRITTEN BY