Skip to content
Independent perspectives. Global stories.
BREAKING

28 ਨੂੰ ਅੰਮ੍ਰਿਤਸਰ ਵਿਖੇ ਲਗੇਗਾ ਰੋਜ਼ਗਾਰ ਮੇਲਾ

Share this story

ਅੰਮ੍ਰਿਤਸਰ, 25 ਅਕਤੂਬਰ (ਵਰੁਣ ਸੋਨੀ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਘਰ-ਘਰ ਨੌਕਰੀ ਪ੍ਰੋਗਰਾਮ ਅਧੀਨ ਜ਼ਿਲ•ਾ ਰੋਜਗਾਰ ਮੇਲਾ 28 ਅਕਤੂਬਰ ਨੂੰ ਗੌਰਮਿੰਟ ਆਈ.ਟੀ.ਆਈ. ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ: ਕਮਲਦੀਪ ਸਿੰਘ ਸਿੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦਸਿਆ ਕਿ ਂਿੲਸ ਰੋਜਗਾਰ ਮੇਲੇ ਲਈ ਰਜਿਸਟਰੇਸ਼ਨ 27-10-2017 ਨੂੰ ਸ਼ਾਮ 5 ਵਜੇ ਤਕ ਹੋਵੇਗੀ। ਜਿਨ•ਾਂ ਵਿਚ ਦਸਵੀਂ ਅਤੇ ਬਾਰ•ਵੀਂ ਪਾਸ ਪ੍ਰਾਰਥੀਆਂ ਲਈ ਮਲਟੀ ਸਕਿਲ ਡਿਵਲਪਮੈਂਟ ਸੈਂਟਰ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ, ਗ੍ਰੇਜੁਏਟ, ਪੋਸਟ ਗ੍ਰੇਜੁਏਟ ਅਤੇ ਡਿਗਰੀ ਹੋਲਡਰ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਮਾਡਲ ਕੈਰੀਅਰ ਸੈਂਟਰ ਵਿਖੇ ਅਤੇ ਆਈ.ਟੀ.ਆਈ. ਪਾਸ ਡਿਪਲੋਮਾ ਹੋਲਡਰ ਅਤੇ ਟੈਕਨੀਕਲ ਟ੍ਰੇਡਾਂ ਨਾਲ ਸਬੰਧੰਤ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਆਈ.ਟੀ.ਆਈ ਰਣਜੀਤ ਐਵੀਨਿਓ, ਆਈ.ਟੀ.ਆਈ ਲੋਪੋਕੇ, ਆਈ.ਟੀ.ਆਈ ਰਣੀਕੇ, ਆਈ.ਟੀ.ਆਈ ਬਾਬਾ ਬਕਾਲਾ, ਆਈ.ਟੀ.ਆਈ ਦਯਾਨੰਦ ਅੰਮ੍ਰਿਤਸਰ ਅਤੇ ਪੋਲੀਟੈਕਨੀਕ ਕਾਲਜ ਛੇਹਰਟਾ ਰੋਡ ਅੰਮ੍ਰਿਤਸਰ ਵਿਖੇ ਕਰਵਾਈ ਜਾ ਸਕਦੀ ਹੈ। ਉਨ•ਾਂ ਨੋਜਵਾਨਾਂ ਨੂੰ ਅਪੀਲ ਕੀਤੀ ਕੀ ਉਹ ਇਸ ਰੋਜਗਾਰ ਮੇਲੇ ਦਾ ਵਧ-ਵਧ ਤੋਂ ਲਾਭ ਉਠਾਉਣ ਲਈ ਆਪਣਾ ਨਾਮ ਦਰਜ਼ ਕਰਵਾਉਣ।

WRITTEN BY